Sex ਤੋਂ ਬਾਅਦ ਜ਼ਿਆਦਾ ਬਲੀਡਿੰਗ ਹੋਣ ਨਾਲ 23 ਸਾਲਾ ਕੁੜੀ ਦੀ ਮੌਤ, ਆਖਿਰ ਕਿਉਂ ਹੁੰਦੀ ਆਹ ਪਰੇਸ਼ਾਨੀ? ਜਾਣੋ ਪੂਰਾ ਮਾਮਲਾ
ਜਦੋਂ ਕੁੜੀ ਬਲੀਡਿੰਗ ਨਾਲ ਤੜਫ ਰਹੀ ਸੀ ਤਾਂ ਉਸ ਦੇ ਬੁਆਏਫ੍ਰੈਂਡ ਨੇ ਐਂਬੂਲੈਂਸ ਨਹੀਂ ਸੱਦੀ। ਉਹ ਬਲੀਡਿੰਗ ਨੂੰ ਰੋਕਣ ਲਈ 90 ਮਿੰਟ ਤੱਕ ਆਨਲਾਈਨ ਸਰਚ ਕਰਦਾ ਰਿਹਾ।
ਗੁਜਰਾਤ 'ਚ 23 ਸਾਲਾ ਨਰਸਿੰਗ ਵਿਦਿਆਰਥਣ ਦੀ ਆਪਣੇ ਬੁਆਏਫ੍ਰੈਂਡ ਨਾਲ ਸੈਕਸ ਕਰਨ ਤੋਂ ਬਾਅਦ ਜ਼ਿਆਦਾ ਬਲੀਡਿੰਗ ਹੋਣ ਕਰਕੇ ਮੌਤ ਹੋ ਗਈ। ਇਹ ਘਟਨਾ ਨਵਸਾਰੀ ਜ਼ਿਲ੍ਹੇ ਦੇ ਇੱਕ ਹੋਟਲ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਨਾਲ ਮੌਜੂਦ ਉਸ ਦੇ ਬੁਆਏਫ੍ਰੈਂਡ ਨੇ ਐਂਬੂਲੈਂਸ ਨਹੀਂ ਬੁਲਾਈ। ਉਸ ਨੇ ਬਲੀਡਿੰਗ ਨੂੰ ਰੋਕਣ ਦੇ ਤਰੀਕੇ ਲੱਭਣ ਲਈ ਲਗਭਗ 90 ਮਿੰਟ ਤੱਕ ਆਨਲਾਈਨ ਸਰਚ ਕੀਤੀ। ਪੁਲਿਸ ਨੇ ਉਸ ਨੂੰ ਕਤਲ ਅਤੇ ਸਬੂਤਾਂ ਨਾਲ ਛੇੜਛਾੜ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸੈਕਸ ਤੋਂ ਬਾਅਦ ਵਜਾਈਨਾ ਤੋਂ ਬਲੀਡਿੰਗ ਹੋਣ ਦਾ ਕੀ ਕਾਰਨ ਹੈ?
ਕੀ ਹੈ ਪੂਰਾ ਮਾਮਲਾ?
NDTV ਦੀ ਰਿਪੋਰਟ ਮੁਤਾਬਕ ਫੋਰੈਂਸਿਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਸਰੀਰਕ ਸਬੰਧਾਂ ਦੌਰਾਨ ਲੜਕੀ ਦੇ ਗੁਪਤ ਅੰਗ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਬੁਰੀ ਤਰ੍ਹਾਂ ਨਾਲ ਬਲੀਡਿੰਗ ਹੋਣ ਲੱਗ ਪਈ। ਦੱਸਿਆ ਜਾ ਰਿਹਾ ਹੈ ਕਿ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਕੁੜੀ ਦੀ ਮੌਤ ਹੋ ਗਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੜਕੀ ਦੀ ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਮੁਲਜ਼ਮ ਨੇ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।
ਖੂਨ ਰੋਕਣ ਲਈ ਅਪਣਾਏ ਆਹ ਤਰੀਕੇ
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਕੱਪੜੇ ਦੀ ਮਦਦ ਨਾਲ ਬਲੀਡਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਲੜਕੀ ਬੇਹੋਸ਼ ਹੋ ਗਈ। ਜਦੋਂ ਉਹ ਕਿਸੇ ਵੀ ਤਰੀਕੇ ਨਾਲ ਬਲੀਡਿੰਗ ਨੂੰ ਰੋਕਣ ਵਿੱਚ ਸਫਲ ਨਾ ਹੋਇਆ ਤਾਂ ਉਸਨੇ ਇੱਕ ਦੋਸਤ ਨੂੰ ਬੁਲਾਇਆ। ਇਸ ਤੋਂ ਬਾਅਦ ਉਹ ਲੜਕੀ ਨੂੰ ਨਿੱਜੀ ਹਸਪਤਾਲ ਲੈ ਗਿਆ, ਜਿੱਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਦੋਂ ਤੱਕ ਲੜਕੀ ਦੇ ਪਰਿਵਾਰ ਵਾਲੇ ਹਸਪਤਾਲ ਪੁੱਜੇ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਰਾਤ ਨੂੰ ਪਸੀਨੇ ਨਾਲ ਭਿੱਜ ਜਾਂਦੇ ਹੋ? ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ
ਪੁਲਿਸ ਨੇ ਦਿੱਤੀ ਆਹ ਜਾਣਕਾਰੀ
ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਐੱਸਪੀ ਸੁਸ਼ੀਲ ਅਗਰਵਾਲ ਨੇ ਦੱਸਿਆ ਕਿ ਬੱਚੀ ਦੀ ਮੌਤ ਜ਼ਿਆਦਾ ਬਲੀਡਿੰਗ ਕਰਕੇ ਹੋਈ ਹੈ। ਨੌਜਵਾਨ ਨੇ ਮੈਡੀਕਲ ਐਸੀਸਟੈਂਸ ਜਾਂ 108 'ਤੇ ਫੋਨ ਨਹੀਂ ਕੀਤਾ। ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਰਿਹਾ। ਜੇਕਰ ਕੁੜੀ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸਦੀ ਜਾਨ ਬਚਾਈ ਜਾ ਸਕਦੀ ਸੀ। ਲੜਕੀ ਨਵਸਾਰੀ ਵਿੱਚ ਫਰਸਟ ਈਅਰ ਦੀ ਨਰਸਿੰਗ ਦੀ ਵਿਦਿਆਰਥਣ ਸੀ। ਉਸ ਦੀ ਮੁਲਾਕਾਤ ਕਰੀਬ ਸੱਤ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਨੌਜਵਾਨ ਨਾਲ ਹੋਈ ਸੀ।
ਸੈਕਸ ਤੋਂ ਬਾਅਦ ਕਿਉਂ ਹੁੰਦੀ ਬਲੀਡਿੰਗ?
ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਪਹਿਲੀ ਵਾਰ ਸਰੀਰਕ ਸਬੰਧ ਬਣਾਉਂਦਾ ਹੈ ਤਾਂ ਹਾਈਮਨ ਦੇ ਫਟਣ ਨਾਲ ਦਰਦ ਅਤੇ ਖੂਨ ਵਗਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਆਮ ਗੱਲ ਹੈ, ਪਰ ਜੇਕਰ ਯੋਨੀ ਵਿੱਚ ਇਨਫੈਕਸ਼ਨ ਹੈ, ਤਾਂ ਸੈਕਸ ਤੋਂ ਬਾਅਦ ਬਹੁਤ ਜ਼ਿਆਦਾ ਬਲੀਡਿੰਗ ਨਿਕਲ ਸਕਦੀ ਹੈ। ਇਸ ਤੋਂ ਇਲਾਵਾ ਯੋਨੀ ਦੇ ਕੈਂਸਰ ਕਾਰਨ ਵੀ ਇਹ ਸਮੱਸਿਆ ਹੁੰਦੀ ਹੈ। ਜੇਕਰ ਯੋਨੀ ਬਹੁਤ ਜ਼ਿਆਦਾ ਖੁਸ਼ਕ ਹੈ ਤਾਂ ਖੂਨ ਵਗਣ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਗਲਤ ਤਰੀਕੇ ਨਾਲ ਸਰੀਰਕ ਸਬੰਧ ਬਣਾਉਣ ਜਾਂ ਤਾਕਤ ਦੀ ਵਰਤੋਂ ਕਰਨ ਨਾਲ ਪ੍ਰਾਈਵੇਟ ਪਾਰਟਸ 'ਤੇ ਸੱਟ ਲੱਗ ਜਾਂਦੀ ਹੈ, ਜਿਸ ਕਾਰਨ ਇਹ ਸਮੱਸਿਆ ਗੰਭੀਰ ਹੋ ਸਕਦੀ ਹੈ। ਅਜਿਹੇ 'ਚ ਸਮੇਂ ਸਿਰ ਇਲਾਜ ਨਾ ਮਿਲਣ 'ਤੇ ਮੌਤ ਦਾ ਖਤਰਾ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ: ਮਰਦਾਂ 'ਚ ਵੱਧ ਰਿਹਾ ਇਸ ਖਤਰਨਾਕ ਕੈਂਸਰ ਦਾ ਖਤਰਾ, ਆਹ ਲੱਛਣ ਨਜ਼ਰ ਆਉਂਦਿਆਂ ਹੀ ਤਰੁੰਤ ਜਾਓ ਡਾਕਟਰ ਕੋਲ
Check out below Health Tools-
Calculate Your Body Mass Index ( BMI )