ਪੜਚੋਲ ਕਰੋ
(Source: ECI/ABP News)
ਸਰਹਦੋਂ ਪਾਰ ਵਾਢੀ ਲਈ ਜਾਣਗੇ ਕਿਸਾਨ, ਪਰ ਕੀ ਨੇ ਉਨ੍ਹਾਂ ਦੀ ਸੁਰੱਖਿਆ ਲਈ ਇੰਤਜ਼ਾਮ ?
ਪੰਜਾਬ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਜਿੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਭਾਰਤ ਪਾਕਿਸਤਾਨ ਸੀਮਾ ਨਾਲ ਕੰਡਿਆਲੀ ਤਾਰ ਤੋਂ ਦੂਸਰੇ ਪਾਸੇ ਕਟਾਈ ਲਈ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੇ ਇਹਤਿਆਤ ਰੱਖੀ ਜਾਣੀ ਚਾਹੀਦੀ ਹੈ
![ਸਰਹਦੋਂ ਪਾਰ ਵਾਢੀ ਲਈ ਜਾਣਗੇ ਕਿਸਾਨ, ਪਰ ਕੀ ਨੇ ਉਨ੍ਹਾਂ ਦੀ ਸੁਰੱਖਿਆ ਲਈ ਇੰਤਜ਼ਾਮ ? Farmers will go across the border for harvest, but what arrangements for their protection? ਸਰਹਦੋਂ ਪਾਰ ਵਾਢੀ ਲਈ ਜਾਣਗੇ ਕਿਸਾਨ, ਪਰ ਕੀ ਨੇ ਉਨ੍ਹਾਂ ਦੀ ਸੁਰੱਖਿਆ ਲਈ ਇੰਤਜ਼ਾਮ ?](https://static.abplive.com/wp-content/uploads/sites/5/2020/04/13195618/farmers.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਪੰਜਾਬ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਜਿੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਭਾਰਤ ਪਾਕਿਸਤਾਨ ਸੀਮਾ ਨਾਲ ਕੰਡਿਆਲੀ ਤਾਰ ਤੋਂ ਦੂਸਰੇ ਪਾਸੇ ਕਟਾਈ ਲਈ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੇ ਇਹਤਿਆਤ ਰੱਖੀ ਜਾਣੀ ਚਾਹੀਦੀ ਹੈ, ਇਸ ਲਈ ਬੀਐਸਐਫ ਵੱਲੋਂ ਬਕਾਇਦਾ ਤੌਰ 'ਤੇ ਸੋਮਵਾਰ ਨੂੰ ਇੱਕ ਡ੍ਰਿਲ ਜ਼ਰੀਏ ਜਾਣਕਾਰੀ ਦਿੱਤੀ ਗਈ। ਪਿੰਡ ਰਾਜਾਤਾਲ ਵਿੱਚ ਸਥਿਤ ਬੀਐਸਐਫ ਵੱਲੋਂ ਬਣਾਏ ਗਏ ਗੇਟ 'ਤੇ ਕਿਸਾਨਾਂ ਨੂੰ ਬੁਲਾਇਆ ਗਿਆ।
ਬੀਐਸਐਫ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਪਹਿਲਾਂ ਹੀ ਪਾਸ ਜਾਰੀ ਕੀਤੇ ਹੋਏ ਹਨ, ਜੋ ਆਮ ਦਿਨਾਂ 'ਚ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਫਸਲ ਦੀ ਕਾਸ਼ਤ ਕਰਦੇ ਹਨ। ਕਿਸਾਨਾਂ ਨੂੰ ਬੀਐਸਐਫ ਵੱਲੋਂ ਕੋਰੋਨਾਵਾਇਰਸ ਤੋਂ ਬਚਣ ਲਈ ਬਕਾਇਦਾ ਮਾਸਕ ਵੰਡੇ ਗਏ। ਉਨ੍ਹਾਂ ਦੇ ਸੈਨੇਟਾਈਜ਼ਰ ਦੇ ਨਾਲ ਹੱਥ ਸਾਫ ਕੀਤੇ ਗਏ ਤੇ ਸੋਸ਼ਲ ਡਿਸਟੈਂਸਿੰਗ ਰੱਖਣ ਲਈ ਸਮਝਾਇਆ ਗਿਆ। ਕਿਸਾਨ ਵੱਲੋਂ ਵੀ ਬੀਐਸਐਫ ਦਾ ਪੂਰਾ ਸਹਿਯੋਗ ਦਿੱਤਾ ਗਿਆ। ਬੀਐਸਐਫ ਵੱਲੋਂ ਨਾਲ ਹੀ ਸਰਹੱਦ ਦੇ ਲੱਗਦੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ।
ਇਸ ਮੌਕੇ ਪੁੱਜੇ ਕਿਸਾਨਾਂ ਨੇ ਬੀਐਸਐਫ ਵੱਲੋਂ ਚੁੱਕੇ ਜਾਂਦੇ ਕਦਮਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਕੋਰੋਨਾਵਾਇਰਸ ਖਿਲਾਫ ਲੜੀ ਜਾ ਰਹੀ ਜੰਗ 'ਚ ਦੇਸ਼ ਦੇ ਨਾਲ ਹਨ ਤੇ ਬੀਐਸਐਫ ਵੱਲੋਂ ਉਨਾਂ ਨੂੰ ਜੋ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਉਹ ਉਸ ਦੀ ਪੂਰੀ ਪਾਲਣਾ ਕਰਨਗੇ।
ਇਹ ਵੀ ਪੜ੍ਹੋ :
ਪੰਜਾਬ ਪੁਲਿਸ ਦੇ ਡੀਐਸਪੀ ਨੂੰ ਹੋਇਆ ਕੋਰੋਨਾ, ਇਲਾਜ ਲਈ ਵੈਂਟੀਲੇਟਰ ‘ਤੇ
ਥਾਣੇਦਾਰ ਦਾ ਗੁੱਟ ਵੱਢਣ ਵਾਲੇ ਨਿਹੰਗਾਂ ਬਾਰੇ ਵੱਡਾ ਖੁਲਾਸਾ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)