ਪੜਚੋਲ ਕਰੋ

ਹਾਥਰਸ ਕੇਸ: ਯੂਪੀ ਪੁਲਿਸ ਨੇ ਫਿਰ ਕੀਤਾ ਦਾਅਵਾ, ਲੜਕੀ ਨਾਲ ਨਹੀਂ ਹੋਇਆ ਗੈਂਗਰੇਪ, ਮੌਤ ਲਈ ਦੱਸਿਆ ਇਹ ਕਾਰਨ 

ਉੱਤਰ ਪ੍ਰਦੇਸ਼ ਪੁਲਿਸ ਹਾਥਰਸ ਮਾਮਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਦਰਮਿਆਨ ਇਕ ਵਾਰ ਫਿਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਲੜਕੀ ਨਾਲ ਬਲਾਤਕਾਰ ਜਾਂ ਸਮੂਹਿਕ ਬਲਾਤਕਾਰ ਦੀ ਕੋਈ ਘਟਨਾ ਨਹੀਂ ਹੋਈ ਹੈ।

ਲਖਨਊ: ਉੱਤਰ ਪ੍ਰਦੇਸ਼ ਪੁਲਿਸ ਹਾਥਰਸ ਮਾਮਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਦਰਮਿਆਨ ਇਕ ਵਾਰ ਫਿਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਲੜਕੀ ਨਾਲ ਬਲਾਤਕਾਰ ਜਾਂ ਸਮੂਹਿਕ ਬਲਾਤਕਾਰ ਦੀ ਕੋਈ ਘਟਨਾ ਨਹੀਂ ਹੋਈ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਹਾਥਰਸ ਕੇਸ ਦੇ ਪੀੜਤ ਨਾਲ ਬਲਾਤਕਾਰ ਜਾਂ ਸਮੂਹਿਕ ਬਲਾਤਕਾਰ ਵਰਗੀ ਕੋਈ ਘਟਨਾ ਨਹੀਂ ਹੋਈ ਹੈ। ਉਨ੍ਹਾਂ ਪੋਸਟ ਮਾਰਟਮ ਰਿਪੋਰਟ ਦਾ ਹਵਾਲਾ ਦਿੱਤਾ ਹੈ।
ਉਨ੍ਹਾਂ ਕਿਹਾ, "ਲੜਕੀ ਦੀ ਮੌਤ ਗਰਦਨ ਦੀ ਸੱਟ ਅਤੇ ਸਦਮੇ ਕਾਰਨ ਹੋਈ। ਸਮਾਜਿਕ ਸਦਭਾਵਨਾ ਨੂੰ ਵਿਗਾੜਨ ਅਤੇ ਨਸਲੀ ਹਿੰਸਾ ਭੜਕਾਉਣ ਲਈ, ਕੁਝ ਲੋਕ ਤੱਥਾਂ ਦੀ ਗਲਤ ਜਾਣਕਾਰੀ ਦੇ ਰਹੇ ਹਨ। ਅਸੀਂ ਦੇਖਾਂਗੇ ਕਿ ਇਹ ਕੌਣ ਕਰ ਰਿਹਾ ਹੈ।"
ਕੀ ਹੈ ਪੂਰਾ ਮਾਮਲਾ?
14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਹੋਇਆ ਸੀ। ਜਦੋਂ ਲੜਕੀ ਖੇਤ 'ਚ ਕੰਮ ਕਰਨ ਗਈ ਤਾਂ ਉਸਦੇ ਘਰ ਦੇ ਕੋਲ ਰਹਿਣ ਵਾਲੇ 4 ਨੌਜਵਾਨਾਂ ਨੇ ਉਸ ਨੂੰ ਉਸ ਦੇ ਦੁੱਪਟੇ ਤੋਂ ਖਿੱਚ ਲਿਆ, ਜਿਸ ਨਾਲ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ। ਘਿਨਾਉਣੀ ਕਰਤੂਤ ਤੋਂ ਬਾਅਦ ਉਸ 'ਤੇ ਹੱਤਿਆ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਲੜਕੀ ਨੂੰ ਪਹਿਲਾਂ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਜੇ ਐਨ ਮੈਡੀਕਲ, ਅਲੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਸਥਿਤੀ ਸੋਮਵਾਰ ਨੂੰ ਉਦੋਂ ਵਿਗੜ ਗਈ ਜਦੋਂ ਪੀੜਤ ਲੜਕੀ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਭੇਜਿਆ ਗਿਆ। ਤਕਰੀਬਨ 15 ਦਿਨਾਂ ਤੱਕ, ਪੀੜਤ ਨੇ ਜ਼ਿੰਦਗੀ ਲਈ ਲੜਾਈ ਲੜੀ, ਉਸ ਨੇ ਜ਼ਖਮੀ ਹਾਲਤ ਵਿੱਚ ਵੀ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਆਪਣੀ ਸ਼ਿਕਾਇਤ ਦਰਜ ਕਰਵਾਈ।
ਮੌਤ ਤੋਂ ਬਾਅਦ ਪੁਲਿਸ ਨੇ ਰਾਤ ਕਰੀਬ ਤਿੰਨ ਵਜੇ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਲੜਕੀ ਦਾ ਚਿਹਰਾ ਦੇਖਣ ਦੀ ਇਜਾਜ਼ਤ ਨਹੀਂ ਸੀ। ਇਸ ਨੂੰ ਲੈ ਕੇ ਪ੍ਰਸ਼ਾਸਨ 'ਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਹਨ।
ਇਸ ਘਟਨਾ ਨੂੰ ਲੈ ਕੇ ਸਾਰੇ ਦੇਸ਼ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਗੱਲ ਦਾ ਨੋਟਿਸ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਲਈ ਕਿਹਾ। ਰਾਜ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼

ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ

Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 

Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

ABP Premium

ਵੀਡੀਓਜ਼

Bahujan Samaj Party ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਹੋਏ 'ਆਪ' 'ਚ ਸ਼ਾਮਿਲKisan Andolan | Shambu Border 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ | Dallewal | abp sanjhaDiljit Dosanjh's show will be special, turban langar will be arranged in the showਰੋਂਦੀ ਰੋਂਦੀ ਦਿਲਜੀਤ ਕੋਲ ਆਈ ਕੁੜੀ , ਦੋਸਾਂਝਵਾਲੇ ਨੇ ਗਲ ਲਾ ਕੀਤਾ ਵਾਅਦਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 
Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 
Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ

Gold-Silver Price Today: ਨਵੇਂ ਸਾਲ ਦੇ ਪਹਿਲੇ ਦਿਨ ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਕੀਮਤ ਘਟੀ, ਜਾਣੋ ਅੱਜ ਦਾ ਰੇਟ

ਸਰਕਾਰੀ ਵੈਬਸਾਈਟਸ 'ਤੇ ਹੋਇਆ ਵੱਡਾ Cyber Attack, Instagram, Facebook, YouTube ਸਭ ਕੁਝ ਕੀਤਾ ਹੈਕ

Farmers Protest: ਨੌਂ ਘੰਟਿਆਂ ਦੇ 'ਪੰਜਾਬ ਬੰਦ' ਨੇ ਹੀ ਸਰਕਾਰੀ ਖ਼ਜ਼ਾਨੇ ਦੀਆਂ ਕੱਢਵਾਈਆਂ ਚੀਕਾਂ, ਇਕੱਲੇ ਵੈਟ ਤੇ ਜੀਐਸਟੀ ਤੋਂ 90 ਕਰੋੜ ਦਾ ਘਾਟਾ

Embed widget