ਟ੍ਰੈਕਿੰਗ 'ਤੇ ਗਏ 11 ਪਰਬਤਰੋਹੀਆਂ ਦੀ ਮੌਤ, ਦੋ ਅਜੇ ਵੀ ਲਾਪਤਾ
ਐਸਡੀਆਰਐਫ ਦਾ ਇਕ ਦਲ ਜਿੱਥੇ ਪੈਦਲ ਮਾਰਗ 'ਤੇ ਚੱਲ ਕੇ ਤਲਾਸ਼ੀ ਅਭਿਆਨ 'ਚ ਲੱਗਾ ਸੀ ਉੱਥੇ ਹੀ ਦੂਜਾ ਦਲ ਹੈਲੀਕੌਪਟਰ ਨਾਲ ਟ੍ਰੈਕਰਾਂ ਦੀ ਤਲਾਸ਼ ਕਰ ਰਿਹਾ ਹੈ।
ਉੱਤਰਾਖੰਡ ਦੇ ਲਿਮਖਾਗਾ ਦੱਰੇ 'ਚ ਟ੍ਰੈਕਿੰਗ ਤੇ ਗਏ 11 ਪਰਬਤਰੋਹੀਆਂ ਦੀ ਮੌਤ ਹੋ ਗਈ ਹੈ। ਟ੍ਰੈਕਿੰਗ 'ਤੇ ਕੁੱਲ 17 ਲੋਕਾਂ ਦਾ ਦਲ ਗਿਆ ਸੀ। ਜਿਨ੍ਹਾਂ 'ਚੋਂ ਚਾਰ ਨੂੰ ਬਚਾ ਲਿਆ ਗਿਆ ਹੈ ਤੇ ਦੋ ਅਜੇ ਵੀ ਲਾਪਤਾ ਹਨ। ਉੱਤਰਾਖੰਡ ਦੀਆਂ ਉੱਚੀਆਂ ਪਹਾੜੀਆਂ 'ਤੇ SDRF ਵੱਲੋਂ ਟ੍ਰੈਕਰਾਂ ਦੀ ਖੋਜ ਲਈ ਤਲਾਸ਼ ਤੇ ਬਚਾਅ ਅਭਿਆਨ ਜਾਰੀ ਹੈ।
ਐਸਡੀਆਰਐਫ ਦਾ ਇਕ ਦਲ ਜਿੱਥੇ ਪੈਦਲ ਮਾਰਗ 'ਤੇ ਚੱਲ ਕੇ ਤਲਾਸ਼ੀ ਅਭਿਆਨ 'ਚ ਲੱਗਾ ਸੀ ਉੱਥੇ ਹੀ ਦੂਜਾ ਦਲ ਹੈਲੀਕੌਪਟਰ ਨਾਲ ਟ੍ਰੈਕਰਾਂ ਦੀ ਤਲਾਸ਼ ਕਰ ਰਿਹਾ ਹੈ। ਖੇਤਰ 'ਚ ਸੰਚਾਰ ਮਾਧਿਅਮ ਨਾ ਹੋਣ ਕਾਰਨ ਇਨ੍ਹਾਂ ਦਲਾਂ ਵੱਲੋਂ ਸੈਟੇਲਾਈਟ ਫੋਨ ਦੇ ਮਾਧਿਅਮ ਨਾਲ ਸੂਚਨਾ ਦਿੱਤੀ ਜਾ ਰਹੀ ਹੈ। ਐਸਡੀਆਰਐਫ ਦੇ ਸੀਨੀਅਰ ਅਧਿਕਾਰੀ ਬਚਾਅ ਅਭਿਆਨ ਦੀ ਪਲ-ਪਲ ਦੀ ਨਿਗਰਾਨੀ ਕਰ ਰਹੇ ਸਨ ਤੇ ਟੀਮਾਂ ਨੂੰ ਜ਼ਰੂਰੀ ਹੁਕਮ ਦੇ ਰਹੇ ਸਨ।
ਦੋ ਲਾਪਤਾ ਲੋਕਾਂ ਦੀ ਤਲਾਸ਼ ਜਾਰੀ
17 'ਚੋਂ ਦੋ ਪਰਬਤਰੋਹੀ ਅਜੇ ਵੀ ਲਾਪਤਾ ਹਨ। ਇਨ੍ਹਾਂ ਦੀ ਤਲਾਸ਼ ਲਈ ਹਵਾਈ ਫੌਜ ਦਾ ਏਐਲਐਚ ਹੈਲੀਕੌਪਟਰ ਅੱਜ 23 ਅਕਤੂਬਰ ਨੂੰ ਇਕ ਵਾਰ ਫਿਰ ਤੋਂ ਤਲਾਸ਼ੀ ਅਭਿਆਨ ਸ਼ੁਰੂ ਕਰੇਗਾ।
14 ਅਕਤੂਬਰ ਨੂੰ ਟ੍ਰੈਕਿੰਗ 'ਤੇ ਗਏ ਸਨ
17 ਪਰਬਤਰੋਹੀ 14 ਅਕਤੂਬਰ ਨੂੰ ਉੱਤਰਕਾਸ਼ੀ ਦੇ ਹਰਸ਼ਿਲ ਤੋਂ ਲਮਖਾਗਾ ਪਾਸ ਹਿਮਾਲਿਆ ਟ੍ਰੈਕ 'ਤੇ ਗਏ ਸਨ। ਇਸ ਦਲ ਦੇ 11 ਮੈਂਬਰ 17 ਅਕਤੂਬਰ ਨੂੰ ਬਰਫ਼ਬਾਰੀ ਤੇ ਮੌਸਮ ਖਰਾਬ ਹੋਣ ਤੋਂ ਬਾਅਦ ਲਾਪਤਾ ਹੋ ਗਏ ਸਨ।
ਇਹ ਵੀ ਪੜ੍ਹੋ: Mumbai Fire: ਮੁੰਬਈ ਦੇ ਲਾਲਬਾਗ ਇਲਾਕੇ ਦੀ 60 ਮੰਜ਼ਲਾ ਇਮਾਰਤ 'ਚ ਭਿਆਨਕ ਅੱਗ, ਬਾਲਕੋਨੀ ਤੋਂ ਹੇਠਾਂ ਡਿੱਗਿਆ ਸ਼ਖਸ
ਇਹ ਵੀ ਪੜ੍ਹੋ: Aryan Drugs Case 'ਚ ਫਸੀ ਐਕਟਰਸ ਅਨੰਨਿਆ ਪਾਂਡੇ ਤੋਂ ਇੱਕ ਵਾਰ ਫਿਰ NCB ਕਰ ਰਹੀ ਪੁੱਛਗਿੱਛ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/