25,000 ਭਾਰਤੀ ਅਮਰੀਕਾ ਤੋਂ ਪਰਤਣ ਲਈ ਕਾਹਲੇ
ਪਹਿਲੇ ਹਫ਼ਤੇ 25,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਲੋਕਾਂ ਲਈ ਉਡਾਣਾਂ ਨਿਸਚਿਤ ਕਰ ਲਈਆਂ ਗਈਆਂ ਹਨ। ਪਹਿਲੇ ਗੇੜ 'ਚ ਸੱਤ ਉਡਾਣਾਂ ਟੇਕ-ਆਫ਼ ਕਰਨਗੀਆਂ।
ਵਾਸ਼ਿੰਗਟਨ: ਕੋਰੋਨਾ ਮਹਾਮਾਰੀ ਵਿਚਾਲੇ ਅਮਰੀਕਾ 'ਚ ਫਸੇ ਭਾਰਤੀ ਪਰਿਵਾਰਾਂ ਦੀ ਦੇਸ਼ ਵਾਪਸੀ ਦੇ ਯਤਨ ਸ਼ੁਰੂ ਹੋ ਚੁੱਕੇ ਹਨ। ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ 25,000 ਭਾਰਤੀਆਂ ਨੂੰ ਦੇਸ਼ ਵਾਪਸੀ ਲਈ ਰਜਿਸਟਰ ਕੀਤਾ ਗਿਆ ਹੈ ਜੋ ਜਲਦ ਹੀ ਦੇਸ਼ ਪਰਤ ਸਕਣਗੇ।
ਨਿਊਜ਼ ਏਜੰਸੀ ਨੂੰ ਦਿੱਤੀ ਜਾਣਕਾਰੀ 'ਚ ਉਨ੍ਹਾਂ ਦੱਸਿਆ ਕਿ ਪਹਿਲੇ ਹਫ਼ਤੇ 25,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਲੋਕਾਂ ਲਈ ਉਡਾਣਾਂ ਨਿਸਚਿਤ ਕਰ ਲਈਆਂ ਗਈਆਂ ਹਨ। ਪਹਿਲੇ ਗੇੜ 'ਚ ਸੱਤ ਉਡਾਣਾਂ ਟੇਕ-ਆਫ਼ ਕਰਨਗੀਆਂ।
ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਤੇ ਅਫਸਰਾਂ ਵਿਚਾਲੇ ਖੜਕੀ, ਮਨਪ੍ਰੀਤ ਬਾਦਲ ਦੀ ਵੀ ਨਹੀਂ ਕੋਈ ਪੁੱਛਗਿੱਛ?
ਸੰਧੂ ਨੇ ਕਿਹਾ ਭਾਰਤ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਕਈ ਗੱਲਾਂ ਮਾਇਨੇ ਰੱਖਦੀਆਂ ਹਨ। ਸਭ ਤੋਂ ਪਹਿਲੀ ਗੱਲ ਨਾਗਰਿਕਾਂ ਦੀ ਸਥਾਨਕ ਸਥਿਤੀ ਕੀ ਹੈ। ਉਨ੍ਹਾਂ ਦੀ ਸਿਹਤ ਸੰਬਧੀ ਰਿਪੋਰਟ ਦੇ ਨਤੀਜੇ ਕੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਆਧਾਰ 'ਤੇ ਪਹਿਲੇ ਹਫ਼ਤੇ ਦੇ ਪ੍ਰਗੋਰਾਮ ਨੂੰ ਅੱਗੇ ਵਧਾਇਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ