ਜਾਣੋ ਭਾਰਤ 'ਚ ਕਿਸ ਨੇ ਖਰੀਦੀ ਸੀ ਪਹਿਲੀ ਕਾਰ, ਇਸ ਮਗਰੋਂ ਜੈਮਸੇਦ ਜੀ ਟਾਟਾ ਬਣੇ ਸੀ ਕਾਰ ਦੇ ਮਾਲਕ
ਆਜ਼ਾਦੀ ਤੋਂ ਪਹਿਲਾਂ ਸਿਰਫ ਕੁਝ ਕੁ ਲੋਕਾਂ ਕੋਲ ਕਾਰ ਸੀ। ਭਾਰਤ ਵਿੱਚ ਪਹਿਲੀ ਕਾਰ ਬਾਰੇ ਗੱਲ ਕਰੀਏ ਤਾਂ ਇਸ ਦਾ ਮਾਲਕ ਭਾਰਤੀ ਨਹੀਂ ਸੀ ਬਲਕਿ ਇੰਗਲਿਸ਼ ਅਧਿਕਾਰੀ ਸ੍ਰੀ ਫੋਸਟਰ ਸੀ, ਜੋ Crompton Greaves ਕੰਪਨੀ ਨਾਲ ਜੁੜਿਆ ਹੋਇਆ ਸੀ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਨਵੀਂ ਦਿੱਲੀ: ਬੇਸ਼ੱਕ ਅੱਜ ਭਾਰਤ ਵਿੱਚ ਕਾਰਾਂ ਹੇਠਲੇ ਮੱਧ ਵਰਗ ਦੇ ਲੋਕਾਂ ਤੱਕ ਪਹੁੰਚ ਚੁੱਕੀਆਂ ਹਨ, ਪਰ ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਕਾਰਾਂ ਨੂੰ ਲਗਜ਼ਰੀ ਸਵਾਰੀ ਮੰਨਿਆ ਜਾਂਦਾ ਸੀ। ਇਹੋ ਨਹੀਂ, ਆਜ਼ਾਦੀ ਤੋਂ ਪਹਿਲਾਂ ਸਿਰਫ ਕੁਝ ਕੁ ਲੋਕਾਂ ਕੋਲ ਕਾਰ ਸੀ। ਭਾਰਤ ਵਿੱਚ ਪਹਿਲੀ ਕਾਰ ਬਾਰੇ ਗੱਲ ਕਰੀਏ ਤਾਂ ਇਸ ਦਾ ਮਾਲਕ ਭਾਰਤੀ ਨਹੀਂ ਬਲਕਿ ਇੰਗਲਿਸ਼ ਅਧਿਕਾਰੀ ਸ੍ਰੀ ਫੋਸਟਰ ਸੀ, ਜੋ ਕਰੌਂਪਟਨ ਗ੍ਰੀਵਜ਼ ਕੰਪਨੀ ਨਾਲ ਜੁੜੇ ਸੀ। ਸ੍ਰੀ ਫੋਸਟਰ ਕੋਲ 1897 ਵਿੱਚ ਕਾਰ ਆਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਪ੍ਰਸਿੱਧ ਉਦਯੋਗਪਤੀ ਤੇ ਟਾਟਾ ਸਮੂਹ ਦੇ ਸੰਸਥਾਪਕ ਜਮਸ਼ੇਦਜੀ ਟਾਟਾ ਕੋਲ ਕਾਰ ਆਈ।
ਦਿਲਚਸਪ ਗੱਲ ਇਹ ਹੈ ਕਿ ਜਮਸ਼ੇਦਜੀ ਦੇ ਟਾਟਾ ਸਮੂਹ ਨੇ ਬਾਅਦ ਵਿੱਚ ਟਾਟਾ ਮੋਟਰਜ਼ ਕੰਪਨੀ ਸਥਾਪਤ ਕੀਤੀ ਸੀ। ਅੱਜ ਟਾਟਾ ਮੋਟਰਜ਼ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲਿਆ ਹੈ। ਇੰਨਾ ਹੀ ਨਹੀਂ, ਜਗੁਆਰ ਕੰਪਨੀ ਨੂੰ ਟਾਟਾ ਮੋਟਰਜ਼ ਨੇ ਹਾਸਲ ਕਰ ਲਿਆ ਹੈ। ਪੈਸੇਂਜਰ ਵਹੀਕਲਸ ਤੋਂ ਇਲਾਵਾ ਟਾਟਾ ਮੋਟਰਜ਼ ਕਈ ਸ਼੍ਰੇਣੀਆਂ ਵਿੱਚ ਵਪਾਰਕ ਵਹੀਕਲਸ ਵੀ ਤਿਆਰ ਕਰਦੀ ਹੈ। ਹਾਲਾਂਕਿ, ਮਾਰੂਤੀ ਸੁਜ਼ੂਕੀ ਦੀ ਭਾਰਤ ਵਿੱਚ ਐਂਟਰੀ ਤੋਂ ਬਾਅਦ ਕਾਰਾਂ ਦੇ ਨਿਰਮਾਣ ਵਿੱਚ ਤੇਜ਼ੀ ਆਈ ਸੀ।
ਉਸ ਤੋਂ ਪਹਿਲਾਂ ਹਿੰਦੁਸਤਾਨ ਮੋਟਰਜ਼ ਅੰਬੈਸਡਰ ਕਾਰ ਦੇਸ਼ ਦੀ ਸਭ ਤੋਂ ਮਸ਼ਹੂਰ ਤੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਸੀ। ਮਾਰੂਤੀ ਸੁਜ਼ੂਕੀ ਨੇ 1983 ਵਿੱਚ ਮਾਰੂਤੀ 800 ਲਾਂਚ ਕੀਤੀ ਸੀ ਤੇ ਕਾਰ ਨੇ ਭਾਰਤ ਦੇ ਵਾਹਨ ਖੇਤਰ ਵਿੱਚ ਬੇਮਿਸਾਲ ਵਾਧਾ ਕੀਤਾ ਸੀ। ਦੱਸ ਦਈਏ ਕਿ ਮਾਰੂਤੀ ਸੁਜ਼ੂਕੀ ਨੇ ਉਸ ਸਮੇਂ 28 ਲੱਖ ਕਾਰਾਂ ਦਾ ਨਿਰਮਾਣ ਕੀਤਾ ਸੀ, ਜਿਨ੍ਹਾਂ ਚੋਂ 26 ਲੱਖ ਕਾਰਾਂ ਭਾਰਤ ਵਿੱਚ ਵੇਚੀਆਂ ਗਈਆਂ ਸੀ। ਇਹ ਭਾਰਤ ਵਿੱਚ ਵਾਹਨ ਖੇਤਰ ਵਿੱਚ ਮੁੜ ਸੁਰਜੀਤੀ ਵਰਗਾ ਸੀ।
ਇਸ ਕਾਰ ਤੋਂ ਬਾਅਦ ਮਾਰੂਤੀ ਸੁਜ਼ੂਕੀ ਨੇ ਭਾਰਤੀ ਬਾਜ਼ਾਰ ਵਿੱਚ ਆਪਣੇ ਪੈਰ ਜਮਾਏ ਅਤੇ ਅੱਜ ਦੇਸ਼ ਦੀ ਨੰਬਰ ਵਨ ਕੰਪਨੀ ਹੈ ਜਿਸ ਦੀ ਮਾਰਕੀਟ ਵਿਚ ਤਕਰੀਬਨ 70% ਹਿੱਸਾ ਹੈ। ਅੱਜ ਵੀ ਮਾਰੂਤੀ ਸੁਜ਼ੂਕੀ ਦੀ 800 ਦੇਸ਼ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਵਿਚੋਂ ਇੱਕ ਹੈ। ਕੰਪਨੀ ਨੇ ਇਸ ਕਾਰ ਦਾ ਉਤਪਾਦਨ ਬੰਦ ਕਰ ਦਿੱਤਾ ਹੈ, ਪਰ ਇਸ ਦੇ ਬਦਲ ਵਜੋਂ ਆਲਟੋ 800 ਲਾਂਚ ਕੀਤੀ ਹੈ। ਅੰਕੜਿਆਂ ਮੁਤਾਬਕ ਕੰਪਨੀ ਹੁਣ ਤੱਕ ਆਲਟੋ ਦੇ 4 ਮਿਲੀਅਨ ਯੂਨਿਟ ਤੋਂ ਵੱਧ ਵੇਚ ਚੁੱਕੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin