ਪੜਚੋਲ ਕਰੋ

ਤੇਈ ਸਾਲ ਦੀ ਉਮਰੇ ਫ਼ਾਂਸੀ ਚੜ੍ਹਨ ਵਾਲਾ ਭਗਤ ਸਿੰਘ ਬਨਾਮ ਅਜੋਕਾ ਨੌਜਵਾਨ

"ਯਹ ਦਾਗ਼ ਦਾਗ਼ ਉਜਾਲਾ, ਯਹ ਸ਼ਬ ਗੁਜੀਦਾ ਸਹਰ, ਯਹ ਵੋਹ ਸਹਰ ਤੋ ਨਹੀਂ ਕਿ ਜਿਸਕੀ ਆਰਜ਼ੂ ਲੇ ਕੇ ਚਲੇ ਥੇ ਯਾਰ, ਕਿ ਮਿਲ ਜਾਏਗੀ ਕਹੀਂ ਨਾ ਕਹੀਂ" ਉਰਦੂ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦਾ ਇਹ ਸ਼ੇਅਰ ਹਿੰਦੋਸਤਾਨ ਦੀ ਆਜ਼ਾਦੀ ਦੇ ਉਸ ਤਲਿੱਸਮ ਨੂੰ ਤੋੜਦਾ ਹੈ ਜਿਸ ਵਿੱਚ ਆਜ਼ਾਦੀ ਦੇ ਅਸਲ ਮਾਅਨਿਆਂ ਨੂੰ ਦਫ਼ਨ ਕਰ ਦਿੱਤ ਗਿਆ ਹੈ। ਇਕੱਵੀ ਸਦੀ ਦੇ ਬਾਜ਼ਾਰੀਕਰਨ ਨੇ ਹਰ ਉਸ ਖ਼ੁਆਬ ਨੂੰ ਨਿਲਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਦੇ ਮਗਰੋਂ ਕੁੱਝ ਮਰਜੀਵੜਿਆਂ ਨੇ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਦਾ ਉਪਰਾਲਾ ਕੀਤਾ ਸੀ| "ਜ਼ਿੰਦਗੀ ਨੂੰ ਖੁਸ਼ਗਵਾਰ ਦੇਖਣ ਦੇ ਚਾਹਵਾਨ, ਜ਼ਿੰਦਗੀ ਨਾਲ ਸਮਝੌਤਾ ਨਹੀਂ ਕਰਦੇ, ਸਗੋਂ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਵੇਖਦੇ ਨੇ, ਤੇ ਮੌਤ ਵੀ ਉਨ੍ਹਾਂ ਅੱਗੇ ਸ਼ਰਮ ਨਾਲ ਸਿਰ ਝੁਕਾ ਦਿੰਦੀ ਹੈ।" ਵਪਾਰਕ ਮੰਡੀ ਦੀ ਇਸ ਬੇਕਿਰਕ ਹਨੇਰੀ ਵਿੱ ਭਗਤ ਸਿੰਘ ਦੇ ਇਨਕਲਾਬੀ ਸਮਾਜ ਦਾ ਸੁਪਨਾ ਵੀ ਚਰ੍ਹੀ ਦੇ ਪੱਤਿਆਂ ਵਾਂਗ ਉਡ-ਪੁੱਡ ਗਿਆ ਹੈ। ਕਿਊਬਾ ਦੇ ਇਨਕਲਾਬੀ ਚੀ ਗਵੇਰਾ ਵਾਂਗ ਭਗਤ ਸਿੰਘ ਜਾਂ ਤਾਂ ਟੀ ਸ਼ਰਟਾਂ ਦਾ ਮਾਅਰਕਾ ਬਣ ਕੇ ਰਹਿ ਗਿਆ ਏ ਅਤੇ ਜਾਂ ਫਿਰ ਵੱਡੀਆਂ ਗੱਡੀਆਂ ਵਾਲਿਆਂ ਦੀ ਧੌਂਸ ਨੂੰ ਦਰਸਾਂਉਦਾ ਮੁੱਛਾਂ ਨੂੰ ਵੱਟ ਦਿੰਦਾਂ ਹੈਂਕੜਬਾਜ਼। ਤੇਈ ਸਾਲ ਦੀ ਉਮਰੇ ਫ਼ਾਂਸੀ ਚੜ੍ਹਨ ਵਾਲਾ ਭਗਤ ਸਿੰਘ ਬਨਾਮ ਅਜੋਕਾ ਨੌਜਵਾਨ ਪਿਸਤੌਲ ਵਾਲੇ ਭਗਤ ਸਿੰਘ ਦੀ ਦਿੱਖ ਵਿੱਚ ਵਿਚਾਰਵਾਨ ਭਗਤ ਸਿੰਘ ਖਾਰਜ ਹੋ ਰਿਹਾ ਹੈ। ਉਹ ਭਗਤ ਸਿੰਘ ਜਿਸਨੇ ਸਮਕਾਲੀ ਸਾਹਿਤ, ਦਰਸ਼ਨ ਸ਼ਾਸਤਰ, ਰਾਜਨੀਤੀ ਵਿਗਿਆਨ ਤੇ ਕਾਨੂੰਨ ਦਾ ਨਾ ਸਿਰਫ਼ ਗਹਿਰਾਈ ਨਾਲ ਅਧਿਐਨ ਕੀਤਾ ਸਗੋਂ, ਸਮਕਾਲੀ ਚਿੰਤਨ 'ਤੇ ਕਈ ਮੁੱਲਵਾਨ ਟਿੱਪਣੀਆ ਵੀ ਕੀਤੀਆਂ। ਸਾਢੇ ਤੇਈ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਫਾਂਸੀ ਚੜ੍ਹਣ ਵਾਲੇ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਦੇ ਮੁਲਵਾਨ 404 ਪੰਨੇ ਇਸ ਗੱਲ ਦੇ ਗਵਾਹ ਹਨ, ਕਿ ਉਸ ਦੇ ਅਧਿਐਨ ਦੀ ਲਗਨ ਹੀ ਸੀ ਕਿ ਉਹ ਫ਼ਾਂਸੀ ਤੋਂ ਠੀਕ ਪਹਿਲਾਂ ਵੀ ਰੂਸੀ ਕ੍ਰਾਂਤੀਕਾਰੀ ਵਲਾਦੀਮਰ ਲੈਨਿਨ ਦੀ ਪੁਸਤਕ ਪੜ੍ਹ ਰਿਹਾ ਸੀ। ਪੜ੍ਹਨ ਦੇ ਆਪਣੇ ਇਸ ਸ਼ੌਕ ਬਾਰੇ ਭਗਤ ਸਿੰਘ ਨੇ ਆਪਣੇ ਲੇਖ ਮੈਂ ਨਾਸਤਿਕ ਕਿਉਂ ਹਾਂ, ਵਿੱਚ ਜ਼ਿਕਰ ਕੀਤਾ ਹੈ। "ਮੇਰੇ ਇਨਕਲਾਬੀ ਕਰੀਅਰ ਵਿੱਚ ਵੱਡਾ ਮੋੜ ਆਇਆ ਹੈ। ਅਧਿਐਨ ਕਰਨ ਦੀਆਂ ਤਰੰਗਾਂ ਮੇਰੇ ਮਨ ਵਿੱਚ ਉੱਭਰਦੀਆਂ ਰਹੀਆਂ। ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਸਿਰਫ਼ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੋਮਾਂਸ ਹੀ ਭਾਰੂ ਸੀ, ਉਸ ਦੀ ਥਾਂ ਹੁਣ ਗੰਭੀਰ ਵਿਚਾਰਾਂ ਨੇ ਲੈ ਲਈ ਹੈ।" ਇੱਕ ਸਮਾਜਵਾਦੀ ਸਮਾਜ ਸਿਰਜਣ ਲਈ ਫ਼ਾਂਸੀ ਚੜ੍ਹਣ ਵਾਲੇ ਭਗਤ ਸਿੰਘ ਨੂੰ ਵਰਤਮਾਨ ਖਪਤਵਾਦੀ ਯੁਗ ਨੇ ਮਹਿਜ ਇੱਕ ਉਪਭੋਗ ਦੀ ਵਸਤੂ ਵਿੱਚ ਤਬਦੀਲ ਕਰ ਦਿੱਤਾ ਹੈ। ਉਹ ਪ੍ਰੋਡਕਟ ਜੋ ਵਿਕਦਾ ਹੈ। ਅਜੋਕੀ ਪੰਜਾਬੀ ਗਾਇਕੀ ਵਿੱਚ ਭਗਤ ਸਿੰਘ ਦਾ ਅਜਿਹਾ ਬਿੰਬ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ। ਤੇਈ ਸਾਲ ਦੀ ਉਮਰੇ ਫ਼ਾਂਸੀ ਚੜ੍ਹਨ ਵਾਲਾ ਭਗਤ ਸਿੰਘ ਬਨਾਮ ਅਜੋਕਾ ਨੌਜਵਾਨ ਭਾਰਤੀ ਫ਼ਿਲਮ ਇੰਡਸਟਰੀ ਨੂੰ ਵੀ ਭਗਤ ਸਿੰਘ ਦਾ ਅਜਿਹਾ ਕਿਰਦਾਰ ਹੀ ਰਾਸ ਆਉਂਦਾ ਹੈ, ਜਿਸ ਨੂੰ ਕੈਸ਼ ਕੀਤਾ ਜਾ ਸਕੇ। ਭਗਤ ਸਿੰਘ ਨੂੰ ਸਰਾਹਿਆ ਤਾਂ ਬਹੁਤ ਗਿਆ ਹੈ ਪਰ ਸਮਝਿਆ ਬਹੁਤ ਘੱਟ ਗਿਆ ਹੈ। ਇੱਕ ਜਾਬਾਂਜ਼ ਜੋਸ਼ੀਲੇ ਯੋਧੇ ਵਜੋਂ ਉਭਾਰੇ ਗਏ ਭਗਤ ਸਿੰਘ ਦਾ ਅਕਸ ਉਸ ਦੀ ਵਿਚਾਰਧਾਰਾ ਨਾਲ ਕਿਤੇ ਵੀ ਮੇਲ ਨਹੀਂ ਖਾਂਦਾ। ਸਮਕਾਲੀ ਨੌਜਵਾਨ ਵਿੱਚ ਭਗਤ ਸਿੰਘ ਦਾ ਜਿਹੜਾ ਅਕਸ ਉੱਭਰਦਾ ਹੈ, ਉਸ ਅਨੁਸਾਰ ਭਗਤ ਸਿੰਘ ਬਦਲਾਖ਼ੋਰ ਹੈਕੜਬਾਜ਼ ਜੱਟ ਸੀ ਜਿਸ ਨੇ ਸਾਂਡਰਸ ਨੂੰ ਮਾਰ ਕੇ ਅਣਖੀਲਾ ਯੋਧਾ ਬਣਨ ਦਾ ਮਾਣ ਹਾਸਲ ਕੀਤਾ। ਆਖ਼ਰ ਉਹ ਕਿਹੜੀਆਂ ਧਿਰਾਂ ਹਨ, ਜਿਨ੍ਹਾਂ ਆਪਣੇ ਮੁਫ਼ਾਂਦਾ ਲਈ ਹੈਟ ਤੇ ਪਿਸਤੌਲ ਵਾਲੇ ਭਗਤ ਸਿੰਘ ਦੀ ਦਿੱਖ ਨੂੰ ਉਪਭੋਗ ਦੀ ਵਸਤੂ ਬਣਾ ਦਿੱਤਾ ਹੈ। ਉਹ ਕੌਣ ਲੋਕ ਹਨ ਜਿਨ੍ਹਾਂ ਨੂੰ ਟਰੇਡ ਮਾਅਰਕਾ ਭਗਤ ਸਿੰਘ ਵਿਚਾਰਵਾਨ ਭਗਤ ਸਿੰਘ ਤੋਂ ਵੱਧ ਰਾਸ ਆਉਂਦਾ ਹੈ। ਇਸ ਉਪਭੋਗਤਾਵਾਦੀ ਮਾਨਸਿਕਤਾ ਦਾ ਆਧਾਰ ਉਹ ਸਲੋਗਨ ਬਣੇ ਹਨ ਜਿਨ੍ਹਾਂ ਨੂੰ ਗਾਹੇ ਬਗਾਹੇ ਗੱਡੀਆਂ ਦੇ ਪਿੱਛੇ ਭਗਤ ਸਿੰਘ ਦੀ ਫ਼ੋਟੋ ਨਾਲ ਪੜ੍ਹਿਆ ਜਾ ਸਕਦਾ ਹੈ। "ਗੋਰੇ ਖੰਘੇ ਸੀ, ਤਾਹੀਂਓ ਟੰਗੇ ਸੀ" "ਪਰੇ ਹੱਟ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ" "ਕਿਥੇ ਜਾਏਂਗਾ ਫਿਰੰਗੀਆਂ ਬਚ ਕੇ, ਹੱਥ ਪਾ ਕੇ ਅਣਖਾਂ ਨੂੰ" ਤੇਈ ਸਾਲ ਦੀ ਉਮਰੇ ਫ਼ਾਂਸੀ ਚੜ੍ਹਨ ਵਾਲਾ ਭਗਤ ਸਿੰਘ ਬਨਾਮ ਅਜੋਕਾ ਨੌਜਵਾਨ ਭਗਤ ਸਿੰਘ ਦੀ ਤਸਵੀਰ ਹੇਠ "ਜੱਟ ਸੂਰਮੇ" ਦਾ ਸਿਰਲੇਖ ਇਸ ਤੱਥ ਦਾ ਸੂਚਕ ਹੈ ਕਿ ਜਗੀਰਦਾਰੀ ਪਾਸੇ ਦੀ ਮਾਨਸਿਕਤਾ ਨੇ ਭਗਤ ਸਿੰਘ ਨੂੰ ਅਖੌਤੀ ਜਾਤਵਾਦੀ ਦੇ ਘੇਰੇ ਵਿੱਚ ਹੀ ਸਮੇਟਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ। ਭਗਤ ਸਿੰਘ ਦੀ ਬਾਜ਼ਾਰਵਾਦ ਦੇ ਇਸ ਮਾਰੂ ਪੱਖ ਤੋਂ ਭਲੀ ਭਾਂਤ ਵਾਕਿਫ਼ ਸੀ। ਇਹ ਉਸ ਦੀ ਦੂਰਦ੍ਰਿਸ਼ਟੀ ਹੀ ਸੀ ਕਿ ਉਸ ਨੇ ਪੂੰਜੀਵਾਦ ਦੇ ਇਸ ਘਿਨਾਉਣੇ ਮਖੌਟੇ ਨੂੰ ਸਮੇਂ ਤੋਂ ਪਹਿਲਾਂ ਹੀ ਪਛਾਣ ਲਿਆ ਸੀ। ਆਪਣੀ ਜੇਲ੍ਹ ਡਾਇਰੀ ਦੇ ਪੰਨਾ ਨੰਬਰ 38 'ਤੇ ਰਬਿੰਦਰ ਨਾਥ ਟੈਗੋਰ ਦੇ ਜਾਪਾਨੀ ਵਿਦਿਆਰਥੀਆਂ ਦੀ ਇੱਕ ਸਭਾ ਵਿੱਚ ਦਿੱਤੇ ਭਾਸ਼ਣ ਨੂੰ ਨੋਟ ਕੀਤਾ ਹੈ। "ਕੀ ਤੁਹਾਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ, ਜਦ ਤੁਸੀ ਵਪਾਰਕ ਇਸ਼ਤਿਹਾਰਾਂ ਨੂੰ ਦੇਖਦੇ ਹੋ, ਜੋ ਸਿਰਫ ਸਮੁੱਚੇ ਸ਼ਹਿਰੀ ਖੇਤਰ ਨੂੰ ਹੀ ਝੂਠ ਤੇ ਅਤਿਕਥਨੀਆਂ ਨਾਲ ਨਹੀਂ ਭਰ ਰਹੇ, ਸਗੋਂ ਉਨ੍ਹਾਂ ਹਰੇ ਭਰੇ ਖੇਤਾਂ 'ਤੇ ਵੀ ਧਾਵਾ ਬੋਲ ਰਹੇ ਹਨ, ਜਿੱਥੇ ਕਿਸਾਨ, ਇਮਾਨਦਾਰੀ ਨਾਲ ਮਿਹਨਤ ਕਰਦੇ ਹਨ।" ਭਗਤ ਸਿੰਘ ਨੂੰ ਮਹਿਜ਼ ਅਣਖੀ ਯੋਧੇ ਦੇ ਰੂਪ ਵਿੱਚ ਪੇਸ਼ ਕਰਨ ਵਾਲੀ ਜਗੀਰਦਾਰੂ ਮਾਨਸਿਕਤਾ ਇਸ ਗੱਲ ਨੂੰ ਭੁੱਲ ਜਾਂਦੀ ਹੈ ਕਿ ਭਗਤ ਸਿੰਘ ਸਮੁੱਚੀ ਦੁਨੀਆ ਦੀ ਵਿਸ਼ਵੀਕਰਨ ਦੇ ਨਕਾਬ ਹੇਠ ਹੋਣ ਵਾਲੀ ਲੁੱਟ-ਖਸੁੱਟ ਤੋਂ ਵਾਕਿਫ਼ ਸੀ। ਉਸ ਦੀ ਜੇਲ੍ਹ ਡਾਇਰੀ ਦੇ ਪੰਨਾ ਨੰਬਰ 60 'ਤੇ ਉਸ ਨੇ ਸਾਮਰਾਜਵਾਦ ਬਾਰੇ ਲੈਨਿਨ ਦੀ ਬੜੀ ਮੁੱਲਵਾਨ ਟਿੱਪਣੀ ਦਰਜ ਕੀਤੀ ਹੈ: "ਸਾਮਰਾਜਵਾਦ ਪੂੰਜੀਵਾਦ ਦਾ ਉਹ ਵਿਕਸਤ ਪੜਾਅ ਹੈ, ਜਿਸ ਵਿੱਚ ਅਜ਼ਾਰੇਦਾਰੀਆਂ ਤੇ ਵਿੱਤੀ ਪੂੰਜੀ ਨੇ ਇਸ ਪ੍ਰਭੂਸੱਤਾ ਹਾਸਲ ਕਰ ਲਈ ਹੈ। ਬਰਾਮਦ ਪੂੰਜੀ ਵੱਡਾ ਮਹੱਤਵ ਹਾਸਲ ਕਰ ਚੁੱਕੀ ਹੈ। ਅੰਤਰਰਾਸ਼ਟਰੀ ਟਰਸਟਾਂ ਨੇ ਦੁਨੀਆ ਦਾ ਬਟਵਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਸਭ ਤੋਂ ਵੱਡੇ ਪੂੰਜੀਵਾਦੀ ਦੇਸ਼ਾਂ ਨੇ ਧਰਤੀ ਦੇ ਸਮੁੱਚੇ ਭੂਗੋਲਿਕ ਖੇਤਰ ਨੂੰ ਆਪਸ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਹੈ।" ਤੇਈ ਸਾਲ ਦੀ ਉਮਰੇ ਫ਼ਾਂਸੀ ਚੜ੍ਹਨ ਵਾਲਾ ਭਗਤ ਸਿੰਘ ਬਨਾਮ ਅਜੋਕਾ ਨੌਜਵਾਨ ਭਗਤ ਸਿੰਘ ਦੇ ਵਜੂਦ ਨੂੰ ਜਾਂ ਤਾਂ ਸੰਕੀਰਣ ਕਰ ਕੇ ਸੰਪਰਦਾਇਕ ਪਰਤ ਚਾੜ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜਾਂ ਫਿਰ ਇਸ਼ਤਿਹਾਰਬਾਜ਼ੀ ਦੇ ਚੌਖਟਿਆਂ ਵਿੱਚ ਜੜ ਕੇ ਉਸ ਨੂੰ ਉਪਭੋਗ ਦੀ ਵਸਤੂ ਬਣਾ ਦਿੱਤਾ ਗਿਆ ਹੈ। ਭਗਤ ਸਿੰਘ ਸਾਰਿਆਂ ਧਰਮਾਂ ਦਾ ਸੀ ਜਾਂ ਸਿੱਖ, ਉਹ ਕੇਸਧਾਰੀ ਸੀ ਜਾਂ ਹੈਟ ਵਾਲਾ ਹਿੰਦੂ। ਅਜਿਹੇ ਫ਼ਿਜ਼ੂਲ ਸਵਾਲਾਂ ਦੀ ਭੀੜ ਵਿੱਚ ਮੂਲ ਅਤੇ ਬੌਧਿਕਤਾ ਨਾਲ ਵਰੋਸਾਇਆ ਭਗਤ ਸਿੰਘ ਕਿਧਰੇ ਗੁਆਚ ਗਿਆ ਹੈ। ਭਗਤ ਸਿੰਘ ਨੇ ਜਿਸ ਮਿਹਨਤਕਸ਼ ਵਰਗ ਦੇ ਕਲਿਆਣ ਦੀ ਬਾਤ ਪਾਈ ਸੀ, ਅੱਜ ਦੇ ਉਸ ਵਰਗ ਦੀ ਹਾਲਤ ਪਹਿਲਾਂ ਤੋਂ ਵੀ ਨਿੱਘਰ ਚੁੱਕੀ ਹੈ। ਭਗਤ ਸਿੰਘ ਨੂੰ ਇਸ ਵਰਗ ਦੀ ਚੇਤਨਾ ਹੱਥੋਂ ਖਿਸਕਣ ਕਰ ਕੇ ਜਿੰਮੀਦਾਰ ਮਾਨਸਿਕਤਾ ਦੇ ਨੁਮਾਇੰਦੇ ਵਜੋਂ ਪੇਸ਼ ਹੋ ਰਿਹਾ ਹੈ। ਪਦਾਰਥਕ ਸੁੱਖ ਸਹੂਲਤਾਂ ਨਾਲ ਲੈਸ ਧਨਾਢਾਂ ਦੇ ਅਵਚੇਤਨ ਵਿੱਚ ਸਿਰਜਿਆ ਭਗਤ ਸਿੰਘ ਕੋਈ ਮੱਧਕਾਲੀ ਅਵਤਾਰ ਜਾਂ ਅਣਖੀ ਸੂਰਮਾ ਹੈ, ਜੋ ਸਿਰਫ਼ ਬੰਬ ਤੇ ਪਿਸਤੌਲ ਦੀ ਭਾਸ਼ਾ ਹੀ ਸਮਝਦਾ ਹੈ ਜਦਕਿ ਅਸਲੀਅਤ ਇਸ ਤੋਂ ਕੋਸਾਂ ਦੂਰ ਹੈ। ਭਗਤ ਸਿੰਘ ਬੇਸ਼ੱਕ ਹਿੰਸਾ ਨੂੰ ਇਨਕਲਾਬ ਲਈ ਇੱਕ ਜ਼ਰੂਰੀ ਵਰਤਾਰਾ ਮੰਨਦਾ ਸੀ, ਪਰ ਉਸ ਨੇ ਕਦੇ ਵੀ ਦਹਿਸ਼ਤਜ਼ਦਾ ਖ਼ੌਫ ਪੈਦਾ ਕਰਨ ਲਈ ਹਿੰਸਾ ਦੀ ਵਕਾਲਤ ਨਹੀਂ ਕੀਤੀ, ਸਗੋਂ ਉਸ ਨੇ ਤਾਂ ਆਪਣੀਆਂ ਲਿਖਤਾਂ ਵਿੱਚ ਸਪੱਸ਼ਟ ਤੌਰ 'ਤੇ ਵਿਚਾਰਧਾਰਕ ਇਨਕਲਾਬ ਦੀ ਹੀ ਬਾਤ ਛੇੜੀ ਹੈ: "ਪਿਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ। ਇਨਕਲਾਬ ਦੀ ਤਲਵਾਰ ਵਿਚਾਰਾ ਦੀ ਸਾਣ 'ਤੇ ਤੇਜ਼ ਹੁੰਦੀ ਹੈ।" ਨਿਰਸੰਦੇਹ ਭਗਤ ਸਿੰਘ ਪੰਜਾਬ ਦਾ ਯੁੱਗਨਾਇਕ ਹੈ ਜੋ ਹਰ ਫਿਰਕੇ, ਜਾਤ, ਜਮਾਤ ਦੀਆਂ ਹੱਦਬੰਦੀਆਂ ਤੋਂ ਉੱਪਰ ਉੱਠੀ ਸੰਵੇਦਨਾ ਦਾ ਤਸੱਵਰ ਹੈ। ਪਰ ਸੋਚਣ ਵਾਲਾ ਪੱਖ ਇਹ ਹੈ ਕਿ ਭਗਤ ਸਿੰਘ ਨੂੰ ਸਮਕਾਲੀ ਨੌਜਵਾਨ ਪੀੜ੍ਹੀ ਨੇ ਆਪਣੀਆਂ ਭਾਵਨਾਵਾਂ ਵਿੱਚ ਤਾਂ ਥਾਂ ਦਿੱਤੀ ਹੈ ਪਰ ਆਪਣੀ ਸੋਚ ਦਾ ਹਿੱਸਾ ਬਣਾਉਣ ਤੋਂ ਹਮੇਸ਼ਾ ਹੀ ਗੁਰੇਜ਼ ਹੀ ਕੀਤਾ ਹੈ। ਜਿਸ ਕਰ ਕੇ ਉਨ੍ਹਾਂ ਭਗਤ ਸਿੰਘ ਦੇ ਅਕਸ ਬਾਰੇ ਅਕਸਰ ਗ਼ਲਤਫ਼ਹਿਮੀਆਂ ਪਾਲ ਲਈਆਂ ਹਨ। ਭਗਤ ਸਿੰਘ ਇਸ ਪੱਖ ਤੋਂ ਸੁਚੇਤ ਸੀ ਉਸ ਨੇ ਇੱਕ ਵਾਰ ਕਿਹਾ ਸੀ: "ਮੈਂ ਆਪਣੀ ਸਾਰੀ ਤਾਕਤ ਨਾਲ ਇਹ ਕਹਿਣਾ ਚਾਹਾਂਗਾ ਕਿ ਨਾ ਮੈ ਦਹਿਸ਼ਤ ਪਸੰਤ ਹਾਂ ਤੇ ਨਾ ਹੀ ਸਾਂ। ਦਹਿਸ਼ਤ ਪਸੰਦ ਸਾਡੇ ਅੰਦਰ ਇਨਕਲਾਬੀ ਸੋਚ ਦੀ ਪਕੜ ਨਾ ਹੋਣ ਦੀ ਸੂਚਕ ਹੈ।" ਇਸ ਲਈ ਭਗਤ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਵਿਚਾਰਧਾਰਕ ਤੇ ਜਜ਼ਬਾਤੀ ਤੌਰ 'ਤੇ ਪਰੱਪਕ ਨੌਜਵਾਨ ਵਰਗ ਨੂੰ ਅੱਗੇ ਆਉਣ ਤੇ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਲਈ ਦਾ ਹੋਕਾ ਦਿੱਤਾ ਸੀ। "ਲੋੜ ਹੈ ਉਨ੍ਹਾਂ ਨੌਜਵਾਨਾਂ ਦੀ, ਜੋ ਪਹਿਲਕਦਮੀ ਕਰ ਸਕਦੇ ਹੋਣ, ਆਜ਼ਾਦ ਸੋਚ ਰੱਖਦੇ ਹੋਣ, ਇਨਕਲਾਬੀ ਅਗਵਾਈ ਦੇ ਸਕਦੇ ਹੋਣ ਅਤੇ ਸੇਵਾ ਕਰਨ, ਕਸ਼ਟ ਝੱਲਣ ਤੇ ਕੁਰਬਾਣੀ ਦੇ ਅਸੂਲਾਂ 'ਤੇ ਚੱਲ ਸਕਦੇ ਹੋਣ।" ਤੇਈ ਸਾਲ ਦੀ ਉਮਰੇ ਫ਼ਾਂਸੀ ਚੜ੍ਹਨ ਵਾਲਾ ਭਗਤ ਸਿੰਘ ਬਨਾਮ ਅਜੋਕਾ ਨੌਜਵਾਨ ਭਗਤ ਸਿੰਘ ਨੇ ਆਪਣੇ ਸਾਥੀ ਭਗਵਤੀ ਚਰਨ ਵੋਹਰਾ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦਾ ਮੈਨੀਫ਼ੈਸਟੋ ਲਿਖਿਆ ਸੀ ਜੋ ਸਭ ਤੋਂ ਪਹਿਲਾਂ 6 ਅਪਰੈਲ 1908 ਨੂੰ ਛਪਿਆ ਸੀ। ਭਗਤ ਸਿੰਘ ਦੀ ਸੋਚ ਨੂੰ ਜਾਣਨ ਲਈ ਇਹ ਦਸਤਾਵੇਜ਼ ਬਹੁਤ ਅਹਿਮ ਮੰਨਿਆ ਜਾ ਸਕਦਾ ਹੈ। ਇਸ ਮੈਨੀਫ਼ੈਸਟੋ ਵਿੱਚ ਉਹ ਮਜ਼੍ਹਬੀ ਸ੍ਰੇਣੀ 'ਤੇ ਤਿੱਖਾ ਵਾਰ ਕਰਦੇ ਲਿਖਦੇ ਹਨ, " ਜੇ ਪਿੱਪਲ ਦੇ ਦਰਖ਼ਤ ਦੀ ਕੋਈ ਟਾਹਣੀ ਵੱਢੀ ਜਾਵੇ ਤਾਂ, ਹਿੰਦੂਆਂ ਦੇ ਧਾਰਮਿਕ ਜਜ਼ਬਾਤ ਉੱਤੇ ਸੱਟ ਵੱਜਦੀ ਹੈ। ਕਾਗ਼ਜ਼ ਦੇ ਪੁਤਲੇ ਤਾਜ਼ੀਏ ਦੀ ਨੁੱਜਰ ਟੁੱਟਣ ਨਾਲ ਮੁਸਲਮਾਨਾਂ ਦਾ ਅੱਲ੍ਹਾ ਗੁੱਸੇ ਹੋ ਜਾਂਦਾ ਹੈ। ਮਜ਼੍ਹਬੀ ਸੋਚ ਤੇ ਤਅੱਸਬ ਸਾਡੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ ਨੇ, ਜਿਹੜੀ ਚੀਜ਼ ਆਜ਼ਾਦ ਵਿਚਾਰਾਂ ਦੀ ਕਸਵੱਟੀ 'ਤੇ ਪੂਰੀ ਨਹੀਂ ਉੱਤਰਦੀ, ਅਵੱਸ਼ ਖ਼ਤਮ ਹੋ ਜਾਂਦੀ ਹੈ।" ਅਸੈਂਬਲੀ ਬੰਮ ਕਾਂਡ ਸਮੇਂ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੇ ਸੈਸ਼ਨ ਕੋਰਟ ਵਿੱਚ ਜੋ ਬਿਆਨ ਦਿੱਤੇ ਉਸ ਦੀ ਵੀ ਸਰਕਾਰੀ ਤੌਰ 'ਤੇ ਵਿਸ਼ੇਸ ਮਹੱਤਤਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਆਜ਼ਾਦੀ ਨੂੰ ਅਸੀਂ ਅੱਜ ਹੰਢਾਅ ਰਹੇ ਹਾਂ, ਉਹ ਬਿਲਕੁਲ ਵੀ ਭਗਤ ਸਿੰਘ ਦੇ ਉਨ੍ਹਾ ਸੁਫ਼ਨਿਆਂ ਨਾਲ ਮੇਲ ਨਹੀਂ ਸੀ ਖਾਂਦੀ ਜਿਹੜੀ ਆਜ਼ਾਦੀ ਦਾ ਤਸੱਵਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕੀਤਾ ਸੀ। ਮਜ਼ਦੂਰ ਭਾਵੇਂ ਸੰਸਾਰ ਦਾ ਸਭ ਤੋਂ ਜ਼ਰੂਰੀ ਅੰਗ ਨੇ, ਫਿਰ ਵੀ ਲੁਟੇਰੇ ਉਨ੍ਹਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਹੜੱਪ ਜਾਂਦੇ ਨੇ, ਦੂਜਿਆਂ ਲਈ ਅੰਨ ਪੈਦਾ ਕਰਨ ਵਾਲਾ ਕਿਸਾਨ ਆਪਣੇ ਪਰਿਵਾਰ ਸਮੇਤ ਦਾਣਿਆਂ ਲਈ ਸਹਿਕਦਾ ਹੈ। ਕੱਪੜੇ ਬੁਨਣ ਵਾਲਾ ਆਪਣੇ ਬੱਚਿਆਂ ਦਾ ਜਿਸਮ ਵੀ ਨਹੀਂ ਢਕ ਸਕਦਾ, ਰਾਜ ਮਿਸਤਰੀ, ਲੁਹਾਰ ਤੇ ਤਰਖਾਣ ਜਿਹੜੇ ਮਕਬਰੇ, ਮਹਿਲ ਉਸਾਰਦੇ ਨੇ ਨਥਾਣਿਆਂ ਵਾਗੂੰ ਗੰਦੇ ਖੋਲ਼ਿਆਂ ਵਿੱਚ ਰਹਿੰਦੇ ਹਨ। ਦੂਜੇ ਪਾਸੇ ਸਮਾਜ ਦਾ ਲਹੂਪੀਣੇ ਪੂੰਜੀਪਤੀ ਕਰੋੜਾਂ ਰੁਪਏ ਆਪਣੀ ਮਨ ਦੀ ਮੌਜ ਲਈ ਹੀ ਰੋੜ੍ਹ ਦਿੰਦੇ ਹਨ। ਭਗਤ ਸਿੰਘ ਤੇ ਉਸ ਦੀ ਹਿੰਦੋਸਤਾਨ ਸੋਸ਼ਲਿਸਟਿਕ ਰੀਪਬਲਿਕ ਪਾਰਟੀ ਦੇ ਸਾਥੀਆ ਨੇ 'ਬੰਬ ਦਾ ਫ਼ਲਸਫ਼ਾ' ਨਾਮਕ ਮਨੋਰਥ ਪੱਤਰ ਤਿਆਰ ਕੀਤਾ ਸੀ। ਇਸ ਮਨੋਰਥ ਪੱਤਰ ਦਾ ਮਕਸਦ ਹਿੰਦੋਸਤਾਨ ਲਈ ਅਜਿਹਾ ਸਮਾਜ ਸਿਰਜਣਾ ਸੀ, ਜੋ ਹਰ ਤਰ੍ਹਾਂ ਦੀ ਲੁੱਟ-ਖਸੁੱਟ ਤੋਂ ਮੁਕਤ ਹੋਵੇ। ਵਰਤਮਾਨ ਦੇ ਭ੍ਰਿਸ਼ਟ ਨਿਜਾਮ ਦੀ ਰੂਪ ਰੇਖਾ ਤੋਂ ਅਸੀ ਸਹਿਜੇ ਹੀ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਖਾਹਸ਼ਾਂ ਨੂੰ ਅਸੀਂ ਕਿਸ ਤਰ੍ਹਾਂ ਨਜ਼ਰਅੰਦਾਜ ਕਰ ਦਿੱਤਾ ਹੈ। "ਆਓ ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ, ਜਿਸ ਵਿੱਚ ਰਾਜਸੀ ਤੇ ਆਰਥਿਕ ਅੰਨਿਆ ਨਾ ਹੋਵੇ। ਉਨ੍ਹਾਂ ਯੋਧਿਆਂ ਦੀ ਯਾਦ ਵਿੱਚ, ਜਿਨ੍ਹਾਂ ਨੇ ਖਿੜੇ ਮੱਥੇ ਮੌਤ ਨੂੰ ਕਬੂਲਿਆ ਤਾਂ ਕਿ ਅਸੀਂ, ਉਨ੍ਹਾਂ ਦੇ ਵਾਰਸ ਬਿਹਤਰ ਜੀਵਨ ਬਿਤਾ ਸਕੀਏ।" ਭਗਤ ਸਿੰਘ ਜਿਸ ਤਰ੍ਹਾਂ ਦੇ ਇਨਕਲਾਬੀ ਨਿਜ਼ਾਮ ਨੂੰ ਸਿਰਜਣ ਦਾ ਸੁਫ਼ਨਾ ਦੇਖਦਾ ਸੀ, ਉਹ ਸਮਾਜ ਦਾ ਅੱਜ ਆਜ਼ਾਦੀ ਦੇ 70 ਵਰ੍ਹਿਆਂ ਬਾਅਦ ਵੀ ਇੱਕ ਕਲਪਨਾ ਹੀ ਹੈ। ਭਗਤ ਸਿੰਘ ਦੀਆ ਲਿਖਤਾਂ ਇਹ ਸਾਬਤ ਕਰਦੀਆਂ ਹਨ ਕਿ ਉਹ ਮਹਿਜ਼ ਬਦਲਾਖ਼ੋਰੀ ਦੀ ਸਿਆਸਤ ਦਾ ਮੁੱਦਈ ਨਹੀਂ ਸੀ ਤੇ ਨਾ ਹੀ ਸਿਰਫ਼ ਬੰਬ ਤੇ ਪਿਸਤੌਲਾਂ ਦੀ ਗੱਲ ਕਰਨ ਵਾਲਾ ਦਹਿਸ਼ਤ ਪਸੰਦ ਨੌਜਵਾਨ। ਬਲਕਿ ਉਹ ਤਰੱਕੀਪਸੰਦ ਵਿਚਾਰਧਾਰਾ ਦਾ ਹਾਮੀ ਸੀ, ਜਿਸ ਨਾਲ ਹਿੰਦੋਸਤਾਨ ਦੇ ਨਾਗਰਿਕਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਸਕੇ। ਆਪਣੀ ਫਾਂਸੀ ਤੋਂ ਇੱਕ ਦਿਨ ਪਹਿਲਾਂ ਆਪਣੇ ਛੋਟੇ ਭਰਾ ਕੁਲਤਾਰ ਨੂੰ ਲਿਖੇ ਇੱਕ ਖਤ ਵਿੱਚ ਭਗਤ ਸਿੰਘ ਨੇ ਲਿਖਿਆ ਸੀ: "ਜ਼ਿੰਦਾ ਰਹਿਣ ਦੀ ਖਾਹਸ਼ ਕੁਦਰਤੀ ਤੌਰ 'ਤੇ ਮੈਨੂੰ ਵੀ ਹੋਣੀ ਚਾਹੀਦੀ ਹੈ। ਮੇਰਾ ਨਾਂ ਹਿੰਦੋਸਤਾਨੀ ਇਨਕਲਾਬ ਦਾ ਨਿਸ਼ਾਨਾ ਬਣ ਚੁੱਕਾ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਾ ਕਰ ਦਿੱਤਾ ਹੈ| ਮੇਰੇ ਦੇਸ਼ ਲਈ ਹੱਸਦੇ ਹੱਸਦੇ ਫਾਂਸੀ ਚੜ੍ਹਣ ਦੀ ਸੂਰਤ ਵਿੱਚ ਹਿੰਦੁਸਤਾਨੀ ਮਾਵਾਂ ਆਪਣੇ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਸ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਭਗਤ ਸਿੰਘ ਬਣਨ ਵਾਲਿਆਂ ਦੀ ਗਿਣਤੀ ਐਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕ ਸਕਣਾ ਇਨ੍ਹਾਂ ਸ਼ਾਸਕਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ। "ਹਵਾ ਮੇਂ ਰਹੇਗੀ ਤੇਰੇ ਖ਼ਿਆਲੋਂ ਕੀ ਬਿਜਲੀ, ਯਹ ਸੂਰਤੇ ਖਾਕ ਹੈ ਫ਼ਾਨੀ ਰਹੇ ਨਾ ਰਹੇ" -ਡਾ. ਯਾਦਵਿੰਦਰ ਸਿੰਘ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
Sarabjit Kaur Audio: ਸਰਬਜੀਤ ਕੌਰ ਨੇ ਪਾਕਿਸਤਾਨ ਤੋਂ ਪਹਿਲੇ ਪਤੀ ਨੂੰ ਕੀਤੀ ਕਾਲ, ਬੋਲੀ- ਮੈਂ ਭਾਰਤ ਆ ਰਹੀ ਹਾਂ; ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕ-ਇੱਕ ਰੁਪਏ ਨੂੰ ਤਰਸ...
ਸਰਬਜੀਤ ਕੌਰ ਨੇ ਪਾਕਿਸਤਾਨ ਤੋਂ ਪਹਿਲੇ ਪਤੀ ਨੂੰ ਕੀਤੀ ਕਾਲ, ਬੋਲੀ- ਮੈਂ ਭਾਰਤ ਆ ਰਹੀ ਹਾਂ; ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕ-ਇੱਕ ਰੁਪਏ ਨੂੰ ਤਰਸ...
Punjab News: ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਰਡਾਰ 'ਤੇ ਇਹ 22 ਅਫ਼ਸਰ! ਵਿੱਤ ਮੰਤਰੀ ਬੋਲੇ-'ਨਹੀਂ ਬਖ਼ਸ਼ਿਆ ਜਾਵੇਗਾ ਦੋਸ਼ੀ, ਚਾਹੇ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ...'
ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਰਡਾਰ 'ਤੇ ਇਹ 22 ਅਫ਼ਸਰ! ਵਿੱਤ ਮੰਤਰੀ ਬੋਲੇ-'ਨਹੀਂ ਬਖ਼ਸ਼ਿਆ ਜਾਵੇਗਾ ਦੋਸ਼ੀ, ਚਾਹੇ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ...'
Mohali 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਇਦਾਂ ਕੀਤੀ ਪੂਰੀ ਪਲਾਨਿੰਗ; ਇੱਕ-ਇੱਕ ਗੱਲ ਆਈ ਸਾਹਮਣੇ
Mohali 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਇਦਾਂ ਕੀਤੀ ਪੂਰੀ ਪਲਾਨਿੰਗ; ਇੱਕ-ਇੱਕ ਗੱਲ ਆਈ ਸਾਹਮਣੇ
Punjab News: ਪੰਜਾਬ 'ਚ ਸਕੂਲ ਖੁੱਲ੍ਹਦੇ ਹੀ ਮੱਚਿਆ ਹਾਹਾਕਾਰ, ਵਿਦਿਅਕ ਅਦਾਰੇ ਫਿਰ ਕੀਤੇ ਗਏ ਬੰਦ: ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਨੂੰ ਮਿਲੀ ਧਮਕੀ: ਫਿਰ ਹੋਈ ਛੁੱਟੀ...
ਪੰਜਾਬ 'ਚ ਸਕੂਲ ਖੁੱਲ੍ਹਦੇ ਹੀ ਮੱਚਿਆ ਹਾਹਾਕਾਰ, ਵਿਦਿਅਕ ਅਦਾਰੇ ਫਿਰ ਕੀਤੇ ਗਏ ਬੰਦ: ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਨੂੰ ਮਿਲੀ ਧਮਕੀ: ਫਿਰ ਹੋਈ ਛੁੱਟੀ...
Embed widget