News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਕਸ਼ਮੀਰੀ ਨੌਜਵਾਨਾਂ ਨੇ ਬਚਾਈ ਫੌਜੀ ਜਵਾਨਾਂ ਦੀ ਜਾਨ, ਫੌਜ ਨੇ ਕੀਤਾ ਸ਼ੁਕਰੀਆ

Share:
ਸ਼੍ਰੀਨਗਰ: ਕੱਲ੍ਹ ਸ਼੍ਰੀਨਗਰ 'ਚ ਹਾਈਵੇ 'ਤੇ ਫੌਜ ਦੀ ਇੱਕ ਗੱਡੀ ਦਰੱਖਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਦੋ ਜਵਾਨ ਜਖਮੀ ਹੋ ਗਏ। ਹਾਦਸੇ ਤੋਂ ਬਾਅਦ ਸਥਾਨਕ ਕਸ਼ਮੀਰੀ ਨੌਜਵਾਨਾਂ ਨੇ ਰੈਸਕਿਊ ਅਪ੍ਰੇਸ਼ਨ ਚਲਾਇਆ। ਇਹਨਾਂ ਨੌਜਵਾਨਾਂ ਦੀ ਬਦੌਲਤ ਫੌਜ ਦੇ ਜਵਾਨਾਂ ਦੀ ਜਾਨ ਬਚ ਸਕੀ। ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫੌਜ ਨੇ ਵੀ ਇਹਨਾਂ ਕਸ਼ਮੀਰੀ ਨੌਜਵਾਨਾਂ ਨੂੰ ਮਦਦ ਲਈ ਸ਼ੁਕਰੀਆ ਕਿਹਾ ਹੈ। ਜਾਣਕਾਰੀ ਮੁਤਾਬਕ ਫੌਜ ਦੀ ਇੱਕ ਗੱਡੀ ਦਰੱਖਤ ਨਾਲ ਟਕਰਾ ਕੇ ਬੁਰੀ ਤਰਾਂ ਨੁਕਸਾਨੀ ਗਈ ਸੀ। ਗੱਡੀ 'ਚ ਦੋ ਜਵਾਨ ਬੁਰੀ ਤਰਾਂ ਫਸੇ ਹੋਏ ਸਨ। ਇਸੇ ਦੌਰਾਨ ਕੁੱਝ ਕਸ਼ਮੀਰੀ ਨੌਜਵਾਨਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ। ਉਨ੍ਹਾਂ ਰੈਸਕਿਊ ਅਪ੍ਰੇਸ਼ਨ ਚਲਾ ਕਿ ਜਵਾਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ। ਕਸ਼ਮੀਰੀ ਨੌਜਵਾਨਾਂ ਦੀ ਇਸ ਬਹਾਦਰੀ ਤੇ ਫੌਜ ਦੀ ਮਦਦ ਦਾ ਵੀਡੀਓ ਵਾਇਰਲ ਹੋਣ ਮਗਰੋਂ ਇੱਕ ਵੱਡਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ 'ਤੇ ਭਾਰਤੀ ਫੌਜ ਦੀ ਨਾਰਦਨ ਕਮਾਂਡ ਨੇ ਟਵੀਟ ਕਰ ਕੇ ਇਹਨਾਂ ਨੌਜਵਾਨਾਂ ਨੂੰ ਧੰਨਵਾਦ ਕੀਤਾ ਹੈ। ARMY TWEET ਕਸ਼ਮੀਰੀ ਨੌਜਵਾਨਾਂ ਵੱਲੋਂ ਫੌਜ ਦੀ ਮਦਦ ਦੀ ਇਸ ਵੀਡੀਓ ਤੋਂ ਪਾਕਿਸਤਾਨ ਨੂੰ ਇੱਕ ਵੱਡਾ ਸਬਕ ਲੈਣਾ ਚਾਹੀਦਾ ਹੈ। ਕਿਉਂਕਿ ਪਾਕਿ ਹਮੇਸ਼ਾ ਤੋਂ ਪ੍ਰਚਾਰ ਕਰ ਰਿਹਾ ਹੈ ਕਿ ਕਸ਼ਮੀਰੀ ਲੋਕ ਭਾਰਤ ਤੋਂ ਅਜਾਦੀ ਚਾਹੁੰਦੇ ਹਨ ਤੇ ਭਾਰਤ ਸਰਕਾਰ ਤੇ ਫੌਜ ਤੋਂ ਦੁਖੀ ਹਨ। ਪਰ ਜੇਕਰ ਅਜਿਹਾ ਹੁੰਦਾ ਤਾਂ ਇਹ ਕਸ਼ਮੀਰੀ ਨੌਜਵਾਨ ਕਦੇ ਵੀ ਫੌਜ ਦੀ ਮਦਦ ਨਾ ਕਰਦੇ। ਅਜਿਹੇ 'ਚ ਨਵਾਜ਼ ਸ਼ਰੀਫ ਸਰਕਾਰ ਨੂੰ ਕੁੱਝ ਸਮਝਣਾ ਚਾਹੀਦਾ ਹੈ।
Published at : 10 Oct 2016 09:34 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Gandhi Jayanti ਮੌਕੇ ਜਾਣੋ ਮਹਾਤਮਾ ਗਾਂਧੀ ਦੀ ਤਸਵੀਰ Indian Currency 'ਤੇ ਪਹਿਲੀ ਵਾਰ ਕਦੋਂ ਛਾਪੀ ਗਈ?

Gandhi Jayanti ਮੌਕੇ ਜਾਣੋ ਮਹਾਤਮਾ ਗਾਂਧੀ ਦੀ ਤਸਵੀਰ Indian Currency 'ਤੇ ਪਹਿਲੀ ਵਾਰ ਕਦੋਂ ਛਾਪੀ ਗਈ?

ਚੋਣ ਸਰਗਰਮੀਆਂ ਵਿਚਾਲੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਜੇਲ੍ਹ ਤੋਂ ਆਏਗਾ ਬਾਹਰ? ਮਿਲੀ 20 ਦਿਨਾਂ ਦੀ ਪੈਰੋਲ

ਚੋਣ ਸਰਗਰਮੀਆਂ ਵਿਚਾਲੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਜੇਲ੍ਹ ਤੋਂ ਆਏਗਾ ਬਾਹਰ? ਮਿਲੀ 20 ਦਿਨਾਂ ਦੀ ਪੈਰੋਲ

Weather Update: ਮਾਨਸੂਨ ਜਾਂਦਾ-ਜਾਂਦਾ ਛੇਡ ਕੇ ਜਾਵੇਗਾ ਕੰਬਣੀ ! ਜਾਣੋ ਅਗਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼ ? ਕਿਸਾਨ ਜ਼ਰੂਰ ਪੜ੍ਹ ਲੈਣ

Weather Update: ਮਾਨਸੂਨ ਜਾਂਦਾ-ਜਾਂਦਾ ਛੇਡ ਕੇ ਜਾਵੇਗਾ ਕੰਬਣੀ ! ਜਾਣੋ ਅਗਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼ ? ਕਿਸਾਨ ਜ਼ਰੂਰ ਪੜ੍ਹ ਲੈਣ

Liquor Policy: ਪਿਆਕੜੋ ਲਓ ਨਜ਼ਾਰੇ ! ਲਾਗੂ ਹੋ ਗਈ ਸਰਕਾਰ ਦੀ ਨਵੀਂ ਸ਼ਰਾਬ ਨੀਤੀ, 99 ਰੁਪਏ ਚ ਮਿਲੇਗੀ ਹਰ ਸ਼ਰਾਬ, 5500 ਕਰੋੜ ਦੀ ਹੋਵੇਗੀ ਕਮਾਈ

Liquor Policy: ਪਿਆਕੜੋ ਲਓ ਨਜ਼ਾਰੇ ! ਲਾਗੂ ਹੋ ਗਈ ਸਰਕਾਰ ਦੀ ਨਵੀਂ ਸ਼ਰਾਬ ਨੀਤੀ, 99 ਰੁਪਏ ਚ ਮਿਲੇਗੀ ਹਰ ਸ਼ਰਾਬ, 5500 ਕਰੋੜ ਦੀ ਹੋਵੇਗੀ ਕਮਾਈ

Kerala Governor: ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ, ਵਾਲ ਵਾਲ ਬਚੀ ਜਾਨ

Kerala Governor: ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ, ਵਾਲ ਵਾਲ ਬਚੀ ਜਾਨ

ਪ੍ਰਮੁੱਖ ਖ਼ਬਰਾਂ

ਇਸ ਕੌੜੀ ਚੀਜ਼ 'ਚ ਲੁਕੇ ਸਿਹਤ ਦੇ ਕਈ ਰਾਜ, ਰੋਜ਼ ਖਾਣ ਨਾਲ ਹੋਣਗੇ ਜ਼ਬਰਦਸਤ ਫਾਇਦੇ

ਇਸ ਕੌੜੀ ਚੀਜ਼ 'ਚ ਲੁਕੇ ਸਿਹਤ ਦੇ ਕਈ ਰਾਜ, ਰੋਜ਼ ਖਾਣ ਨਾਲ ਹੋਣਗੇ ਜ਼ਬਰਦਸਤ ਫਾਇਦੇ

ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਨੂੰ ਕਿਉਂ ਨਹੀਂ ਆਉਂਦੇ ਪੀਰੀਅਡਸ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਨੂੰ ਕਿਉਂ ਨਹੀਂ ਆਉਂਦੇ ਪੀਰੀਅਡਸ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

Sex ਤੋਂ ਬਾਅਦ ਜ਼ਿਆਦਾ ਬਲੀਡਿੰਗ ਹੋਣ ਨਾਲ 23 ਸਾਲਾ ਕੁੜੀ ਦੀ ਮੌਤ, ਆਖਿਰ ਕਿਉਂ ਹੁੰਦੀ ਆਹ ਪਰੇਸ਼ਾਨੀ? ਜਾਣੋ ਪੂਰਾ ਮਾਮਲਾ

Sex ਤੋਂ ਬਾਅਦ ਜ਼ਿਆਦਾ ਬਲੀਡਿੰਗ ਹੋਣ ਨਾਲ 23 ਸਾਲਾ ਕੁੜੀ ਦੀ ਮੌਤ, ਆਖਿਰ ਕਿਉਂ ਹੁੰਦੀ ਆਹ ਪਰੇਸ਼ਾਨੀ? ਜਾਣੋ ਪੂਰਾ ਮਾਮਲਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (02-10-2024)

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (02-10-2024)