ਭਾਰਤ ਦੇ ਇਨ੍ਹਾਂ ਸੂਬਿਆਂ ’ਚ ਕੋਰੋਨਾ ਨੇ ਤੋੜੇ ਰਿਕਾਰਡ, ਲੌਕਡਾਉਨ ਦਾ ਸਾਇਆ
ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ’ਚ 1 ਲੱਖ 61 ਹਜ਼ਾਰ 736 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਲਾਗ ਕਾਰਨ 879 ਲੋਕਾਂ ਦੀ ਮੌਤ ਹੋ ਗਈ। ਭਾਰਤ ’ਚ ਪਿਛਲੇ ਕੁਝ ਦਿਨਾਂ ਤੋਂ 16 ਸੂਬਿਆਂ ’ਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਬੀਤੇ 24 ਘੰਟਿਆਂ ’ਚ ਨਵੇਂ ਕੇਸਾਂ ਕਾਰਨ ਹੋਈਆਂ ਮੌਤਾਂ ਸਭ ਤੋਂ ਵੱਧ ਹਨ। ਉੱਥੇ ਹੀ ਐਕਟਿਵ ਕੇਸਾਂ ’ਚ ਵੀ ਇਨ੍ਹਾਂ ਤਿੰਨ ਸੂਬਿਆਂ ’ਚ ਸਭ ਤੋਂ ਵੱਧ ਮਾਮਲੇ ਹਨ। ਇਨ੍ਹਾਂ ਸੂਬਿਆਂ 'ਤੇ ਲੌਕਡਾਉਨ ਦਾ ਸਾਇਆ ਹੈ।
ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ’ਚ 1 ਲੱਖ 61 ਹਜ਼ਾਰ 736 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਲਾਗ ਕਾਰਨ 879 ਲੋਕਾਂ ਦੀ ਮੌਤ ਹੋ ਗਈ। ਭਾਰਤ ’ਚ ਪਿਛਲੇ ਕੁਝ ਦਿਨਾਂ ਤੋਂ 16 ਸੂਬਿਆਂ ’ਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਬੀਤੇ 24 ਘੰਟਿਆਂ ’ਚ ਨਵੇਂ ਕੇਸਾਂ ਕਾਰਨ ਹੋਈਆਂ ਮੌਤਾਂ ਸਭ ਤੋਂ ਵੱਧ ਹਨ। ਉੱਥੇ ਹੀ ਐਕਟਿਵ ਕੇਸਾਂ ’ਚ ਵੀ ਇਨ੍ਹਾਂ ਤਿੰਨ ਸੂਬਿਆਂ ’ਚ ਸਭ ਤੋਂ ਵੱਧ ਮਾਮਲੇ ਹਨ। ਇਨ੍ਹਾਂ ਸੂਬਿਆਂ 'ਤੇ ਲੌਕਡਾਉਨ ਦਾ ਸਾਇਆ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 36 ਲੱਖ 89 ਹਜ਼ਾਰ 453 ਹੋ ਗਈ ਹੈ। ਇਨ੍ਹਾਂ ’ਚੋਂ 1 ਲੱਖ 71 ਹਜ਼ਾਰ 58 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ’ਚ ਕੁੱਲ ਐਕਟਿਵ ਮਾਮਲੇ ਵੀ ਵੱਧ ਕੇ 12 ਲੱਖ 64 ਹਜ਼ਾਰ 698 ਹੋ ਗਏ ਹਨ, ਜੋ ਮਰੀਜ਼ਾਂ ਦਾ ਕੁਲ 9.24% ਹੈ।
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਅਜਿਹੇ 16 ਸੂਬੇ ਹਨ, ਜਿੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਸੂਬੇ ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ, ਦਿੱਲੀ, ਤਾਮਿਲਨਾਡੂ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਰਾਜਸਥਾਨ, ਪੰਜਾਬ, ਕੇਰਲ, ਤੇਲੰਗਾਨਾ, ਉਤਰਾਖੰਡ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਹਨ।
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ’ਚ ਰਿਪੋਰਟ ਕੀਤੇ ਗਏ ਨਵੇਂ ਕੇਸਾਂ ’ਚੋਂ 81% 10 ਰਾਜਾਂ ਵਿੱਚ ਸਾਹਮਣੇ ਆਏ ਹਨ। ਮਹਾਰਾਸ਼ਟਰ ’ਚ ਸਭ ਤੋਂ ਵੱਧ 51,751 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 13,604, ਛੱਤੀਸਗੜ੍ਹ ’ਚ 13,576, ਦਿੱਲੀ ’ਚ 11,491, ਕਰਨਾਟਕ ’ਚ 9,579, ਤਾਮਿਲਨਾਡੂ ’ਚ 6,711, ਮੱਧ ਪ੍ਰਦੇਸ਼ ’ਚ 6,021, ਗੁਜਰਾਤ ’ਚ 6,021, ਰਾਜਸਥਾਨ ’ਚ 5,771 ਤੇ ਕੇਰਲ ’ਚ 5,692 ਕੇਸ ਹਨ।
ਇਸੇ ਤਰ੍ਹਾਂ ਪਿਛਲੇ 24 ਘੰਟਿਆਂ ’ਚ 88% ਕੋਰੋਨਾ ਸੰਕਰਮਣ ਮੌਤਾਂ 10 ਸੂਬਿਆਂ ’ਚ ਹੋਈਆਂ ਹਨ। ਮਹਾਰਾਸ਼ਟਰ ’ਚ ਸਭ ਤੋਂ ਵੱਧ ਮੌਤਾਂ ਕੋਰੋਨਾ ਕਾਰਨ ਹੋਈਆਂ ਹਨ। ਮਹਾਰਾਸ਼ਟਰ ’ਚ ਕੋਰੋਨਾ ਤੋਂ 258 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ’ਚ 132, ਉੱਤਰ ਪ੍ਰਦੇਸ਼ ’ਚ 72, ਦਿੱਲੀ ’ਚ 72, ਗੁਜਰਾਤ ’ਚ 55, ਕਰਨਾਟਕ ’ਚ 52, ਪੰਜਾਬ ’ਚ 52, ਮੱਧ ਪ੍ਰਦੇਸ਼ ’ਚ 37, ਰਾਜਸਥਾਨ ’ਚ 25 ਤੇ ਤਾਮਿਲਨਾਡੂ ’ਚ 19 ਲੋਕਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ।
ਭਾਰਤ ’ਚ ਕੁੱਲ 12 ਲੱਖ 64 ਹਜ਼ਾਰ 698 ਸਰਗਰਮ ਮਾਮਲਿਆਂ ’ਚੋਂ 69% ਸਿਰਫ਼ 5 ਸੂਬਿਆਂ ’ਚ ਹਨ। ਇਹ ਸੂਬੇ ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਤੇ ਕੇਰਲ ਹਨ। ਮਹਾਰਾਸ਼ਟਰ ’ਚ ਸਰਗਰਮ ਕੋਰੋਨਾ ਦੇ ਕੇਸ ਸਭ ਤੋਂ ਵੱਧ ਹਨ। ਮਹਾਰਾਸ਼ਟਰ ’ਚ ਦੇਸ਼ ਵਿੱਚ ਕੁਲ ਐਕਟਿਵ ਕੇਸਾਂ ਵਿਚੋਂ 44.78%, ਛੱਤੀਸਗੜ੍ਹ ’ਚ 7.82%, ਉੱਤਰ ਪ੍ਰਦੇਸ਼ ’ਚ 6.45%, ਕਰਨਾਟਕ ’ਚ 6.01% ਤੇ ਕੇਰਲ ’ਚ 3.79% ਹਨ।
ਟੀਕਾਕਰਨ ਦੀ ਮੁਹਿੰਮ ਭਾਰਤ ’ਚ ਕਿੱਥੇ ਤਕ ਪਹੁੰਚੀ?
ਕੋਰੋਨਾ ਟੀਕਾਕਰਨ ਭਾਰਤ ’ਚ ਵੀ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਹੁਣ ਤੱਕ ਭਾਰਤ ’ਚ 10 ਕਰੋੜ 85 ਲੱਖ 33 ਹਜ਼ਾਰ 85 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ’ਚ ਪਹਿਲੀ ਅਤੇ ਦੂਜੀ ਖੁਰਾਕਾਂ ਸ਼ਾਮਲ ਹਨ। ਇਨ੍ਹਾਂ ’ਚੋਂ 90 ਲੱਖ 33 ਹਜ਼ਾਰ 621 ਹੈਲਥਕੇਅਰ ਅਤੇ 1 ਕਰੋੜ 78 ਹਜ਼ਾਰ 589 ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ।
ਦੂਜੀ ਖੁਰਾਕ 55 ਲੱਖ 58 ਹਜ਼ਾਰ 103 ਹੈਲਥਕੇਅਰ ਤੇ 49 ਲੱਖ 19 ਹਜ਼ਾਰ 212 ਫਰੰਟਲਾਈਨ ਕਰਮਚਾਰੀਆਂ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਹਿਲੀ ਖੁਰਾਕ 3 ਕਰੋੜ 42 ਲੱਖ 18 ਹਜ਼ਾਰ 175 ਅਤੇ ਦੂਜੀ ਖੁਰਾਕ 45 ਤੋਂ 60 ਸਾਲ ਦੀ ਉਮਰ ਦੇ 7 ਲੱਖ 59 ਹਜ਼ਾਰ 654 ਲੋਕਾਂ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਹਿਲੀ ਖੁਰਾਕ 60 ਸਾਲ ਤੋਂ ਵੱਧ ਉਮਰ ਦੇ 4 ਕਰੋੜ 17 ਲੱਖ 12 ਹਜ਼ਾਰ 654 ਲੋਕਾਂ ਨੂੰ ਅਤੇ ਦੂਜੀ ਖੁਰਾਕ 22 ਲੱਖ 53 ਹਜ਼ਾਰ 77 ਲੋਕਾਂ ਨੂੰ ਦਿੱਤੀ ਗਈ ਹੈ।