ਪੜਚੋਲ ਕਰੋ
(Source: ECI/ABP News)
ਭਾਰਤ ਨੇ ਪਾਕਿਸਤਾਨ ਨੂੰ ਦੱਸਿਆ ‘ਗਲੋਬਲ ਅੱਤਵਾਦ ਦਾ ਕੇਂਦਰ’, ਕਿਹਾ ਘੱਟ ਗਿਣਤੀਆਂ ਨੂੰ ਪਰੇਸ਼ਾਨ ਕਰਨਾ ਬੰਦ ਕਰੋ
ਭਾਰਤ ਨੇ ਪਾਕਿਸਤਾਨ ਨੂੰ ‘ਗਲੋਬਲ ਅੱਤਵਾਦ ਦਾ ਕੇਂਦਰ’ ਕਿਹਾ ਅਤੇ ਇਸਲਾਮਾਬਾਦ ਨੂੰ ਇਕ ਚੰਗਾ ਗੁਆਂਢੀ ਬਣਨ ਅਤੇ ਧਾਰਮਿਕ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਕਿਹਾ।
![ਭਾਰਤ ਨੇ ਪਾਕਿਸਤਾਨ ਨੂੰ ਦੱਸਿਆ ‘ਗਲੋਬਲ ਅੱਤਵਾਦ ਦਾ ਕੇਂਦਰ’, ਕਿਹਾ ਘੱਟ ਗਿਣਤੀਆਂ ਨੂੰ ਪਰੇਸ਼ਾਨ ਕਰਨਾ ਬੰਦ ਕਰੋ India has described Pakistan as a](https://static.abplive.com/wp-content/uploads/sites/5/2019/08/19152239/INDIA-PAKISTAN.jpg?impolicy=abp_cdn&imwidth=1200&height=675)
ਜੇਨੇਵਾ: ਭਾਰਤ ਨੇ ਪਾਕਿਸਤਾਨ ਨੂੰ ‘ਗਲੋਬਲ ਅੱਤਵਾਦ ਦਾ ਕੇਂਦਰ’ ਕਿਹਾ ਅਤੇ ਇਸਲਾਮਾਬਾਦ ਨੂੰ ਇਕ ਚੰਗਾ ਗੁਆਂਢੀ ਬਣਨ ਅਤੇ ਧਾਰਮਿਕ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਕਿਹਾ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (UNHRC) ਦੇ 43 ਵੇਂ ਸੈਸ਼ਨ ਵਿੱਚ ਵਿਦੇਸ਼ ਮੰਤਰਾਲੇ ਵਿੱਚ ਭਾਰਤ ਦੇ ਪਹਿਲੇ ਸਕੱਤਰ ਪਰੀਕ ਆਰੀਅਨ ਨੇ ਕਿਹਾ ਕਿ ਘੱਟਗਿਣਤੀਆਂ ਦੀ ਤਰਸਯੋਗ ਸਥਿਤੀ ਪਾਕਿਸਤਾਨ ਵਿੱਚ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ, ਜਿਥੇ ਯੋਜਨਾਬੱਧ ਢੰਗ ਨਾਲ ਕੁਫ਼ਰ ਕਾਨੂੰਨਾਂ ਦੀ ਦੁਰਵਰਤੋਂ ਕਰ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਹੋਰ ਬਦਹਾਲ ਕੀਤਾ ਜਾਂਦਾ ਹੈ।
ਆਰੀਅਨ ਨੇ ਭਾਰਤ ਖਿਲਾਫ ਪਾਕਿਸਤਾਨ ਦੀਆਂ ਬੇਤੁੱਕੀਆਂ ਟਿੱਪਣੀਆਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ,
ਉਨ੍ਹਾਂ ਜ਼ਿਕਰ ਕੀਤਾ ਕਿ ਪਾਕਿਸਤਾਨ ਦੇ ਦੇਸ਼ ਬਣਨ ਤੋਂ 60 ਸਾਲ ਬਾਅਦ ਘੱਟਗਿਣਤੀ ਕਮਿਸ਼ਨ ਬਣਾਉਣ ਦਾ ਵਿਚਾਰ ਆਇਆ ਸੀ। ਇਸ ਅਖੌਤੀ ਘੱਟ ਗਿਣਤੀ ਕਮਿਸ਼ਨ ‘ਚ ਵੀ ਘੱਟਗਿਣਤੀਆਂ ਦੀ ਸਹੀ ਨੁਮਾਇੰਦਗੀ ਨਹੀਂ ਹੈ। ਉਨ੍ਹਾਂ ਕਿਹਾ,
LAC ‘ਤੇ ਚੀਨ ਨਾਲ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ, ਚੀਨ ਦੇ 43 ਫੌਜੀ ਮਾਰੇ ਗਏ
ਭਾਰਤੀ ਡਿਪਲੋਮੈਟ ਨੇ ਕਿਹਾ,
ਆਰੀਅਨ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸੰਬੰਧ ‘ਚ ਭਾਰਤ ਦਾ ਫ਼ੈਸਲਾ ਸਾਡੀ ਪ੍ਰਭੂਸੱਤਾ ਦੇ ਅਧੀਨ ਲਿਆ ਗਿਆ ਹੈ ਅਤੇ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" "ਇਕ ਦੇਸ਼ ਜਿਸ ਨੇ ਆਪਣੇ ਘੱਟਗਿਣਤੀ ਭਾਈਚਾਰਿਆਂ ਨੂੰ ਦੂਸਰੇ ਜਾਂ ਤੀਸਰੇ ਦਰਜੇ ਦਾ ਨਾਗਰਿਕ ਬਣਾਇਆ ਹੈ, ਉਸ 'ਚ ਅਚਾਨਕ ਹੀ ਕਿਸੇ ਹੋਰ ਦੇਸ਼ ਦੀਆਂ ਘੱਟ ਗਿਣਤੀਆਂ ਪ੍ਰਤੀ ਹਮਦਰਦੀ ਜਾਗ ਗਈ ਹੈ।" "
-
" "ਪਾਕਿਸਤਾਨ ਨੂੰ ਆਪਣੀਆਂ ਘੱਟ ਗਿਣਤੀਆਂ ਪ੍ਰਤੀ ਸਹਿਣਸ਼ੀਲ ਹੋਣਾ ਚਾਹੀਦਾ ਹੈ ਅਤੇ ਸਾਡੇ ਪ੍ਰਤੀ ਦੋਸਤਾਨਾ ਅਤੇ ਸਹਿਕਾਰੀ ਰਵੱਈਆ ਰੱਖਣਾ ਚਾਹੀਦਾ ਹੈ, ਤਾਂ ਜੋ ਦੱਖਣੀ-ਏਸ਼ੀਆਈ ਖੇਤਰ ਵਿੱਚ ਸ਼ਾਂਤੀ ਕਾਇਮ ਰਹੇ।" "
-
" "ਕੋਈ ਵੀ ਇਸ ਦੇਸ਼ (ਪਾਕਿਸਤਾਨ) ਨੂੰ ਦੂਜਿਆਂ ਵੱਲ ਝਾਤ ਮਾਰਨ ਦੀ ਬਜਾਏ ਘੱਟ ਗਿਣਤੀਆਂ ਪ੍ਰਤੀ ਵਿਤਕਰੇਬਾਜ਼ੀ ਨੂੰ ਰੋਕਣ ਦੀ ਸਲਾਹ ਦੇਵੇਗਾ।" "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)