ਪੜਚੋਲ ਕਰੋ
ਫਤਿਹਜੰਗ ਬਾਜਵਾ ਦਾ ਪੁੱਤਰ ਕੰਵਰ ਬਾਜਵਾ ਆਲ ਇੰਡੀਆ ਜੇ ਮਹਾਸਭਾ ਦਾ ਯੂਥ ਵਿੰਗ ਪ੍ਰਧਾਨ ਨਿਯੁਕਤ
ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਦੇ ਵੱਡੇ ਪੁੱਤਰ ਕੰਵਰ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੀ ਆਲ ਇੰਡੀਆ ਜੇ ਮਹਾਸਭਾ(All India J Mahasabha) ਦਾ ਯੂਥ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ: ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਦੇ ਵੱਡੇ ਪੁੱਤਰ ਕੰਵਰ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੀ ਆਲ ਇੰਡੀਆ ਜੇ ਮਹਾਸਭਾ(All India J Mahasabha) ਦਾ ਯੂਥ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਗੱਲ ਦਾ ਐਲਾਨ ਮਹਾਸਭਾ ਦੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਅੱਜ ਕੀਤਾ। ਕੰਵਰ ਪ੍ਰਤਾਪ ਸਿੰਘ ਬਾਜਵਾ ਫਤਿਹਜੰਗ ਬਾਜਵਾ ਦੇ ਵੱਡੇ ਪੁੱਤਰ ਹਨ।
ਬਾਜਵਾ ਦੇ ਛੋਟੇ ਬੇਟੇ ਨੂੰ ਹਾਲ ਹੀ ਵਿੱਚ ਤਰਸ ਦੇ ਆਧਾਰ 'ਤੇ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਦੀ ਨੌਕਰੀ ਲਈ ਕੈਬਨਿਟ ਵਿੱਚ ਪਾਸ ਕੀਤਾ ਗਿਆ ਸੀ। ਹਾਲਾਂਕਿ, ਜਦੋਂ ਇਸ ਨੂੰ ਲੈ ਕੇ ਰਾਜਨੀਤਕ ਹੰਗਾਮਾ ਹੋਇਆ ਤਾਂ ਪਰਿਵਾਰ ਨੇ ਇਹ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ। ਮਹੱਤਵਪੂਰਨ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ All India Jatt Mahasabha ਦੇ ਕੌਮੀ ਪ੍ਰਧਾਨ ਹਨ।
ਬੀਤੇ ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਐਮਐਲਏ ਫਤਿਹਜੰਗ ਸਿੰਘ ਬਾਜਵਾ ਵੱਲੋਂ ਆਪਣੇ ਹਲਕੇ 'ਚ ਲੋਕ ਦਰਬਾਰ ਲਗਾ ਲੋਕਾਂ ਦੀਆ ਮੁਸ਼ਕਿਲਾਂ ਸੁਣਿਆ ਜਾ ਰਹੀਆਂ ਸਨ ਜਿਥੇ ਕਿਸਾਨ ਜਥੇਬੰਦੀ "ਕਿਸਾਨਾਂ ਮਜਦੂਰ ਸੰਘਰਸ਼ ਕਮੇਟੀ ਪੰਜਾਬ " ਦੇ ਕਿਸਾਨ ਪੰਹੁਚੇ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਅਤੇ ਫਤਿਹਜੰਗ ਬਾਜਵਾ ਨਾਲ ਮੁਲਾਕਾਤ ਨਾ ਕਰਨ ਦੇਣ ਤੇ ਕਿਸਾਨਾਂ ਵੱਲੋਂ ਲੋਕ ਦਰਬਾਰ ਦਾ ਘੇਰਾਓ ਕੀਤਾ ਗਿਆ।
ਕਿਸਾਨਾਂ ਦਾ ਇਲਜ਼ਾਮ ਹੈ ਕਿ ਇਸ ਦੌਰਾਨ ਐਮਐਲਏ ਫਤਿਹਜੰਗ ਬਾਜਵਾ ਵੱਲੋਂ ਕਿਸਾਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਨੂੰ ਲੈਕੇ ਰੋਸ ਵਜੋਂ ਅੱਜ ਬਟਾਲਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਮਐਲਏ ਫਤਿਹਜੰਗ ਬਾਜਵਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ ਵਜੋਂ ਐਮਐਲਏ ਬਾਜਵਾ ਦਾ ਪੁਤਲਾ ਵੀ ਫੂਕਿਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/https://apps.apple.com/in/app/
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement