ਪੜਚੋਲ ਕਰੋ
ਹਜੂਮੀ ਕਤਲ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਦੇ ਬਦਲੇ ਮਾਇਨੇ, 49 ਸ਼ਖ਼ਸੀਅਤਾਂ ਨੇ ਮੰਗਿਆ ਮੋਦੀ ਤੋਂ ਜਵਾਬ
ਉਨ੍ਹਾਂ ਲਿਖਿਆ ਹੈ, "ਅਫਸੋਸ ਦੀ ਗੱਲ ਹੈ ਕਿ ਜੈ ਸ਼੍ਰੀ ਰਾਮ ਅੱਜ ਇੱਕ ਭੜਕਾਊ ਯੁੱਧ ਬਣ ਚੁੱਕਾ ਹੈ। ਰਾਮ ਬਹੁਗਿਣਤੀ ਲਈ ਪਵਿੱਤਰ ਹਨ। ਰਾਮ ਦਾ ਨਾਂ ਲੈਣਾ ਬੰਦ ਕਰ ਦਿਓ, ਅੱਤਿਆਚਾਰ ਦੀਆਂ 840 ਘਟਨਾਵਾਂ ਦਲਿਤਾਂ ਖ਼ਿਲਾਫ਼ ਹੋਈਆਂ ਹਨ।"
ਨਵੀਂ ਦਿੱਲੀ: ਹਜੂਮੀ ਕਤਲ ਧਰਮ ਨੂੰ ਬਦਨਾਮ ਕਰਨ ਤੋਂ ਚਿੰਤਤ ਫ਼ਿਲਮੀ ਜਗਤ ਨਾਲ ਜੁੜੀਆਂ 49 ਹਸਤੀਆਂ ਨੇ ਚਿੰਤਾ ਪ੍ਰਗਟ ਕੀਤੀ ਹੈ। ਫ਼ਿਲਮ ਨਿਰਦੇਸ਼ਕ ਅਦੂਰ ਗੋਪਾਲਕ੍ਰਿਸ਼ਨਨ, ਸ਼ਿਆਮ ਬੇਨੇਗਲ, ਅਪਰਨਾ ਸੇਨ ਤੇ ਅਨੁਰਾਗ ਕਸ਼ਿਅਪ ਜਿਹੇ ਦਿੱਗਜ ਫ਼ਿਲਮਕਾਰਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਅਜਿਹਾ ਮਾਹੌਲ ਬਣਾਇਆ ਜਾਵੇ, ਜਿੱਥੇ ਅਸੰਤੁਸਟੀ ਨੂੰ ਦੱਬਿਆ ਨਾ ਜਾਵੇ।
ਉਨ੍ਹਾਂ ਲਿਖਿਆ ਹੈ, "ਅਫਸੋਸ ਦੀ ਗੱਲ ਹੈ ਕਿ ਜੈ ਸ਼੍ਰੀ ਰਾਮ ਅੱਜ ਇੱਕ ਭੜਕਾਊ ਯੁੱਧ ਬਣ ਚੁੱਕਾ ਹੈ। ਰਾਮ ਬਹੁਗਿਣਤੀ ਲਈ ਪਵਿੱਤਰ ਹਨ। ਰਾਮ ਦਾ ਨਾਂ ਲੈਣਾ ਬੰਦ ਕਰ ਦਿਓ, ਅੱਤਿਆਚਾਰ ਦੀਆਂ 840 ਘਟਨਾਵਾਂ ਦਲਿਤਾਂ ਖ਼ਿਲਾਫ਼ ਹੋਈਆਂ ਹਨ।" ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਭੀੜ ਦੀ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰਨਾਂ ਨੂੰ ਸਬਕ ਸਿਖਾਇਆ ਜਾ ਸਕੇ।
ਭਾਵੇਂ ਮੋਦੀ ਸਰਕਾਰ ਦੂਜੀ ਵਾਰ ਭਾਰਤ 'ਚ ਆਪਣੀ ਸੱਤਾ ਕਾਇਮ ਰੱਖਣ 'ਚ ਕਾਮਯਾਬ ਰਹੀ ਹੋਵੇ ਪਰ ਬੁੱਧੀਜੀਵੀਆਂ ਤੇ ਸਮਾਜ ਦੇ ਅਕਸ ਨੂੰ ਫ਼ਿਲਮਾਂ ਰਾਹੀਂ ਲੋਕਾਂ ਤਕ ਪਹੁੰਚਾਉਣ ਵਾਲੇ ਅਦਾਕਾਰਾਂ, ਨਿਰਦੇਸ਼ਕਾਂ ਨੇ ਇਸ ਗੰਭੀਰ ਮੁੱਦੇ 'ਤੇ ਚਿੰਤਾ ਪ੍ਰਗਟ ਕੀਤੀ ਹੈ ਜੋ ਕਿ ਮੋਦੀ ਸਰਕਾਰ ਦੇ ਧਰਮ ਨਿਰਪੱਖ ਜਾਂ ਬਰਾਬਰਤਾ ਦੇ ਲੁਕੇ ਹੋਏ ਪੱਖ ਉਜਾਗਰ ਕਰ ਰਹੀ ਹੈ।
ਪੜ੍ਹੋ ਚਿੱਠੀ-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਅੰਮ੍ਰਿਤਸਰ
ਦੇਸ਼
Advertisement