ਪੜਚੋਲ ਕਰੋ
Advertisement
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਹੋਇਆ ਕੋਰੋਨਾ, ਬਟਾਲਾ 'ਚ ਟੈਸਟ
ਗੈਂਗਸਟਰ ਤੋਂ ਪੁੱਛਗਿੱਛ ਕਰਨ ਵਾਲੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਸਮੇਤ ਕਈ ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਜੱਗੂ ਨੂੰ ਇੱਕ ਅਕਾਲੀ ਸਰਪੰਚ ਦੇ ਕਤਲ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਪਟਿਆਲਾ ਜੇਲ੍ਹ ਤੋਂ ਬਟਾਲਾ ਲਿਆਂਦਾ ਗਿਆ ਸੀ।
ਬਟਾਲਾ: 29 ਸਾਲਾ ਗੈਂਗਸਟਰ ਜੱਗੂ ਭਗਵਾਨਪੁਰੀਆ (jaggu bhagwanpuria) ਦਾ ਮੰਗਲਵਾਰ ਨੂੰ ਬਟਾਲਾ ਵਿੱਚ ਕੋਵਿਡ-19 (Covid-19) ਟੈਸਟ ਕੀਤਾ ਗਿਆ ਤੇ ਉਸ ਦੀ ਰਿਪੋਰਟ ਸਕਾਰਾਤਮਕ (tested positive) ਆਈ। ਦੱਸ ਦਈਏ ਕਿ ਉਹ ਹਾਈ ਪ੍ਰੋਫਾਈਲ ਮਾਮਲੇ ਢਿੱਲਵਾਂ ਅਕਾਲੀ ਸਰਪੰਚ ਦੇ ਕਤਲ ਕੇਸ ਵਿੱਚ ਪੁਲਿਸ ਹਿਰਾਸਤ ਵਿੱਚ ਹੈ।
ਬਟਾਲਾ ਦੇ ਸੀਨੀਅਰ ਐਸਪੀ ਓਪਿੰਦਰਜੀਤ ਸਿੰਘ ਨੇ ਦੱਸਿਆ ਕਿ ਭਗਵਾਨਪੁਰੀਆ ਦੇ ਸੈਂਪਲ ਦੋ ਮਈ ਨੂੰ ਮੈਡੀਕਲ ਜਾਂਚ ਦੌਰਾਨ ਕਸਬੇ ਦੇ ਸਿਵਲ ਹਸਪਤਾਲ ਵਿੱਚ ਇਕੱਤਰ ਕੀਤੇ ਗਏ ਸੀ। ਉਸ ਦਾ ਟੈਸਟ ਕੋਰੋਨਵਾਇਰਸ ਪੌਜ਼ੇਟਿਵ ਆਇਆ। ਐਸਐਸਪੀ ਨੇ ਕਿਹਾ ਕਿ ਉਸ ਦੇ ਸੰਕਰਮਣ ਦੇ ਸਰੋਤ ਬਾਰੇ ਪੱਕੇ ਨਹੀਂ ਹੈ ਤੇ ਸਿਵਲ ਸਰਜਨ ਨੂੰ ਸੂਚਿਤ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਭਗਵਾਨਪੁਰੀਆ ਦੇ ਸਿੱਧੇ ਤੇ ਅਸਿੱਧੇ ਸੰਪਰਕ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਸੂਚੀ ‘ਚ ਡੀਐਸਪੀ ਰੈਂਕ ਦੇ ਅਧਿਕਾਰੀ ਸਣੇ ਕਈ ਪੁਲਿਸ ਕਰਮਚਾਰੀ ਹਨ, ਜਿਨ੍ਹਾਂ ਨੂੰ ਅਲੱਗ ਕੀਤਾ ਗਿਆ ਹੈ ਤੇ ਵਾਇਰਸ ਦੀ ਜਾਂਚ ਕੀਤੀ ਜਾ ਰਹੀ ਹੈ।
ਭਗਵਾਨਪੁਰੀਆ, ਜੋ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਹੈ, ਨੂੰ ਬਟਾਲਾ ਪੁਲਿਸ 30 ਅਪਰੈਲ ਨੂੰ ਕਤਲ ਕੇਸ ਵਿਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement