Karnal Sainik School: ਕਰਨਾਲ ਦੇ ਸੈਨਿਕ ਸਕੂਲ ਦੇ 54 ਵਿਦਿਆਰਥੀ ਕੋਵਿਡ-19 ਪੌਜ਼ੇਟਿਵ ਆਉਣ ਨਾਲ ਦਹਿਸ਼ਤ
ਸੈਨਿਕ ਸਕੂਲ ਵਿੱਚ ਪਹਿਲੇ ਤਿੰਨ ਬੱਚਿਆਂ ਦੀ ਰਿਪੋਰਟ ਪੌਜ਼ੇਟਿਵ ਆਈ। ਉਨ੍ਹਾਂ ਦੇ ਸੰਪਰਕ ਅਤੇ ਹੋਸਟਲ ਵਿੱਚ ਰਹਿੰਦੇ 390 ਬੱਚਿਆਂ ਦੀ ਟੈਸਟਿੰਗ ਕੀਤੀ ਗਈ, ਜਿਨ੍ਹਾਂ ਚੋਂ 54 ਵਿਦਿਆਰਥੀਆਂ ਦੀ ਰਿਪੋਰਟਾਂ ਅੱਜ ਪੌਜ਼ੇਟਿਵ ਆਈ ਹੈ।
ਕਰਨਾਲ: ਹਰਿਆਣਾ ਵਿੱਚ ਕੁੰਜਪੁਰਾ ਦੇ ਸੈਨਿਕ ਸਕੂਲ ਦੇ 54 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਦੇ ਨਾਲ ਇਲਾਕੇ 'ਚ ਡਰ ਦਾ ਮਾਹੌਲ ਬਣ ਗਿਆ। ਦੱਸ ਦਈਏ ਕਿ ਕਰਨਾਲ ਵਿੱਚ ਮੰਗਲਵਾਰ ਸ਼ਾਮ ਤੱਕ ਕੁੱਲ 78 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਦੀ ਨੀਂਦ ਉੱਡਾ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਵਲੋਂ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।
ਕੁੰਜਪੁਰਾ ਦੇ ਸੈਨਿਕ ਸਕੂਲ ਦੇ ਕਈ ਵਿਦਿਆਰਥੀਆਂ ਅਤੇ ਸਟਾਫ ਦੀਆਂ ਕੋਰੋਨਾ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਕੋਰੋਨਾ ਨੇ ਮੁੜ ਅਟੈਕ ਨਾਲ ਸਿਹਤ ਵਿਭਾਗ ਅਲਰਟ ਹੋ ਗਿਆ ਹੈ। ਇਸ ਦੇ ਨਾਲ ਹੀ ਸੈਨਿਕ ਸਕੂਲ ਦੇ ਬਾਕੀ ਸਟਾਫ ਦੇ ਨਮੂਨੇ ਵੀ ਲਏ ਜਾ ਰਹੇ ਹਨ ਅਤੇ ਸੈਨਿਕ ਸਕੂਲ ਦੇ ਹੋਸਟਲ ਨੂੰ ਕੰਟੇਨਮੈਂਟ ਜ਼ੋਨ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਹਿਜ਼ 83 ਰੁਪਏ 'ਚ ਘਰ ਖਰੀਦਣ ਦਾ ਮੌਕਾ ਦੇ ਰਹੀ ਇੱਥੋਂ ਦੀ ਸਰਕਾਰ, ਜਾਣੋ ਕੀ ਹੈ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904