ਪੜਚੋਲ ਕਰੋ
Advertisement
ਹਰਸਿਮਰਤ ਬਾਦਲ ਦੀ ਰੇਲ ਮੰਤਰੀ ਨੂੰ ਅਪੀਲ, ਫ਼ਰਿੱਜ ਵਾਲੀਆਂ ਬੋਗੀਆਂ ਨਾਲ ਲੈਸ ਕਿਸਾਨ ਰੇਲ ਦੀ ਹੋਵੇ ਸ਼ੁਰੂਆਤ
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਦਸੰਬਰ ਅਤੇ ਮਾਰਚ ਮਹੀਨਿਆਂ ਦਰਮਿਆਨ ਕਿੰਨੂਆਂ ਦੇ ਸੀਜ਼ਨ ਦੌਰਾਨ ਅਬੋਹਰ ਤੋਂ ਬੰਗਲੌਰ ਅਤੇ ਅਬੋਹਰ ਤੋਂ ਕੋਲਾਕਾਤਾ ਲਈ ਫ਼ਰਿੱਜ ਵਾਲੀਆਂ ਬੋਗੀਆਂ ਨਾਲ ਲੈਸ ਇਕ ਕਿਸਾਨ ਰੇਲ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕਿੰਨੂ ਉਤਪਾਦਕ ਕਿਸਾਨਾਂ ਨੂੰ ਲਾਭ ਮਿਲ ਸਕੇ।
ਚੰਡੀਗੜ: ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਦਸੰਬਰ ਅਤੇ ਮਾਰਚ ਮਹੀਨਿਆਂ ਦਰਮਿਆਨ ਕਿੰਨੂਆਂ ਦੇ ਸੀਜ਼ਨ ਦੌਰਾਨ ਅਬੋਹਰ ਤੋਂ ਬੰਗਲੌਰ ਅਤੇ ਅਬੋਹਰ ਤੋਂ ਕੋਲਾਕਾਤਾ ਲਈ ਫ਼ਰਿੱਜ ਵਾਲੀਆਂ ਬੋਗੀਆਂ ਨਾਲ ਲੈਸ ਇਕ ਕਿਸਾਨ ਰੇਲ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕਿੰਨੂ ਉਤਪਾਦਕ ਕਿਸਾਨਾਂ ਨੂੰ ਲਾਭ ਮਿਲ ਸਕੇ।
ਹਰਸਿਮਰਤ ਕੌਰ ਬਾਦਲ ਨੇ ਇਸ ਸਬੰਧ 'ਚ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਪੱਤਰ ਲਿਖ ਕੇ ਕਿਸਾਨ ਰੇਲ ਪਹਿਲਦਮੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿੰਨੂ ਪੈਦਾਵਾਰ ਦੇ ਕਲੱਸਟਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ 'ਚ ਇਕ ਲੱਖ ਹੈਕਟੇਅਰ 'ਚ ਫੈਲੇ ਹਨ।
ਸਿਮਰਜੀਤ ਬੈਂਸ ਦੀ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ, 48 ਘੰਟਿਆਂ ਦਾ ਅਲਟੀਮੇਟਮ
ਉਨ੍ਹਾਂ ਕਿਹਾ ਕਿ ਪੰਜਾਬ ਦਾ ਅਬੋਹਰ ਸ਼ਹਿਰ ਕਿੰਨੂਆਂ ਲਈ ਸਥਾਨਕ ਮੰਡੀ ਵਜੋਂ ਕੰਮ ਕਰਦਾ ਹੈ ਜਿਥੇ ਹਰ ਸਾਲ ਪੱਚੀ ਲੱਖ ਮੀਟਰਿਕ ਟਨ ਕਿੰਨੂ ਦਾ ਮੰਡੀਕਰਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਬੋਹਰ ਤੋਂ ਸ਼ੁਰੂ ਹੋਣ ਵਾਲੀ ਕਿਸਾਨ ਰੇਲ ਦੱਖਣ ਤੇ ਪੂਰਬੀ ਰਾਜਾਂ 'ਚ ਕਿੰਨੂ ਲਿਜਾ ਸਕਦੀ ਹੈ ਜਿਥੇ ਫਲਾਂ ਦੀ ਵੱਡੀ ਮੰਡੀ ਹੈ। ਉਨ੍ਹਾਂ ਕਿਹਾ ਕਿ ਬੰਗਲੌਰ ਅਤੇ ਕੋਲਕਾਤਾ 'ਚ ਫਲਾਂ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਹਨ ਜਿਥੋਂ ਬੰਗਲਾਦੇਸ਼ ਨੂੰ ਵੱਡੀ ਮਾਤਰਾ 'ਚ ਬਰਾਮਦ ਹੁੰਦੀ ਹੈ।
ਸਚਿਨ ਪਾਇਲਟ ਦੀ ਹੋਏਗੀ ਵਾਪਸੀ? ਰਾਹੁਲ ਤੇ ਪ੍ਰਿਅੰਕਾ ਨੂੰ ਮਿਲੇ
ਬੀਬੀ ਬਾਦਲ ਨੇ ਕਿਹਾ ਕਿ ਛੇਤੀ ਖਰਾਬ ਹੋ ਜਾਣ ਵਾਲੀ ਫਸਲ ਦਾ ਸਿਰਫ 35 ਤੋਂ 40 ਫੀਸਦੀ ਹੀ ਖਪਤਕਾਰਾਂ ਤੱਕ ਪੁੱਜ ਪਾਉਂਦਾ ਹੈ। ਬਾਕੀ ਦੀ ਪੈਦਾਵਾਰ ਸੜਕੀ ਆਵਾਜਾਈ ਰਾਹੀਂ ਲੰਬੀ ਦੂਰੀ ਤੱਕ ਮਾਲ ਲਿਜਾਣ ਵੇਲੇ ਤਾਪਮਾਨ ਵੱਧ ਹੋਣ ਕਾਰਨ ਖਰਾਬ ਹੋ ਜਾਂਦੀ ਹੈ ਤੇ ਕਿਸਾਨਾਂ ਨੂੰ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫਰਵਰੀ ਤੇ ਮਾਰਚ ਦੇ ਮਹੀਨਿਆਂ ਦੌਰਾਨ ਜਦੋਂ ਤੁੜਾਈ ਸਿਖ਼ਰਾਂ 'ਤੇ ਹੁੰਦੀ ਹੈ, ਉਦੋਂ ਮੁਸ਼ਕਿਲ ਹੋਰ ਵੱਧ ਜਾਂਦੀ ਹੈ ਕਿਉਂਕਿ ਦੱਖਣੀ ਤੇ ਪੂਰਬੀ ਰਾਜਾਂ 'ਚ ਤਾਪਮਾਨ ਵਧਣ ਲੱਗ ਜਾਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement