ਪੜਚੋਲ ਕਰੋ
Advertisement
14 ਸਾਲਾ ਬੱਚੇ ਦੀ ਕਹਾਣੀ ਸੁਣ ਤੁਸੀਂ ਵੀ ਹੋ ਜਾਓਗੇ ਭਾਵੁਕ, ਪੜ੍ਹਾਈ ਛੱਡ ਵੇਚਣੀ ਪੈ ਰਹੀ ਚਾਹ
ਕੋਰੋਨਾਵਾਇਰਸ ਮਹਾਮਾਰੀ ਨੂੰ ਕਾਬੂ ਕਰਨ ਲਈ ਲਾਏ ਗਏ ਲੌਕਡਾਊਨ ਨੇ ਸੈਂਕੜੇ ਲੋਕਾਂ ਦਾ ਰੋਜ਼ਗਾਹ ਖੋਹਿਆ ਹੈ।
ਮੁੰਬਈ: ਕੋਰੋਨਾਵਾਇਰਸ ਮਹਾਮਾਰੀ ਨੂੰ ਕਾਬੂ ਕਰਨ ਲਈ ਲਾਏ ਗਏ ਲੌਕਡਾਊਨ ਨੇ ਸੈਂਕੜੇ ਲੋਕਾਂ ਦਾ ਰੋਜ਼ਗਾਹ ਖੋਹਿਆ ਹੈ। ਭਾਰਤ ਵਿੱਚ ਵੀ ਜਿੱਥੇ ਕਈ ਲੋਕਾਂ ਨੇ ਨੌਕਰੀ ਗੁਆਈ ਉਥੇ ਹੀ ਕਈ ਬੇਘਰ ਵੀ ਹੋਏ ਹਨ।ਇਸੇ ਦੌਰਾਨ ਇੱਕ 14 ਸਾਲਾ ਬੱਚੇ ਨੂੰ ਵੀ ਆਪਣੀ ਪੜਾਈ ਵਿੱਚੇ ਛੱਡ ਕੇ ਚਾਹ ਵੇਚਣਾ ਪੈ ਗਿਆ। ਦਰਅਸਲ, ਲੌਕਡਾਊਨ ਕਾਰਨ ਉਸਦੀ ਮਾਂ ਦੀ ਨੌਕਰੀ ਚੱਲੀ ਗਈ ਅਤੇ ਉਸਦੀਆਂ ਭੈਣਾਂ ਦੀ ਔਨਲਾਇਨ ਕਲਾਸਾਂ ਦੇ ਖਰਚੇ ਵੀ ਵੱਧ ਗਏ।ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਪੜਾਈ ਛੱਡ ਕੰਮ ਕਰੇਗਾ ਅਤੇ ਆਪਣੀਆਂ ਭੈਣਾਂ ਨੂੰ ਪੜਾਏਗਾ।
12 ਸਾਲ ਪਹਿਲਾਂ ਹੋ ਗਈ ਸੀ ਪਿਤਾ ਦੀ ਮੌਤ
ਮੁੰਬਈ ਦਾ ਵਸਨੀਕ ਸੁਭਾਨ ਭਾਂਡੀ ਬਾਜ਼ਾਰ ਖੇਤਰ ਵਿੱਚ ਇੱਕ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਦਿਖਾਈ ਦਿੰਦਾ ਹੈ। ਉਹ ਹੱਥਾਂ ਵਿੱਚ ਚਾਹ ਦਾ ਗਿਲਾਸ ਲੈ ਦੁਕਾਨਾਂ ਤੇ ਵੰਡਦਾ ਨਜ਼ਰ ਆਉਂਦਾ ਹੈ। ਉਸਨੂੰ ਜੋ ਵੀ ਪੈਸਾ ਮਿਲਦਾ ਹੈ, ਉਸ ਨਾਲ ਉਹ ਆਪਣੇ ਪਰਿਵਾਰ ਦੀ ਮਦਦ ਕਰਦਾ ਹੈ। ਉਸਨੇ ਦੱਸਿਆ ਕਿ ਉਸਦੇ ਪਿਤਾ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀਆਂ ਭੈਣਾਂ ਆਨਲਾਈਨ ਕਲਾਸਾਂ ਰਾਹੀਂ ਪੜ੍ਹਦੀਆਂ ਹਨ।ਜਦੋਂ ਉਹ ਸਕੂਲ ਮੁੜ ਖੋਲ੍ਹਣਗੇ ਤਾਂ ਉਹ ਵੀ ਆਪਣੀ ਪੜ੍ਹਾਈ ਸ਼ੁਰੂ ਕਰੇਗਾ।
ਉਸਨੇ ਦੱਸਿਆ ਕਿ ਉਸਦੀ ਮਾਂ ਬੱਸ ਕੰਡਕਟਰ ਦਾ ਕੰਮ ਕਰਦੀ ਸੀ।ਉਸਨੇ ਕਿਹਾ, "ਮੈਂ ਸਾਰਾ ਦਿਨ ਸਖ਼ਤ ਮਿਹਨਤ ਕਰਦਾ ਹਾਂ, ਤਾਂ ਮੈਨੂੰ 300-400 ਰੁਪਏ ਮਿਲਦੇ ਹਨ, ਤੇ ਮੈਂ ਉਸ ਨਾਲ ਹੀ ਆਪਣਾ ਘਰ ਚਲਾਉਂਦਾ ਹਾਂ।" ਉਸਨੇ ਇਹ ਵੀ ਦੱਸਿਆ ਕਿ ਉਹ ਘਰ ਦੇ ਖਰਚੇ ਤੋਂ ਇਲਾਵਾ ਭਵਿੱਖ ਲਈ ਵੀ ਥੋੜ੍ਹੀ ਜਿਹੀ ਰਕਮ ਰੱਖਦਾ ਹੈ ਤਾਂ ਜੋ ਇਹ ਭਵਿੱਖ ਵਿੱਚ ਲਾਭਦਾਇਕ ਹੋ ਸਕੇ। ਮਦਦ ਲਈ ਅੱਗੇ ਆਏ ਲੋਕ ਸੁਭਾਨ ਦੀ ਕਹਾਣੀ ਸੁਣਨ ਤੋਂ ਬਾਅਦ, ਬਹੁਤ ਸਾਰੇ ਲੋਕ ਉਸਦੀ ਮਦਦ ਲਈ ਅੱਗੇ ਆਏ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਲੋਕ ਅਜਿਹੀਆਂ ਕਹਾਣੀਆਂ ਸੁਣਾ ਕੇ ਮਦਦ ਲਈ ਅੱਗੇ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਵਿੱਚ ਲੋਕਾਂ ਨੇ ‘ਬਾਬਾ ਕਾ ਢਾਬਾ’ ਸੰਚਾਲਕ ਦੀ ਕਹਾਣੀ ਸੁਣ ਕੇ ਉਨ੍ਹਾਂ ਦੀ ਮਦਦ ਕੀਤੀ ਸੀ।Mumbai: A 14-year-old boy, Subhan sells tea to support his family after his mother's earnings stopped, amid #COVID19 pandemic. She worked as a school bus attendant. He says, "My father died 12 years ago. My sisters study via online classes, I'll resume mine after schools reopen." pic.twitter.com/bwgVMCTkYI
— ANI (@ANI) October 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement