ਪਹਿਲੀ ਵਾਰ ਮਹਿਲਾ ਅਫਸਰ ਨੇ ਕੀਤਾ 'ਐਨਕਾਊਂਟਰ', ਗੈਂਗਸਟਰ ਤੇ ਉਸ ਦੇ ਸਾਥੀ ਗ੍ਰਿਫਤਾਰ
ਦਿੱਲੀ ਪੁਲਿਸ ਨੇ ਅੱਜ 4 ਲੱਖ ਦੀ ਇਨਾਮੀ ਰਾਸ਼ੀ ਵਾਲੇ ਗੈਂਗਸਟਰ ਰੋਹਿਤ ਚੌਧਰੀ ਨੂੰ ਗ੍ਰਿਫਤਾਰ ਕੀਤਾ। ਦਿੱਲੀ ਪੁਲਿਸ ਨੇ ਐਨਕਾਊਂਟਰ ਟੀਮ 'ਚ ਪਹਿਲੀ ਵਾਰ ਮਹਿਲਾ ਸਬ ਇੰਸਪੈਕਟਰ ਪ੍ਰਿਅੰਕਾ ਨੂੰ ਸ਼ਾਮਲ ਕੀਤਾ। ਸੈਂਟਰਲ ਦਿੱਲੀ ਦੇ ਪ੍ਰਗਤੀ ਮੈਦਾਨ ਇਲਾਕੇ 'ਚ ਭੈਰੋਂ ਮਾਰਗ 'ਤੇ ਅੱਜ ਦਿੱਲੀ ਪੁਲਿਸ ਨੇ ਐਨਕਾਊਂਟਰ 'ਚ ਗੈਂਗਸਟਰ ਤੇ ਉਸ ਦੇ ਸਾਥੀ ਪਰਵੀਨ ਟੀਟੂ ਨੂੰ ਗ੍ਰਿਫਤਾਰ ਕੀਤਾ ਹੈ।
ਅਸ਼ਰਫ ਢੁੱਡੀ
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਅੱਜ 4 ਲੱਖ ਦੀ ਇਨਾਮੀ ਰਾਸ਼ੀ ਵਾਲੇ ਗੈਂਗਸਟਰ ਰੋਹਿਤ ਚੌਧਰੀ ਨੂੰ ਗ੍ਰਿਫਤਾਰ ਕੀਤਾ। ਦਿੱਲੀ ਪੁਲਿਸ ਨੇ ਐਨਕਾਊਂਟਰ ਟੀਮ 'ਚ ਪਹਿਲੀ ਵਾਰ ਮਹਿਲਾ ਸਬ ਇੰਸਪੈਕਟਰ ਪ੍ਰਿਅੰਕਾ ਨੂੰ ਸ਼ਾਮਲ ਕੀਤਾ। ਸੈਂਟਰਲ ਦਿੱਲੀ ਦੇ ਪ੍ਰਗਤੀ ਮੈਦਾਨ ਇਲਾਕੇ 'ਚ ਭੈਰੋਂ ਮਾਰਗ 'ਤੇ ਅੱਜ ਦਿੱਲੀ ਪੁਲਿਸ ਨੇ ਐਨਕਾਊਂਟਰ 'ਚ ਗੈਂਗਸਟਰ ਤੇ ਉਸ ਦੇ ਸਾਥੀ ਪਰਵੀਨ ਟੀਟੂ ਨੂੰ ਗ੍ਰਿਫਤਾਰ ਕੀਤਾ ਹੈ।
ਰੋਹਿਤ ਚੌਧਰੀ 'ਤੇ 4 ਲੱਖ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੋਇਆ ਸੀ। ਉਸ ਦੇ ਸਾਥੀ ਪ੍ਰਵੀਨ ਉਰਫ ਟੀਟੂ 'ਤੇ 2 ਲੱਖ ਦਾ ਇਨਾਮ ਸੀ। ਦੋਵੇਂ ਗੈਂਗਸਟਰ ਇਸ ਐਨਕਾਊਂਟਰ 'ਚ ਜ਼ਖਮੀ ਹੋਏ ਹਨ ਤੇ ਉਨ੍ਹਾਂ ਦੀ ਲੱਤ 'ਤੇ ਗੋਲੀ ਲੱਗੀ ਹੈ। ਉਨ੍ਹਾਂ ਨੂੰ RML ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਮਹਿਲਾ ਪੁਲਿਸ ਅਧਿਕਾਰੀ ਕਿਸੇ ਐਨਕਾਊਂਟਰ ਡਿਊਟੀ 'ਚ ਸ਼ਾਮਲ ਰਹੀ ਹੈ।
ਪੁਲਿਸ ਨੇ ਦੱਸਿਆ ਹੈ ਕਿ ਦੋਵੇਂ ਮੁਲਜ਼ਮ MCOCA (Maharashtra Control of Organised Crime Act), ਕਤਲ, ਇਰਾਦਾ ਕਤਲ ਤੇ ਕਈ ਲੁੱਟ ਦੇ ਮਾਮਲਿਆਂ 'ਚ ਲੋੜੀਂਦੇ ਸੀ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਖੂਫੀਆ ਸੂਚਨਾ ਮਿਲੀ ਸੀ ਕਿ ਰੋਹਿਤ ਚੌਧਰੀ ਗੈਂਗਸਟਰ ਤੇ ਇਸ ਦਾ ਸਾਥੀ ਨੀਲੀ ਕਾਰ 'ਚ ਸਵਾਰ ਹੋ ਕੇ ਦਿੱਲੀ ਦੇ ਭੈਰੋਂ ਮਾਰਗ ਜਾ ਰਹੇ ਹਨ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਬੈਰੀਕੇਡ ਲਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੇ ਬੈਰੀਕੇਡਿੰਗ 'ਚ ਗੱਡੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਐਨਕਾਊਂਟਰ 'ਚ ਦਿੱਲੀ ਪੁਲਿਸ ਦੇ ਅਧਿਕਾਰੀ ਏਸੀਪੀ ਪੰਕਜ ਤੇ ਸਬ ਇੰਸਪੈਕਟਰ ਪ੍ਰਿਅੰਕਾ 'ਤੇ ਵੀ ਗੋਲੀਆਂ ਚਲੀਆਂ ਹਨ। ਬੁਲਟ ਪਰੂਫ ਜੈਕੇਟ ਕਾਰਨ ਇਨ੍ਹਾਂ ਦਾ ਬਚਾ ਹੋ ਗਿਆ। ਪੁਲਿਸ ਨੇ ਗੈਂਗਸਟਰ ਰੋਹਿਤ ਚੌਧਰੀ ਤੇ ਇਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।