ਕੋਰੋਨਾ ਲੌਕਡਾਊਨ ਕਾਰਨ ਵਿਦੇਸ਼ 'ਚ ਫਸੇ 363 ਭਾਰਤੀ ਆਪਣੇ ਵਤਨ ਪਰਤੇ
ਏਅਰ ਇੰਡੀਆਂ ਐਕਸਪ੍ਰੈਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਚਾਰ ਨਵਜਨਮੇ ਬੱਚਿਆਂ ਤੇ 7 ਯਾਤਰੀਆਂ ਨੂੰ ਲੈਕੇ ਜਹਾਜ਼ ਰਾਤ 10 ਵਜ ਕੇ 9 ਮਿੰਟ 'ਤੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉੱਤਰਿਆ।
ਕੋਚੀ: ਕੋਰੋਨਾ ਵਾਇਰਸ ਕਾਰਨ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ਲਿਆਉਣ ਲਈ 'airlift' ਕਰਨ ਦੀ ਸਭ ਤੋਂ ਵੱਡੀ ਮੁਹਿੰਮ ਅੱਜ ਸ਼ੁਰੂ ਹੋ ਗਈ ਹੈ। 'ਵੰਦੇ ਭਾਰਤ ਅਭਿਆਨ' ਤਹਿਤ ਅੱਜ 363 ਭਾਰਤੀਆਂ ਨੇ ਵਤਨ ਵਾਪਸੀ ਕੀਤੀ।
ਸੰਯੁਕਤ ਅਰਬ ਅਮੀਰਾਤ ਤੋਂ 363 ਭਾਰਤੀ ਨਾਗਰਿਕਾਂ ਨੂੰ ਲੈਕੇ ਏਅਰ ਇੰਡੀਆਂ ਐਕਸਪ੍ਰੈਸ ਦੇ ਦੋ ਜਹਾਜ਼ ਵੀਰਵਾਰ ਕੇਰਲ ਪਹੁੰਚੇ। ਏਅਰ ਇੰਡੀਆਂ ਐਕਸਪ੍ਰੈਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਚਾਰ ਨਵਜਨਮੇ ਬੱਚਿਆਂ ਤੇ 7 ਯਾਤਰੀਆਂ ਨੂੰ ਲੈਕੇ ਜਹਾਜ਼ ਰਾਤ 10 ਵਜ ਕੇ 9 ਮਿੰਟ 'ਤੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉੱਤਰਿਆ।
ਏਨੇ ਹੀ ਯਾਤਰੀਆਂ ਤੇ ਪੰਜ ਨਵਜਨਮੇ ਬੱਚਿਆਂ ਨੂੰ ਲੈਕੇ ਏਅਰ ਇੰਡੀਆਂ ਐਕਸਪ੍ਰੈਸ ਦਾ ਇਕ ਹੋਰ ਜਹਾਜ਼ 10 ਵਜ ਕੇ 32 ਮਿੰਟ 'ਤੇ ਦੁਬਈ ਤੋਂ ਕੋਝੀਕੋਡ ਪਹੁੰਚਿਆਂ।
ਆਬੂਧਾਬੀ ਤੋਂ ਕੋਚੀ ਲਈ ਉੱਡਿਆ ਜਹਾਜ਼ ਰਾਤ 9 ਵਜ ਕੇ 40 ਮਿੰਟ 'ਤੇ ਪਹੁੰਚਿਆਂ। ਇਸ 'ਚ ਕਰੀਬ 171 ਯਾਤਰੀ ਸਵਾਰ ਸਨ। ਇਸ ਤੋਂ ਕੁਝ ਸਮੇਂ ਬਾਅਦ ਦੁਬਈ ਤੋਂ ਉੱਡਿਆ ਜਹਾਜ਼ 189 ਯਾਤਰੀਆਂ ਨੂੰ ਲੈਕੇ ਕੋਝੀਕੋਡ ਹਵਾਈ ਅੱਡੇ 'ਤੇ ਉੱਤਰਿਆ।
Kerala: An Air India Express flight, that took off from Dubai International Airport with 177 Indians on board earlier today, has landed at Kozhikode International Airport. #VandeBharatMission pic.twitter.com/zY5fMbgfAR
— ANI (@ANI) May 7, 2020
ਦੋਵੇਂ ਜਹਾਜ਼ਾਂ 'ਚੋਂ ਉੱਤਰੇ ਯਾਤਰੀਆਂ ਨੂੰ ਵਿਸ਼ੇਸ਼ ਏਅਰਬ੍ਰਿਜ ਰਾਹੀਂ ਲੰਘਣ ਲਈ ਕਿਹਾ ਗਿਆ। ਇਸ ਤੋਂ ਬਾਅਦ ਸਿਹਤ ਅਧਿਕਾਰੀਆਂ ਵੱਲੋਂ ਯਾਤਰੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਨੂੰ ਦੋ ਹਫ਼ਤੇ ਕੁਆਰੰਟੀਨ ਕੇਂਦਰ 'ਚ ਰਹਿਣ ਤੋਂ ਬਾਅਦ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ 'ਚੋਂ ਜਿਹੜੇ ਲੋਕਾਂ ਨੂੰ ਇਲਾਜ ਦੀ ਲੋੜ ਹੋਵੇਗੀ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਜਾਵੇਗਾ। ਇਨ੍ਹਾਂ ਯਾਤਰੀਆਂ ਦਾ ਸਮਾਨ ਵੀ ਸੈਨੇਟਾਇਜ਼ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਵਿੱਚ 8 ਮਈ ਤੋਂ ਚਾਲੂ ਹੋਣਗੇ ਪਾਵਰਕਾਮ ਦੇ ਸਾਰੇ 515 ਕੈਸ਼ ਕਾਉਂਟਰ
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਡਾਣ ਤੋਂ ਪਹਿਲਾਂ ਯਾਤਰੀਆਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਜਾਵੇਗੀ। ਜਿੰਨ੍ਹਾਂ ਭਾਰਤੀਆਂ 'ਚ ਖੰਘ, ਬੁਖਾਰ ਜਾਂ ਜ਼ੁਕਾਮ ਦੇ ਲੱਛਣ ਹੋਣਗੇ ਉਨ੍ਹਾਂ ਨੂੰ ਯਾਤਰਾ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ