ਹਰਸਿਮਰਤ ਬਾਦਲ ਨੇ ਉਠਾਏ ਕਿਸਾਨਾਂ ਦੇ ਮਸਲੇ ਤਾਂ ਪਿਊਸ਼ ਗੋਇਲ ਨੇ ਦਿੱਤਾ ਇਹ ਜਵਾਬ
ਲੋਕ ਸਭਾ ਵਿੱਚ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹਰਸਿਮਰਤ ਬਾਦਲ ਨੇ ਖੇਤੀ ਕਾਨੂੰਨਾਂ ਤੇ ਐਫਸੀਆਈ ਵੱਲੋਂ ਕਿਸਾਨਾਂ ਤੋਂ ਫਸਲ ਦੀ ਖਰੀਦ ਮੌਕੇ ਜ਼ਮੀਨੀ ਰਿਕਾਰਡ ਸਬੰਧੀ ਮਾਮਲਾ ਚੁੱਕਿਆ। ਉਨ੍ਹਾਂ 'ਤੇ ਰਾਜਾਂ ਦੇ ਅਧਿਕਾਰ ਖੇਤਰ ’ਚ ਕੇਂਦਰ ਵੱਲੋਂ ਦਖਲ ਦੇਣ ਦਾ ਦੋਸ਼ ਲਾਇਆ।
ਨਵੀਂ ਦਿੱਲੀ: ਲੋਕ ਸਭਾ ਵਿੱਚ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹਰਸਿਮਰਤ ਬਾਦਲ ਨੇ ਖੇਤੀ ਕਾਨੂੰਨਾਂ ਤੇ ਐਫਸੀਆਈ ਵੱਲੋਂ ਕਿਸਾਨਾਂ ਤੋਂ ਫਸਲ ਦੀ ਖਰੀਦ ਮੌਕੇ ਜ਼ਮੀਨੀ ਰਿਕਾਰਡ ਸਬੰਧੀ ਮਾਮਲਾ ਚੁੱਕਿਆ। ਉਨ੍ਹਾਂ 'ਤੇ ਰਾਜਾਂ ਦੇ ਅਧਿਕਾਰ ਖੇਤਰ ’ਚ ਕੇਂਦਰ ਵੱਲੋਂ ਦਖਲ ਦੇਣ ਦਾ ਦੋਸ਼ ਲਾਇਆ।
ਉਨ੍ਹਾਂ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਉਸ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕਈ ਮਹੀਨਿਆਂ ਤੋਂ ਸੜਕਾਂ ’ਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਐਫਸੀਆਈ ਵੱਲੋਂ ਖਰੀਦ ਵਿੱਚ ਜ਼ਮੀਨੀ ਰਿਕਾਰਡ ਹੋਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਸ ਪੰਜਾਬ ਵਿੱਚ 40 ਫੀਸਦੀ ਕਿਸਾਨ ਬੇਜ਼ਮੀਨੇ ਹਨ ਤਾਂ ਅਜਿਹੀ ਸ਼ਰਤ ਨਾਲ ਉਹ ਕਿਥੇ ਜਾਣਗੇ?
ਇਸ ’ਤੇ ਖਪਤਕਾਰਾਂ ਬਾਰੇ ਮੰਤੀ ਪਿਯੂਸ਼ ਗੋਇਲ ਨੇ ਕਿਹਾ ਕਿ ਬਾਦਲ ਹੁਣ ਤੱਕ ਖੇਤੀ ਕਾਨੂੰਨਾਂ ਬਾਰੇ ਸਰਕਾਰ ਦੇ ਨਾਲ ਸੀ ਤੇ ਇਨ੍ਹਾਂ ਸਾਰੇ ਮੁੱਦਿਆਂ ’ਤੇ ਉਨ੍ਹਾਂ ਜ਼ੋਰ ਨਾਲ ਹਾਮੀ ਵੀ ਭਰੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਸਿਰਫ ਇੱਕ ਹੀ ਸੂਬੇ ਨੂੰ ਹਰ ਕਾਨੂੰਨ ਨਾਲ ਦਿੱਕਤ ਕਿਉਂ ਹੁੰਦੀ ਹੈ।