ਪੜਚੋਲ ਕਰੋ
ਭਾਰਤ ਤੇ ਯੂਕੇ 'ਚ ਕੁਝ ਦਿਨਾਂ 'ਚ ਉਡਾਣਾਂ ਸ਼ੁਰੂ, ਹਫਤੇ 'ਚ ਚੱਲਣਗੀਆਂ ਸਿਰਫ ਇੰਨੀਆਂ ਫਲਾਈਟਸ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਯੁਨਾਈਟਡ ਕਿੰਗਡਮ (ਯੂਕੇ) ਦਰਮਿਆਨ ਉਡਾਣਾਂ 8 ਜਨਵਰੀ ਤੋਂ ਮੁੜ ਤੋਂ ਸ਼ੁਰੂ ਹੋਣਗੀਆਂ। ਹਾਲਾਂਕਿ, ਸਾਰੇ ਪ੍ਰੋਟੋਕਾਲਸ ਦਾ ਸਖਤੀ ਨਾਲ ਪਾਲਣ ਕਰਨ ਲਈ, ਦੋਵਾਂ ਦੇਸ਼ਾਂ ਦੀਆਂ ਏਅਰਲਾਈਨਸ ਨੂੰ ਹਰ ਹਫਤੇ ਸਿਰਫ 15-15 ਉਡਾਣਾਂ ਦੀ ਆਗਿਆ ਹੋਵੇਗੀ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਯੁਨਾਈਟਡ ਕਿੰਗਡਮ (ਯੂਕੇ) ਦਰਮਿਆਨ ਉਡਾਣਾਂ 8 ਜਨਵਰੀ ਤੋਂ ਮੁੜ ਤੋਂ ਸ਼ੁਰੂ ਹੋਣਗੀਆਂ। ਹਾਲਾਂਕਿ, ਸਾਰੇ ਪ੍ਰੋਟੋਕਾਲਸ ਦਾ ਸਖਤੀ ਨਾਲ ਪਾਲਣ ਕਰਨ ਲਈ, ਦੋਵਾਂ ਦੇਸ਼ਾਂ ਦੀਆਂ ਏਅਰਲਾਈਨਸ ਨੂੰ ਹਰ ਹਫਤੇ ਸਿਰਫ 15-15 ਉਡਾਣਾਂ ਦੀ ਆਗਿਆ ਹੋਵੇਗੀ। ਯਾਨੀ ਇਕ ਹਫਤੇ 'ਚ 30 ਉਡਾਣਾਂ ਹੀ ਚਾਰ ਮਹਾਨਗਰਾਂ ਦਿੱਲੀ, ਮੁੰਬਈ, ਬੰਗਲੌਰ ਅਤੇ ਹੈਦਰਾਬਾਦ ਤੋਂ ਚਲਾਈਆਂ ਜਾਣਗੀਆਂ। ਬੀਜੇਪੀ ਦੇ ਧਰਨੇ 'ਚ ਪਹੁੰਚੇ ਕਿਸਾਨ ਤੇ ਕਾਂਗਰਸੀ, ਪੁਲਿਸ ਨੇ ਹਿਰਾਸਤ 'ਚ ਲਏ ਹਵਾਬਾਜ਼ੀ ਮੰਤਰੀ ਪੁਰੀ ਨੇ ਟਵੀਟ ਕੀਤਾ ਕਿ, '' ਭਾਰਤ ਅਤੇ ਬ੍ਰਿਟੇਨ ਦਰਮਿਆਨ ਉਡਾਣਾਂ 8 ਜਨਵਰੀ, 2021 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। 23 ਜਨਵਰੀ, 2021 ਤੱਕ ਦੋਵਾਂ ਦੇਸ਼ਾਂ ਦੀਆਂ ਏਅਰਲਾਈਨਸ ਲਈ ਪ੍ਰਤੀ ਹਫਤੇ 15 ਫਲਾਈਟਸ ਦਾ ਸੰਚਾਲਨ ਦਿੱਲੀ, ਮੁੰਬਈ, ਬੰਗਲੌਰ ਅਤੇ ਹੈਦਰਾਬਾਦ ਲਈ ਤੋਂ ਹੋਵੇਗਾ। ਡੀਜੀਸੀਏ ਜਲਦ ਹੀ ਵੇਰਵੇ ਜਾਰੀ ਕਰੇਗਾ।” ਕੋਰੋਨਾ ਵੈਕਸੀਨ ਨੂੰ ਲੈ ਕੇ ਸਿਹਤ ਮੰਤਰੀ ਦਾ ਵੱਡਾ ਬਿਆਨ, ਦਿੱਲੀ 'ਚ ਹੀ ਨਹੀਂ, ਪੂਰੇ ਦੇਸ਼ 'ਚ ਫ੍ਰੀ ਲੱਗੇਗਾ ਟੀਕਾ ਬ੍ਰਿਟੇਨ 'ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਦੇ ਆਉਣ ਤੋਂ ਬਾਅਦ ਭਾਰਤ ਨੇ 22 ਦਸੰਬਰ ਨੂੰ ਅੱਧੀ ਰਾਤ ਤੋਂ ਭਾਰਤ ਅਤੇ ਬ੍ਰਿਟੇਨ ਵਿਚਾਲੇ ਉਡਾਣਾਂ ਰੋਕ ਦਿੱਤੀਆਂ ਸੀ। ਦੇਸ਼ 'ਚ ਤਕਰੀਬਨ 30 ਵਿਅਕਤੀਆਂ 'ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਕੀਤੀ ਗਈ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















