ਪੜਚੋਲ ਕਰੋ
(Source: ECI/ABP News)
ਕਿਸਾਨਾਂ ਨੇ ਸ਼ਵੇਤ ਮਲਿਕ ਨੂੰ ਇੰਝ ਘੇਰਿਆ, ਲੁਕਦੇ-ਲੁਕਾਉਂਦੇ ਖਿਸਕੇ
ਕਿਸਾਨਾਂ ਵਲੋਂ ਬੀਜੇਪੀ ਦੇ ਸਾਬਕਾ ਸ਼ਵੇਤ ਮਲਿਕ ਦਾ ਬਟਾਲਾ ਵਿਖੇ ਘਿਰਾਓ ਕੀਤਾ ਗਿਆ।ਦਰਅਸਲ ਭਾਰਤੀ ਕਿਸਾਨ ਮਜ਼ਦੂਰ ਏਕਤਾ ਦੇ ਬੈਨਰ ਹੇਠ ਬਟਾਲਾ ਵਿਖੇ ਕਿਸਾਨ ਮੋਦੀ ਸਰਕਾਰ, ਅਡਾਨੀ ਅਤੇ ਅੰਬਾਨੀ ਦਾ ਪੁਤਲਾ ਫੂਕ ਰਹੇ ਸੀ, ਜਿਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਬਟਾਲਾ ਕਲੱਬ ਵਿਖੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਬੀਜੇਪੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ।
![ਕਿਸਾਨਾਂ ਨੇ ਸ਼ਵੇਤ ਮਲਿਕ ਨੂੰ ਇੰਝ ਘੇਰਿਆ, ਲੁਕਦੇ-ਲੁਕਾਉਂਦੇ ਖਿਸਕੇ Farmers surrounded BJP Rajya Sabha member Shwait Malik, who reached Batala for a meeting. ਕਿਸਾਨਾਂ ਨੇ ਸ਼ਵੇਤ ਮਲਿਕ ਨੂੰ ਇੰਝ ਘੇਰਿਆ, ਲੁਕਦੇ-ਲੁਕਾਉਂਦੇ ਖਿਸਕੇ](https://static.abplive.com/wp-content/uploads/sites/5/2020/12/05220045/shwait-malik.jpg?impolicy=abp_cdn&imwidth=1200&height=675)
ਬਟਾਲਾ: ਕਿਸਾਨਾਂ ਵਲੋਂ ਬੀਜੇਪੀ ਦੇ ਸਾਬਕਾ ਸ਼ਵੇਤ ਮਲਿਕ ਦਾ ਬਟਾਲਾ ਵਿਖੇ ਘਿਰਾਓ ਕੀਤਾ ਗਿਆ।ਦਰਅਸਲ ਭਾਰਤੀ ਕਿਸਾਨ ਮਜ਼ਦੂਰ ਏਕਤਾ ਦੇ ਬੈਨਰ ਹੇਠ ਬਟਾਲਾ ਵਿਖੇ ਕਿਸਾਨ ਮੋਦੀ ਸਰਕਾਰ, ਅਡਾਨੀ ਅਤੇ ਅੰਬਾਨੀ ਦਾ ਪੁਤਲਾ ਫੂਕ ਰਹੇ ਸੀ, ਜਿਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਬਟਾਲਾ ਕਲੱਬ ਵਿਖੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਬੀਜੇਪੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ।
ਇਸ ਦੌਰਾਨ ਸਾਰੇ ਕਿਸਾਨ ਬਟਾਲਾ ਕਲੱਬ ਪਹੁੰਚੇ ਅਤੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਸ਼ਵੇਤ ਮਲਿਕ ਦੀ ਮੀਟਿੰਗ ਵਾਲੀ ਜਗ੍ਹਾ ਦਾ ਘਿਰਾਓ ਕੀਤਾ। ਨਾਅਰੇਬਾਜ਼ੀ ਕਰਦਿਆਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਪੁਲਿਸ ਨੇ ਬਟਾਲਾ ਕਲੱਬ ਦੇ ਪਿਛਲੇ ਗੇਟ ਤੋਂ ਬਾਹਰ ਲਿਜਾ ਕੇ ਵਾਪਸ ਭੇਜ ਦਿੱਤਾ। ਆਪਣੀ ਮੀਟਿੰਗ ਜਲਦੀ ਖਤਮ ਕਰ ਸ਼ਵੇਤ ਮਲਿਕ ਪਿਛਲੇ ਦਰਵਾਜ਼ੇ ਤੋਂ ਖਿਸਕਦੇ ਦਿਖਾਈ ਦਿੱਤੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਵੀ ਦੂਰ ਰਹੇ।
ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਸੜਕਾਂ 'ਤੇ ਦਿਖਾਈ ਦੇ ਰਹੇ ਹਨ, ਦੂਜੇ ਪਾਸੇ ਅੰਬਾਨੀ ਦੇ ਪਿਆਰੇ ਭਾਜਪਾ ਆਗੂ ਨੇ ਨਗਰ ਨਿਗਮ ਚੋਣਾਂ ਲਈ ਕਿਸਾਨਾਂ ਤੋਂ ਲੁਕੋ ਕੇ ਮੀਟਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਨੂੰ ਕਿਸਾਨਾਂ ਨਾਲ ਵੀ ਆਹਮੋ-ਸਾਹਮਣੇ ਬੈਠਕ ਕਰਨੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਣ ਅਤੇ ਭਾਜਪਾ ਆਗੂ ਵੀ ਆਪਣਾ ਸਪਸ਼ਟੀਕਰਨ ਦੇ ਸਕਣ।
ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਸੀ ਕਿ ਅਜੇ ਤੱਕ ਭਾਜਪਾ ਦੀਆਂ ਮੀਟਿੰਗਾਂ ਦਾ ਘਿਰਾਓ ਕੀਤਾ ਗਿਆ ਹੈ, ਜੇਕਰ ਕੇਂਦਰ ਕਿਸਾਨਾਂ ਦੇ ਮਸਲੇ ਦਾ ਹੱਲ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਆਗੂਆਂ ਨੂੰ ਆਪਣਾ ਘਰ ਨਹੀਂ ਛੱਡਣ ਦਿੱਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)