ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
India-China Standoff: ਲੱਦਾਖ 'ਚ ਤਣਾਅ ਦਰਮਿਆਨ ਚੀਨ ਨੇ LAC 'ਤੇ ਸੈਨਿਕਾਂ ਤੇ ਟੈਂਕਾਂ ਦੀ ਗਿਣਤੀ ਵਧਾਈ
ਸਰਹੱਦ 'ਤੇ ਤਣਾਅ ਵਿਚਕਾਰ ਚੀਨ ਨੇ ਆਪਣੀ ਫੌਜ ਦੀ ਗਿਣਤੀ ਨੂੰ ਵਧਾ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੀਨ ਨੇ ਲੱਦਾਖ ਦੇ ਵਿਵਾਦਤ ਇਲਾਕਿਆਂ 'ਚ ਫੌਜਾਂ ਨਾਲ ਟੈਂਕਾਂ ਦੀ ਗਿਣਤੀ 'ਚ ਵੀ ਵਾਧਾ ਕੀਤਾ ਹੈ।
![India-China Standoff: ਲੱਦਾਖ 'ਚ ਤਣਾਅ ਦਰਮਿਆਨ ਚੀਨ ਨੇ LAC 'ਤੇ ਸੈਨਿਕਾਂ ਤੇ ਟੈਂਕਾਂ ਦੀ ਗਿਣਤੀ ਵਧਾਈ India China Ladakh Standoff Chinese Army Deploys more tanks on the border amid tensions India-China Standoff: ਲੱਦਾਖ 'ਚ ਤਣਾਅ ਦਰਮਿਆਨ ਚੀਨ ਨੇ LAC 'ਤੇ ਸੈਨਿਕਾਂ ਤੇ ਟੈਂਕਾਂ ਦੀ ਗਿਣਤੀ ਵਧਾਈ](https://static.abplive.com/wp-content/uploads/sites/5/2020/05/26172716/india-china-army.jpg?impolicy=abp_cdn&imwidth=1200&height=675)
ਫਾਈਲ ਤਸਵੀਰ
ਨਵੀਂ ਦਿੱਲੀ: ਸਰਹੱਦ 'ਤੇ ਤਣਾਅ ਵਿਚਕਾਰ ਚੀਨ ਨੇ ਆਪਣੀ ਫੌਜ ਦੀ ਗਿਣਤੀ ਨੂੰ ਵਧਾ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੀਨ ਨੇ ਲੱਦਾਖ ਦੇ ਵਿਵਾਦਤ ਇਲਾਕਿਆਂ 'ਚ ਫੌਜਾਂ ਨਾਲ ਟੈਂਕਾਂ ਦੀ ਗਿਣਤੀ 'ਚ ਵੀ ਵਾਧਾ ਕੀਤਾ ਹੈ। ਹਾਲ ਹੀ 'ਚ 29-30 ਅਗਸਤ ਨੂੰ ਪੈਗੋਂਗ ਝੀਲ ਦੀ ਦੱਖਣੀ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਝੜਪ ਹੋਈ।
ਭਾਰਤ ਤੇ ਚੀਨ ਵਿਚਾਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ। ਕਈ ਵਾਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਾ ਮੁਕਾਬਲਾ ਹੋਇਆ ਹੈ। ਚੀਨ ਨੇ ਕਈ ਵਾਰ ਭਾਰਤੀ ਸਰਹੱਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਰ ਵਾਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। 29 ਤੇ 30 ਅਗਸਤ ਦੀ ਰਾਤ ਨੂੰ ਭਾਰਤ ਨੇ ਪੂਰਬੀ ਲੱਦਾਖ ਦੇ ਪੈਨਗੋਂਗ ਸੋ ਖੇਤਰ ਵਿੱਚ ਸਥਿਤੀ ਬਦਲਣ ਲਈ ਚੀਨੀ ਫੌਜ ਦੁਆਰਾ ਕੀਤੇ ਗਏ ਹਮਲੇ ਨੂੰ ਨਾਕਾਮ ਕਰ ਦਿੱਤਾ।
ਭਾਰਤ ਦੇ ਰਣਨੀਤਕ ਕਦਮਾਂ ਨੇ ਚੀਨ ਨੂੰ ਕੀਤਾ ਹੈਰਾਨ, ਸਰਹੱਦੀ ਵਿਵਾਦ 'ਚ ਬੈਕਫੁੱਟ 'ਤੇ ਚੀਨ
ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਦੋਵਾਂ ਦੇਸ਼ਾਂ ਵਿਚਾਲੇ ਲਗਭਗ ਚਾਰ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਕਈ ਪੱਧਰਾਂ 'ਤੇ ਗੱਲਬਾਤ ਦੇ ਬਾਵਜੂਦ ਸਫਲਤਾ ਨਹੀਂ ਮਿਲੀ ਅਤੇ ਅਜੇ ਵੀ ਇਥੇ ਤਣਾਅ ਜਾਰੀ ਹੈ। ਭਾਰਤ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਚੀਨੀ ਪੱਖ ਨੇ ਐਲਏਸੀ ਦੇ ਤਿੰਨ ਖੇਤਰਾਂ- ਪੱਛਮੀ (ਲੱਦਾਖ), ਕੇਂਦਰੀ (ਉਤਰਾਖੰਡ, ਹਿਮਾਚਲ ਪ੍ਰਦੇਸ਼) ਤੇ ਪੂਰਬੀ (ਸਿੱਕਮ, ਅਰੁਣਾਚਲ ਪ੍ਰਦੇਸ਼) ਵਿੱਚ ਫੌਜ, ਤੋਪਖਾਨੇ ਤੇ ਆਰਮਾਰ ਦਾ ਨਿਰਮਾਣ ਸ਼ੁਰੂ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)