Hamas-Israel Battle: ਪੱਤਰਕਾਰਾਂ ਲਈ ਕਹਿਰ ਬਣੀ ਇਜ਼ਰਾਈਲ-ਫਲਸਤੀਨ ਜੰਗ, 22 ਪੱਤਰਕਾਰਾਂ ਦੀ ਗਈ ਜਾਨ
Journalists Killed Hamas-Israel Battle: ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਪੱਤਰਕਾਰਾਂ ਲਈ ਕਹਿਰ ਬਣ ਕੇ ਆਈ ਹੈ। ਇਸ ਲੜਾਈ ਵਿੱਚ ਹੁਣ ਤੱਕ ਦੋ ਦਰਜਨ ਦੇ ਕਰੀਬ ਪੱਤਰਕਾਰ ਮਾਰੇ ਗਏ ਹਨ।
Journalists Killed Hamas-Israel Battle: ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਪੱਤਰਕਾਰਾਂ ਲਈ ਕਹਿਰ ਬਣ ਕੇ ਆਈ ਹੈ। ਇਸ ਲੜਾਈ ਵਿੱਚ ਹੁਣ ਤੱਕ ਦੋ ਦਰਜਨ ਦੇ ਕਰੀਬ ਪੱਤਰਕਾਰ ਮਾਰੇ ਗਏ ਹਨ। ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਤਾਬੜਤੋੜ ਹਮਲਿਆਂ ਵਿੱਚ ਸਭ ਤੋਂ ਵੱਧ ਸ਼ਿਕਾਰ ਫਲਸਤੀਨੀ ਪੱਤਰਕਾਰ ਹੋਏ ਹਨ।
ਦੱਸ ਦਈਏ ਕਿ ਪੱਤਰਕਾਰਾਂ ਦੀ ਰਾਖੀ ਸਬੰਧੀ ਨਿਊਯਾਰਕ ਆਧਾਰਤ ਕਮੇਟੀ ਨੇ ਕਿਹਾ ਹੈ ਕਿ ਹਮਾਸ ਵੱਲੋਂ ਇਜ਼ਰਾਈਲ ’ਤੇ 7 ਅਕਤੂਬਰ ਨੂੰ ਕੀਤੇ ਗਏ ਹਮਲੇ ਤੋਂ ਬਾਅਦ ਉਥੇ 22 ਪੱਤਰਕਾਰ ਮਾਰੇ ਗਏ ਹਨ। ਕਮੇਟੀ ਵੱਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ 20 ਅਕਤੂਬਰ ਤੱਕ ਮਾਰੇ ਗਏ 4 ਹਜ਼ਾਰ ਤੋਂ ਵੱਧ ਲੋਕਾਂ ’ਚ 22 ਪੱਤਰਕਾਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਗਾਜ਼ਾ ’ਚ ਤਾਇਨਾਤ ਪੱਤਰਕਾਰਾਂ ਨੂੰ ਵਧੇਰੇ ਜੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਜ਼ਰਾਈਲ ਵੱਲੋਂ ਉੱਥੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਮਾਰੇ ਗਏ 22 ਪੱਤਰਕਾਰਾਂ ’ਚੋਂ 18 ਫਲਸਤੀਨੀ, ਇੱਕ ਇਜ਼ਰਾਇਲੀ ਤੇ ਇੱਕ ਲਬਿਨਾਨੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅੱਠ ਰਿਪੋਰਟਰ ਜ਼ਖ਼ਮੀ ਹੋਏ ਹਨ ਜਦਕਿ ਤਿੰਨ ਹੋਰ ਲਾਪਤਾ ਹਨ। ਕਮੇਟੀ ਦੇ ਮੱਧ ਪੂਰਬ ਤੇ ਨੌਰਥ ਅਫ਼ਰੀਕਾ ਪ੍ਰੋਗਰਾਮ ਦੇ ਤਾਲਮੇਲ ਅਧਿਕਾਰੀ ਸ਼ੈਰਿਫ਼ ਮਨਸੂਰ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।
Read More: H1B Visa Program: ਅਮਰੀਕਾ 'ਚ ਬਦਲ ਜਾਣਗੇ H1B Visa ਦੇ ਨਿਯਮ, ਜਾਣੋ ਵਿਦੇਸ਼ੀ ਕਰਮਚਾਰੀਆਂ 'ਤੇ ਕਿੰਨਾ ਪਏਗਾ ਅਸਰ
Read More: Weather Update Today: ਅੱਜ ਪੰਜਾਬ ਸਣੇ ਮੀਂਹ ਤੋਂ ਬਾਅਦ ਬਦਲੇਗਾ ਇਨ੍ਹਾਂ ਸੂਬਿਆਂ ਦਾ ਮੌਸਮ, ਦੱਖਣੀ ਭਾਰਤ 'ਚ ਵੀ ਅਲਰਟ, ਜਾਣੋ ਆਪਣੇ ਇਲਾਕੇ ਦਾ ਹਾਲ
Read More: Nishikant Dubey: ਵਧ ਸਕਦੀਆਂ ਨੇ ਮਹੂਆ ਮੋਇਤਰਾ ਦੀਆਂ ਮੁਸੀਬਤਾਂ! ਲੋਕ ਸਭਾ ਸਪੀਕਰ ਤੋਂ ਬਾਅਦ ਹੁਣ ਨਿਸ਼ੀਕਾਂਤ ਦੂਬੇ ਨੇ ਲੋਕਪਾਲ ਨੂੰ ਕੀਤੀ ਸ਼ਿਕਾਇਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।