ਪੜਚੋਲ ਕਰੋ
Advertisement
ਕੋਰੋਨਾ ਦੇ ਇਲਾਜ ਲਈ ਵਰਤੇ ਜਾ ਰਹੇ ਹੋਟਲ 'ਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ
ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਇੱਕ ਹੋਟਲ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ। ਇਸ ਹੋਟਲ ਦੀ ਵਰਤੋਂ ਵਿਜੇਵਾੜਾ ਦੇ ਇੱਕ ਹਸਪਤਾਲ ਦੁਆਰਾ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਰਹੀ ਸੀ।
ਵਿਜੇਵਾੜਾ: ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਇੱਕ ਹੋਟਲ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ। ਇਸ ਹੋਟਲ ਦੀ ਵਰਤੋਂ ਵਿਜੇਵਾੜਾ ਦੇ ਇੱਕ ਹਸਪਤਾਲ ਦੁਆਰਾ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਰਹੀ ਸੀ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ 'ਚ ਲੱਗੀਆਂ ਹੋਈਆਂ ਹਨ ਪਰ ਅਜੇ ਤਕ ਇਸ ਨੂੰ ਕਾਬੂ 'ਚ ਨਹੀਂ ਕੀਤਾ ਜਾ ਸਕਿਆ ਹੈ।
2 ਕਰੋੜ ਦੇ ਕਰੀਬ ਪਹੁੰਚਿਆ ਕੋਰੋਨਾ ਮਰੀਜ਼ਾਂ ਦਾ ਅੰਕੜਾ, ਭਾਰਤ-ਅਮਰੀਕਾ 'ਚ ਸਭ ਤੋਂ ਵੱਧ ਮਾਮਲੇ
ਵਿਜੇਵਾੜਾ ਪੁਲਿਸ ਮੁਤਾਬਕ ਇਸ ਅੱਗ ਤੋਂ ਬਾਅਦ ਹੁਣ ਤੱਕ 30 ਲੋਕਾਂ ਨੂੰ ਹੋਟਲ ਤੋਂ ਬਾਹਰ ਕੱਢਿਆ ਜਾ ਚੁਕਾ ਹੈ, ਜਦਕਿ 7 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਹੋਟਲ ਵਿੱਚ ਕਿੰਨੇ ਕੋਰੋਨਾ ਮਰੀਜ਼ ਸੀ ਅਤੇ ਕੀ ਮ੍ਰਿਤਕਾਂ ਵਿੱਚੋਂ ਕੋਈ ਕੋਰੋਨਾ ਸੰਕਰਮਿਤ ਹੈ ਜਾਂ ਨਹੀਂ।
Petrol Diesel Price: ਜਾਣੋ ਪੈਟਰੋਲ ਤੇ ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ
ਪਿਛਲੇ ਇੱਕ ਹਫਤੇ ਵਿੱਚ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਨਾਲ ਜੁੜੇ ਕੇਂਦਰ ਵਿੱਚ ਅੱਗ ਲੱਗਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਗੁਜਰਾਤ ਦੇ ਇਕ ਹਸਪਤਾਲ 'ਚ ਅੱਗ ਵੀ ਲੱਗੀ ਸੀ। 6 ਅਗਸਤ ਨੂੰ ਅਹਿਮਦਾਬਾਦ ਦੇ ਇੱਕ ਕੋਰੋਨਾ ਹਸਪਤਾਲ ਵਿੱਚ ਭਿਆਨਕ ਅੱਗ ਲੱਗੀ, ਜਿਸ ਵਿੱਚ 8 ਮਰੀਜ਼ਾਂ ਦੀ ਮੌਤ ਹੋ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement