(Source: ECI/ABP News)
ਪੰਜਾਬ ਦੇ ਸਾਬਕਾ ਮੰਤਰੀ ਇੰਦਰਜੀਤ ਜੀਰਾ ਦਾ ਦੇਹਾਂਤ, ਕੁਲਬੀਰ ਜੀਰਾ ਨੇ ਫੇਸਬੁੱਕ 'ਤੇ ਦਿੱਤੀ ਜਾਣਕਾਰੀ
ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਐਮਐਲਏ ਕੁਲਬੀਰ ਸਿੰਘ ਜੀਰਾ ਦੇ ਪਿਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦਾ ਅੱਜ ਸਵੇਰੇ 5 ਵਜੇ ਦੇਹਾਂਤ ਹੋ ਗਿਆ। ਇੰਦਰਜੀਤ ਸਿੰਘ ਜੀਰਾ ਸਿਆਸਤ ਦੀ ਦੁਨੀਆਂ ਵਿੱਚ ਆਪਣਾ ਵੱਡਾ ਮੁਕਾਮ ਰੱਖਦੇ ਸੀ।
ਫਿਰੋਜ਼ਪੁਰ: ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਐਮਐਲਏ ਕੁਲਬੀਰ ਸਿੰਘ ਜੀਰਾ ਦੇ ਪਿਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦਾ ਅੱਜ ਸਵੇਰੇ 5 ਵਜੇ ਦੇਹਾਂਤ ਹੋ ਗਿਆ। ਇੰਦਰਜੀਤ ਸਿੰਘ ਜੀਰਾ ਸਿਆਸਤ ਦੀ ਦੁਨੀਆਂ ਵਿੱਚ ਆਪਣਾ ਵੱਡਾ ਮੁਕਾਮ ਰੱਖਦੇ ਸੀ।
ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸੀ। ਉਹ ਅੱਜ ਸਵੇਰੇ 5 ਵਜੇ ਚੰਡੀਗੜ੍ਹ ਵਿਖੇ ਆਪਣੇ ਗ੍ਰਹਿ 'ਤੇ ਅਕਾਲ ਚਲਾਣਾ ਕਰ ਗਏ। ਦੱਸ ਦਈਏ ਕਿ ਜੱਥੇਦਾਰ ਇੰਦਰਜੀਤ ਸਿੰਘ ਜੀਰਾ ਸ਼੍ਰੋਮਣੀ ਅਕਾਲੀ ਦਲ ਮੌਕੇ ਜੇਲ੍ਹ ਮੰਤਰੀ, ਸਿਹਤ ਮੰਤਰੀ ਅਤੇ ਕਾਂਗਰਸ ਸਰਕਾਰ ਵਿੱਚ ਕਿਸਾਨ ਚੈਅਰਮੈਨ ਪੰਜਾਬ ਵੀ ਰਹਿ ਚੁੱਕੇ ਹਨ।
ਜਥੇਦਾਰ ਇੰਦਰਜੀਤ ਜ਼ੀਰਾ ਟਕਸਾਲੀ ਪਰਿਵਾਰ 'ਚੋਂ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬਸਤੀ ਬੂਟੇ ਵਾਲੀ (ਜੀਰਾ) ਸਮਾ 3 ਵਜੇ ਕੀਤਾ ਜਾਵੇਗਾ। ਇਸ ਬਾਰੇ ਕੁਲਬੀਰ ਜੀਰਾ ਨੇ ਫੇਸਬੁੱਕ ਰਹਿਣ ਜਾਣਕਾਰੀ ਦਿੱਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)