ਪੜਚੋਲ ਕਰੋ

ਅੰਦੋਲਨ ਨੂੰ ਢਾਹ ਲਾਉਣ ਦੀ ਸਰਕਾਰ ਦੀ ਸਾਜਿਸ਼ ਫੇਲ੍ਹ, ਕਿਸਾਨ ਲੀਡਰਾਂ ਨੇ ਅਫਵਾਹਾਂ ਤੋਂ ਬਚਣ ਲਈ ਕਿਹਾ 

ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 372 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 372 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਲਖੀਮਪੁਰ ਖੀਰੀ  ਦੀ ਬੇਹੱਦ ਦੁੱਖਦਾਈ, ਭਟਕਾਊ ਤੇ ਨਿੰਦਾਜਨਕ  ਘਟਨਾ ਦੀ ਚੀਰਫਾੜ ਕੀਤੀ। ਇਨ੍ਹਾਂ ਬੇਹੱਦ ਭਟਕਾਊ ਪਲਾਂ ਦੌਰਾਨ ਵੀ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਮੋਰਚੇ ਦੀ ਲੀਡਰਸ਼ਿਪ ਤੇ ਤਮਾਮ ਅੰਦੋਲਨਕਾਰੀਆਂ ਦਾ ਧੰਨਵਾਦ  ਵੀ ਕੀਤਾ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਵਾਜਬੀਅਤ ਤੇ ਨੈਤਿਕ ਸਚਾਈ ਮੂਹਰੇ ਬੇਬਸ ਸਰਕਾਰ ਨੇ ਹੁਣ ਅੰਦੋਲਨ ਨੂੰ ਹਿੰਸਕ ਬਣਾਉਣ ਦੀਆਂ ਸਾਜਿਸ਼ਾਂ ਰਚ ਰਹੀ ਹੈ। 

ਉਨ੍ਹਾਂ ਕਿਹਾ ਦੇਸ਼ ਦਾ ਗ੍ਰਹਿ ਰਾਜ ਮੰਤਰੀ 'ਦੋ ਦਿਨ 'ਚ ਸਿੱਧੇ ਕਰਨ' ਵਾਲਾ ਤੇ ਖੱਟਰ ਦਾ 'ਜੈਸੇ ਨੂੰ ਤੈਸਾ' ਵਾਲਾ ਬਿਆਨ ਅਤੇ ਹੁਣ ਲਖੀਮਪੁਰ ਖੀਰੀ ਦਾ ਦਰਦਨਾਕ ਕਾਂਡ, ਸਭ ਇੱਕੋ ਸਾਜਿਸ਼ ਦੀਆਂ ਕੜੀਆਂ ਹਨ। ਸਾਜਿਸ਼ ਇਹ ਕਿ ਕਿਸਾਨਾਂ ਨੂੰ ਭਟਕਾਅ ਕੇ ਅੰਦੋਲਨ ਨੂੰ ਹਿੰਸਕ ਬਣਾਇਆ ਜਾਵੇ ਤਾਂ ਜੋ ਇਸ ਵਿਰੁੱਧ ਬਲ-ਪ੍ਰਯੋਗ ਨੂੰ ਵਾਜਬ ਠਹਿਰਾਇਆ ਜਾ ਸਕੇ। ਪਰ ਸਾਡੀ ਲੀਡਰਸ਼ਿਪ ਤੇ ਅੰਦੋਲਨਕਾਰੀਆਂ ਦੀ ਪ੍ਰਪੱਕ ਸੂਝ- ਬੂਝ ਨੇ ਇਨ੍ਹਾਂ ਭਟਕਾਊ ਪਲਾਂ 'ਚ ਵੀ ਅੰਦੋਲਨ ਨੂੰ ਸ਼ਾਤਮਈ ਬਣਾਈ ਰੱਖਿਆ। 

ਕਿਸਾਨ ਲੀਡਰਾਂ ਨੇ ਦੱਸਿਆ ਕਿ ਅੱਜ ਮਹਾਨ ਇਨਕਲਾਬੀ ਭਗਵਤੀ ਚਰਨ ਵੋਹਰਾ ਦੀ ਪਤਨੀ ਅਤੇ  ਇਨਕਲਾਬੀ ਸਰਗਰਮੀਆਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੀ ਦੁਰਗਾ ਭਾਬੀ ਦਾ ਜਨਮ ਦਿਨ ਸੀ। ਸਾਂਡਰਸ ਕਾਂਡ ਤੋਂ ਬਾਅਦ ਸ਼ਹੀਦ ਭਗਤ ਨੂੰ ਸੁਰੱਖਿਅਤ ਲਾਹੌਰ ਸ਼ਹਿਰ 'ਚੋਂ ਬਾਹਰ ਕੱਢਣ  ਵਿੱਚ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ। ਅੱਜ ਬੁਲਾਰਿਆਂ ਨੇ ਉਨ੍ਹਾਂ ਦੀ ਕੁਰਬਾਨੀ ਬਾਰੇ ਚਰਚਾ ਕਰਦਿਆਂ ਭਾਵ-ਪੂਰਤ ਸਿਜਦਾ ਕੀਤਾ। 

ਬੁਲਾਰਿਆਂ ਨੇ ਅੱਜ  ਲਖੀਮਪੁਰ ਖੀਰੀ ਕਾਂਡ ਦੀ ਭਾਰਤੀ ਗੋਦੀ ਮੀਡੀਆ ਵੱਲੋਂ ਕੀਤੀ ਇੱਕਪਾਸੜ ਕਵਰੇਜ ਦੀ ਨਿਖੇਧੀ ਕੀਤੀ। ਸੋਸ਼ਲ ਮੀਡੀਆ ਉਪਰ ਆ ਰਹੀਆਂ ਸਪੱਸ਼ਟ ਵੀਡੀਓਜ਼ ਦੇ ਬਾਵਜੂਦ ਗੋਦੀ ਮੀਡੀਆ ਟੀਵੀ ਚੈਨਲ ਤੇ ਅਖਬਾਰ ਇਸ ਸਾਰੀ ਘਟਨਾ ਨੂੰ ਕਿਸਾਨਾਂ ਦੇ ਵਿਰੁੱਧ ਤੇ ਸਰਕਾਰ ਦੇ ਹੱਕ ਵਿੱਚ ਭੁਗਤਾਉਣ ਲਈ ਤਾਹੂ ਹਨ। ਗੋਦੀ ਮੀਡੀਆ ਐਂਕਰ ਟੀਵੀ ਬਹਿਸਾਂ ਵਿੱਚ ਕਿਸਾਨ ਅੰਦੋਲਨ ਵਿਰੋਧੀ ਬਿਰਤਾਂਤ ਸਿਰਜ ਰਹੇ ਹਨ। 

ਆਗੂਆਂ ਨੇ ਕਿਸਾਨਾਂ ਨੂੰ ਸਿਰਫ ਕੁੱਝ ਕੁ ਨਿਰਪੱਖ ਬਚੇ ਹੋਏ ਟੀਵੀ ਚੈਨਲਾਂ ਤੇ ਅਖਬਾਰਾਂ 'ਤੇ ਭਰੋਸਾ ਕਰਨ ਲਈ ਕਿਹਾ। ਅਸਲ ਵਿੱਚ ਸਾਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਮੰਚਾਂ 'ਤੇ ਟੇਕ ਰੱਖਣ ਦੀ ਸਲਾਹ ਦਿੱਤੀ ਅਤੇ ਅਫਵਾਹਾਂ ਤੋਂ ਬਚਣ ਲਈ ਸਤਰਕ ਰਹਿਣ ਲਈ ਕਿਹਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget