ਕਿਸਾਨ ਨੇ ਦੁੱਧ ਵੇਚਣ ਲਈ ਖ਼ਰੀਦ ਲਿਆ 30 ਕਰੋੜ ਦਾ ਹੈਲੀਕਾਪਟਰ, ਪੂਰੇ ਦੇਸ਼ 'ਚ ਚਰਚਾ
ਇੱਕ ਕਿਸਾਨ ਨੇ ਦੁੱਧ ਵੇਚਣ ਲਈ ਹੈਲੀਕਾਪਟਰ ਹੀ ਖ਼ਰੀਦ ਲਿਆ। ਇਹ ਮਾਮਲਾ ਮਹਾਰਾਸ਼ਟਰ ਦੇ ਭਿਵੰਡੀ ਦਾ ਹੈ; ਜਿੱਥੇ ਜਨਾਰਦਨ ਭੋਈਰ ਨਾਂ ਦੇ ਕਿਸਾਨ ਦੀ ਡਾਢੀ ਚਰਚਾ ਹੈ। ਉਨ੍ਹਾਂ ਨੂੰ ਆਪਣੇ ਦੁੱਧ ਦੇ ਕਾਰੋਬਾਰ ਲਈ ਕਈ ਵਾਰ ਦੇਸ਼ ਦੇ ਦੂਜੇ ਹਿੱਸਿਆਂ ’ਚ ਜਾਣਾ ਪੈਂਦਾ ਹੈ; ਇਸੇ ਲਈ ਉਨ੍ਹਾਂ ਹੈਲੀਕਾਪਟਰ ਖ਼ਰੀਦਿਆ ਹੈ।
ਭਿਵੰਡੀ: ਇੱਕ ਕਿਸਾਨ ਨੇ ਦੁੱਧ ਵੇਚਣ ਲਈ ਹੈਲੀਕਾਪਟਰ ਹੀ ਖ਼ਰੀਦ ਲਿਆ। ਇਹ ਮਾਮਲਾ ਮਹਾਰਾਸ਼ਟਰ ਦੇ ਭਿਵੰਡੀ ਦਾ ਹੈ; ਜਿੱਥੇ ਜਨਾਰਦਨ ਭੋਈਰ ਨਾਂ ਦੇ ਕਿਸਾਨ ਦੀ ਡਾਢੀ ਚਰਚਾ ਹੈ। ਉਨ੍ਹਾਂ ਨੂੰ ਆਪਣੇ ਦੁੱਧ ਦੇ ਕਾਰੋਬਾਰ ਲਈ ਕਈ ਵਾਰ ਦੇਸ਼ ਦੇ ਦੂਜੇ ਹਿੱਸਿਆਂ ’ਚ ਜਾਣਾ ਪੈਂਦਾ ਹੈ; ਇਸੇ ਲਈ ਉਨ੍ਹਾਂ ਹੈਲੀਕਾਪਟਰ ਖ਼ਰੀਦਿਆ ਹੈ।
ਖੇਤੀਬਾੜੀ ਤੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਕਿਸਾਨ ਅੱਜਕੱਲ੍ਹ ਇਸੇ ਹੈਲੀਕਾਪਟਰ ਦਾ ਟ੍ਰਾਇਲ ਲੈ ਰਹੇ ਹਨ। ਉਨ੍ਹਾਂ ਦਾ ਰੀਅਲ ਐਸਟੇਟ ਦਾ ਵੀ ਬਿਜ਼ਨੈੱਸ ਹੈ। ਇਨ੍ਹਾਂ ਦੋਵੇਂ ਕਾਰੋਬਾਰਾਂ ਲਈ ਉਨ੍ਹਾਂ ਨੂੰ ਅਕਸਰ ਪੰਜਾਬ, ਗੁਜਰਾਤ, ਹਰਿਆਣਾ, ਰਾਜਸਥਾਨ ਜਿਹੇ ਇਲਾਕਿਆਂ ’ਚ ਜਾਣਾ ਪੈਂਦਾ ਹੈ। 30 ਕਰੋੜ ਰੁਪਏ ਦਾ ਹੈਲੀਕਾਪਟਰ ਖ਼ਰੀਦ ਕੇ ਉਨ੍ਹਾਂ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਜਨਾਰਦਨ ਭੋਈਰ ਨੇ ਆਪਣੇ ਘਰ ਦੇ ਨੇੜੇ ਹੀ ਆਪਣੇ ਹੈਲੀਕਾਪਟਰ ਲਈ ਹੈਲੀਪੈਡ ਦਾ ਨਿਰਮਾਣ ਵੀ ਕਰਾ ਲਿਆ ਹੈ। ਨਾਲ ਹੀ ਪਾਇਲਟ ਰੂਮ, ਟੈਕਨੀਸ਼ੀਅਨ ਰੂਮ ਬਣਾਉਣ ਦੀ ਤਿਆਰੀ ਵੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਆਉਂਦੀ 15 ਮਾਰਚ ਨੂੰ ਹੈਲੀਕਾਪਟਰ ਦੀ ਡਿਲੀਵਰੀ ਹੋਣੀ ਹੈ। ਉਨ੍ਹਾਂ ਕੋਲ 2.5 ਏਕੜ ਥਾਂ ਹੈ, ਜਿੱਥੇ ਹੈਲੀਕਾਪਟਰ ਲਈ ਰਾਊਂਡ ਪੱਟੀ ਤੇ ਹੋਰ ਚੀਜ਼ਾਂ ਬਣਾਉਣਗੇ।
ਭਿਵੰਡੀ ਇਲਾਕੇ ’ਚ ਵੱਡੀਆਂ ਕੰਪਨੀਆਂ ਦੇ ਗੋਦਾਮ ਹਨ, ਜਿੱਥੋਂ ਲੋਕਾਂ ਨੂੰ ਕਿਰਾਇਆ ਮਿਲਦਾ ਹੈ। ਦੇਸ਼ ਦੀਆਂ ਸਾਰੀਆਂ ਮਹਿੰਗੀਆਂ ਗੱਡੀਆਂ ਭਿਵੰਡੀ ਇਲਾਕੇ ’ਚ ਵਿਖਾਈ ਦੇ ਜਾਣਗੀਆਂ। ਅਮਰੀਕੀ ਰਾਸ਼ਟਰਪਤੀ ਦੇ ਕਾਫ਼ਲੇ ’ਚ ਚੱਲਣ ਵਾਲੀ ਕੈਡਿਲੈਕ ਕਾਰ ਪਹਿਲੀ ਵਾਰ ਮੁੰਬਈ ’ਚ ਨਹੀਂ, ਸਗੋਂ ਭਿਵੰਡੀ ਇਲਾਕੇ ’ਚ ਹੀ ਖ਼ਰੀਦੀ ਗਈ ਸੀ।