ਸੰਗਰੂਰ 'ਚ ਚਾਰ ਬੱਚਿਆਂ ਨੂੰ ਰੱਸੀ ਨਾਲ ਬੰਨ੍ਹ ਕੇ ਪੂਰੇ ਪਿੰਡ 'ਚ ਘੁਮਾਇਆ, ਵੀਡੀਓ ਹੋਈ ਵਾਇਰਲ
ਸੰਗਰੂਰ ਦੇ ਭਸੋੜ ਪਿੰਡ ਦੀ ਇੱਕ ਸ਼ਰਮਨਾਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ 4 ਬੱਚਿਆਂ ਨੂੰ ਸਮਾਧ ‘ਚੋਂ 200 ਰੁਪਏ ਚੋਰੀ ਕਰਣ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਰੱਸੀ ਨਾਲ ਬੰਨ੍ਹ ਕੇ ਪੂਰੇ ਪਿੰਡ ਵਿੱਚ ਘੁਮਾਇਆ ਜਾ ਰਿਹਾ ਹੈ।
ਸੰਗਰੂਰ: ਸੰਗਰੂਰ ਦੇ ਭਸੋੜ ਪਿੰਡ ਦੀ ਇੱਕ ਸ਼ਰਮਨਾਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ 4 ਬੱਚਿਆਂ ਨੂੰ ਸਮਾਧ ‘ਚੋਂ 200 ਰੁਪਏ ਚੋਰੀ ਕਰਣ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਰੱਸੀ ਨਾਲ ਬੰਨ੍ਹ ਕੇ ਪੂਰੇ ਪਿੰਡ ਵਿੱਚ ਘੁਮਾਇਆ ਜਾ ਰਿਹਾ ਹੈ। ਉਨ੍ਹਾਂ ਦੇ ਪਿੱਛੇ ਪਿੱਛੇ ਪਿੰਡ ਦੀ ਪੰਚਾਇਤ ਦੇ ਮੈਂਬਰ ਸਕੂਟਰੀ 'ਤੇ ਆਉਂਦੇ ਵਿਖਾਈ ਦੇ ਰਹੇ ਹਨ। ਇਨ੍ਹਾਂ ਬੱਚਿਆਂ ਦਾ ਕਸੂਰ ਇੰਨਾ ਹੈ ਕਿ ਇਨ੍ਹਾਂ ਨੇ ਦੂੱਜੇ ਪਿੰਡ ਦੀ ਹਾਦੁਦ ਦੇ ਅੰਦਰ ਖੇਤਾਂ ਵਿੱਚ ਬਣੀ ਇੱਕ ਛੋਟੇ ਜਿਹੀ ਸਮਾਧ ਤੋਂ 200 ਰੁਪਏ ਚੋਰੀ ਕਰ ਲਏ। ਇਸ ਕਰਕੇ ਪਿੰਡ ਦੀ ਪੰਚਾਇਤ ਨੇ ਇਨ੍ਹਾਂ ਬੱਚਿਆਂ ਨਾਲ ਅਜਿਹਾ ਸਲੂਕ ਕੀਤਾ।
ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰਿਕ ਮੈਂਬਰ ਆਰੋਪੀ ਪੰਚਾਇਤ ਮੈਬਰਾਂ 'ਤੇ ਕਾੱਰਵਾਈ ਦੀ ਮੰਗ ਕਰ ਰਹੇ ਹਨ। ਪਰਿਵਾਰਿਕ ਮੈਂਬਰਾਂ ਮੁਤਾਬਕ ਬੱਚਿਆਂ ਦੇ ਚਿਹਰੇ ਅਤੇ ਪਿੱਠ 'ਤੇ ਕੁੱਟ-ਮਾਰ ਦੇ ਨਿਸ਼ਾਨ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਬੱਚੇ ਦਾ ਹੱਥ ਵੀ ਟੁੱਟ ਗਿਆ। ਉਨ੍ਹਾਂ ਨੂੰ 4 ਕਿਲੋਮੀਟਰ ਤੱਕ ਬੱਚਿਆਂ ਨੂੰ ਪੈਦਲ ਭਜਾਇਆ ਗਿਆ। ਬੱਚਿਆਂ ਦੇ ਪਰਿਵਾਰ ਦੇ ਮੈਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਤੋਂ ਗਲਤੀ ਹੋਈ ਸੀ ਅਤੇ ਉਸ ਦੀ ਸਜ਼ਾ ਦੂੱਜੇ ਪਿੰਡ ਦੇ ਲੋਕਾਂ ਨੇ ਦੇ ਦਿੱਤੀ ਸੀ ਪਰ ਸਾਡੇ ਪਿੰਡ ਦੇ ਲੋਕਾਂ ਨੇ ਇੰਨੀ ਬੇਰਹਿਮੀ ਨਾਲ ਉਨ੍ਹਾਂ ਦੀ ਕੂਟ-ਮਾਰ ਕੀਤੀ ਅਤੇ ਪਿੰਡ ਵਿੱਚ ਘੁਮਾਇਆ, ਇਹ ਬਹੁਤ ਹੀ ਸ਼ਰਮਨਾਕ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 5000 ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਸੀ। ਉਹ ਇਸ ਦਾ ਭੁਗਤਾਨ ਕਰਨ ਲਈ ਚਲੇ ਵੀ ਗਏ ਸੀ, ਪਰ ਉਸ ਦੇ ਬਾਅਦ ਉਨ੍ਹਾਂ ਸਰਪੰਚ ਵਲੋਂ ਬੁਰਾ ਭਲਾ ਬੋਲਿਆ ਗਿਆ। ਉਨ੍ਹਾਂ ਨੇ ਇਸ ਲਈ ਆਰੋਪੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਧਰ ਡਾਕਟਰ ਅੰਬੇਡਕਰ ਭੀਮਰਾਓ ਸੰਗਠਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਨੇ ਇਹ ਪੂਰਾ ਮਾਮਲਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਤਾਲਿਬਾਨੀ ਫਰਮਾਨ ਸੁਣਾਉਂਦੇ ਹੋਏ 4 ਬੱਚਿਆਂ ‘ਤੇ ਜ਼ੁਲਮ ਕੀਤਾ ਹੈ ਜਿਸ ਦੀ ਸ਼ਿਕਾਇਤ ਐਸਐਸਪੀ ਸੰਗਰੂਰ ਨੂੰ ਅਤੇ ਚਾਇਲਡ ਕਮੀਸ਼ਨ ਨੂੰ ਦਿੱਤੀ ਹੈ। ਇਨ੍ਹਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਤਾਂ ਜੋ ਦੁਬਾਰਾ ਅਜਿਹਾ ਕਿਸੇ ਬੱਚੇ ਦੇ ਨਾਲ ਨਾ ਹੋਵੇ।