ਕਰਜ਼ ਨੇ ਲਈ ਇਕੋ ਪਰਿਵਾਰ ਦੇ 6 ਜੀਆਂ ਦੀਆਂ ਜਾਨਾਂ
ਹਜਾਰੀਬਾਗ: ਝਾਰਖੰਡ ਦੇ ਹਜਾਰੀਬਾਗ 'ਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਨਾਲ ਇਲਾਕੇ ਦੋ ਲੋਕਾਂ 'ਚ ਸਹਿਮ ਹੈ। ਜ਼ਿਕਰੋਯਗ ਹੈ ਕਿ ਨਰੇਸ਼ ਮਹੇਸ਼ਵਰੀ ਨਾਂ ਦੇ ਵਿਅਕਤੀ ਨੇ ਆਪਣੇ ਮਾਂ-ਪਿਓ, ਪਤਨੀ ਤੇ ਦੋ ਬੱਚਿਆਂ ਦੀ ਹੱਤਿਆ ਕਰਕੇ ਖੁਦ ਛੱਤ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ।
ਇਹ ਪਰਿਵਾਰ ਪਿਛਲੇ ਤਿੰਨ ਸਾਲ ਤੋਂ ਸੀਬੀਐਮ ਅਪਾਰਟਮੈਂਟ 'ਚ ਰਹਿ ਰਿਹਾ ਸੀ। ਮੌਕੇ 'ਤੇ ਪਹੁੰਚੇ ਡੀਐਸਪੀ ਨੇ ਦੱਸਿਆ ਨਰੇਸ਼ ਮਹੇਸ਼ਵਰੀ ਦੇ ਘਰੋਂ ਤਿੰਨ ਸੁਸਾਇਡ ਨੋਟ ਤੇ ਇੱਕ ਪਾਵਰ ਆਫ ਅਟਾਰਨੀ ਮਿਲਿਆ ਹੈ। ਸੁਸਾਇਡ ਨੋਟ 'ਚ ਖੌਫਨਾਕ ਕਦਮ ਚੁੱਕੇ ਜਾਣ ਪਿੱਛੇ ਕਈ ਕਾਰਨ ਦੱਸੇ ਹਨ ਜਿੰਨ੍ਹਾਂ ਚੋਂ ਕਰਜ਼ਾ ਇੱਕ ਸੀ।
ਦਰਅਸਲ ਨਰੇਸ਼ ਮਹੇਸ਼ਵਰੀ ਦਾ ਕਾਰੋਬਾਰ ਨਹੀਂ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਨਰੇਸ਼ ਦੇ ਸਿਰ 50 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਕਾਰਨ ਉਹ ਤਣਾਅ 'ਚ ਰਹਿੰਦਾ ਸੀ। ਸੁਸਾਇਡ ਨੋਟ 'ਚ ਲਿਖਿਆ ਹੈ-ਬਿਮਾਰੀ, ਦੁਕਾਨ ਬੰਦ, ਦੁਕਾਨਦਾਰਾਂ ਦਾ ਬਕਾਇਆ ਨਾ ਦੇਣਾ, ਬਦਨਾਮੀ, ਕਰਜ਼, ਤਣਾਅ= ਮੌਤ
ਨਰੇਸ਼ ਮਹੇਸ਼ਵਰੀ ਨੇ ਆਪਣੇ 70 ਸਾਲਾ ਪਿਤਾ, 65 ਸਾਲਾ ਮਾਂ, 35 ਸਾਲਾ ਪਤਨੀ ਨੂੰ ਫਾਹਾ ਦੇਕੇ ਮਾਰ ਮੁਕਾਇਆ ਜਦਕਿ 9 ਸਾਲ ਦੇ ਬੇਟੇ ਅਮਨ ਅਗਰਵਾਲ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ।