(Source: ECI/ABP News)
1984 anti-Sikh riots: ਜਗਦੀਸ਼ ਟਾਈਟਲਰ ਦਾ ਪੇਸ਼ੀ ਦੌਰਾਨ ਜ਼ਬਰਦਸਤ ਵਿਰੋਧ, ਕਤਲੇਆਮ ਦੇ ਪੀੜਤਾਂ ਨੇ ਕੀਤੀ ਨਾਅਰੇਬਾਜ਼ੀ, ਅੱਜ ਦੀ ਸੁਣਵਾਈ 'ਚ ਇਹ ਕੁੱਝ ਹੋਇਆ
1984 anti-Sikh riots: 1984 ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖਿਲਾਫ਼ ਦਾ ਅੱਜ ਦਿੱਲੀ ਵਿੱਚ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਇਹ ਵਿਰੋਧ 1984 ਦੇ ਦੰਗਾ ਪੀੜਤਾਂ ਦੇ ਕੀਤਾ ਹੈ। ਦਰਅਸਲ 1984 ਸਿੱਖ ਕਤੇਲਆਮ ਮਾਮਲੇ 'ਚ...
![1984 anti-Sikh riots: ਜਗਦੀਸ਼ ਟਾਈਟਲਰ ਦਾ ਪੇਸ਼ੀ ਦੌਰਾਨ ਜ਼ਬਰਦਸਤ ਵਿਰੋਧ, ਕਤਲੇਆਮ ਦੇ ਪੀੜਤਾਂ ਨੇ ਕੀਤੀ ਨਾਅਰੇਬਾਜ਼ੀ, ਅੱਜ ਦੀ ਸੁਣਵਾਈ 'ਚ ਇਹ ਕੁੱਝ ਹੋਇਆ 1984 anti-Sikh riots: Clear-cut case made against Tytler 1984 anti-Sikh riots: ਜਗਦੀਸ਼ ਟਾਈਟਲਰ ਦਾ ਪੇਸ਼ੀ ਦੌਰਾਨ ਜ਼ਬਰਦਸਤ ਵਿਰੋਧ, ਕਤਲੇਆਮ ਦੇ ਪੀੜਤਾਂ ਨੇ ਕੀਤੀ ਨਾਅਰੇਬਾਜ਼ੀ, ਅੱਜ ਦੀ ਸੁਣਵਾਈ 'ਚ ਇਹ ਕੁੱਝ ਹੋਇਆ](https://feeds.abplive.com/onecms/images/uploaded-images/2023/07/07/c01c54a5bbc145552d38284fe568b0291688729799442785_original.jpg?impolicy=abp_cdn&imwidth=1200&height=675)
ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖਿਲਾਫ਼ ਦਾ ਅੱਜ ਦਿੱਲੀ ਵਿੱਚ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਇਹ ਵਿਰੋਧ 1984 ਦੇ ਦੰਗਾ ਪੀੜਤਾਂ ਦੇ ਕੀਤਾ ਹੈ। ਦਰਅਸਲ 1984 ਸਿੱਖ ਕਤੇਲਆਮ ਮਾਮਲੇ ਵਿੱਚ ਅੱਜ ਜਗਦੀਸ਼ ਟਾਈਟਲਰ ਦੀ ਰਾਊਜ਼ ਐਵੇਨਿਊ ਕੋਰਟ 'ਚ ਪੇਸ਼ੀ ਸੀ ਜਿਸ ਦੌਰਾਨ ਅਦਾਲਤ ਦੇ ਬਾਹਰ ਦੰਗਾ ਪੀੜਤ ਪਹਿਲਾਂ ਹੀ ਪਹੁੰਚ ਗਏ ਸਨ।
ਜਦੋਂ ਟਾਈਟਲਰ ਪੇਸ਼ੀ ਦੇ ਲਈ ਅਦਾਲਤ ਨੂੰ ਆਉਂਦਾ ਹੈ ਤਾਂ ਉਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਿੱਖ ਕਤੇਲਆਮ ਮਾਮਲੇ ਵਿੱਚ ਸੀਬੀਆਈ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਰਾਊਜ਼ ਐਵੇਨਿਊ ਅਦਾਲਤ ਵਿੱਚ ਸੁਣਵਾਈ ਹੋਈ। ਜਿਸ ਦੌਰਾਨ ਰਾਊਜ਼ ਐਵੇਨਿਊ ਕਰੋਟ ਨੇ 1984 ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖਿਲਾਫ਼ ਦਾਇਰ ਚਾਰਜਸ਼ੀਟ 'ਤੇ ਨੋਟਿਸ ਨਹੀਂ ਗਿਆ।
ਅਦਾਲਤ ਨੇ ਕਾਰਵਾਈ ਦੌਰਾਨ ਕਿਹਾ ਕਿ ਕੜਕੜਡੂਮਾ ਅਦਾਲਤ ਤੋਂ ਲਿਆਂਦੇ ਸਾਰੇ ਰਿਕਾਰਡ ਪੜ੍ਹਨ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਸੁਣਵਾਈ ਕੀਤੀ ਜਾਵੇਗੀ ਅਤੇ ਰਿਕਾਰਡ ਪੜ੍ਹਨ ਤੋਂ ਬਾਅਦ ਹੀ ਨੋਟਿਸ ਸਬੰਧੀ ਫੈਸਲਾ ਲਿਆ ਜਾਵੇਗਾ।
ਓਧਰ ਸੀਬੀਆਈ ਨੇ ਕੋਰਟ ਵਿੱਚ ਮੰਗ ਕੀਤੀ ਕਿ ਜਗਦੀਸ਼ ਟਾਈਟਲਰ ਖਿਲਾਫ਼ ਸੰਮਨ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ ਇਸ ਕੇਸ ਵਿੱਚ ਹਾਲੇ ਹੋਰ ਗਵਾਹਾਂ ਨੂੰ ਸ਼ਾਮਲ ਕੀਤਾ ਜਾਣਾ ਹੈ। ਇਹ ਗਵਾਹ ਉਹ ਪੁਲਿਸ ਕਰਮੀ ਹਨ ਜੋ ਦੰਗਿਆ ਦੌਰਾਨ ਉੱਥੇ ਮੌਜੂਦ ਸਨ। ਸੀਬੀਆਈ ਨੇ ਦੱਸਿਆ ਕਿ ਇਹਨਾਂ ਦੇ ਪੁਲਿਸ ਕਰਮੀਆਂ ਦੇ ਗਵਾਹਾਂ ਵਜੋਂ ਨਾਮ ਪੁਰਾਣੇ ਰਿਕਾਰਡ ਵਿੱਚ ਨਹੀਂ ਹੈ। ਹੁਣ ਇਸ ਮਾਮਲੇ 'ਤੇ ਅਗਲੀ ਸੁਣਵਾਈ 19 ਜੁਲਾਈ ਨੂੰ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Join Our Official Telegram Channel:
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)