ਜਜ਼ਬੇ ਨੂੰ ਸਲਾਮ! 62 ਸਾਲ ਦੀ ਉਮਰ 'ਚ ਵੀ 6 ਕਿਲੋਮੀਟਰ ਸਾਈਕਲ ਚਲਾ ਦੁੱਧ ਵੇਚਦੀ ਸ਼ੀਲਾ ਭੂਆ
ਵਿਆਹ ਤੋਂ ਇਕ ਸਾਲ ਬਾਅਦ ਹੀ ਸ਼ੀਲਾ ਦੇ ਪਤੀ ਦੀ ਮੌਤ ਹੋ ਗਈ ਸੀ। ਪਤੀ ਦੀ ਮੌਤ ਮਗਰੋਂ ਸ਼ੀਲਾ ਵਾਪਸ ਆਪਣੇ ਪਿਤਾ ਦੇ ਘਰ ਰਹਿਣ ਲੱਗੀ। ਪਰਿਵਾਰ ਦਾ ਖਰਚਾ ਚਲਾਉਣ ਲਈ ਉਨ੍ਹਾਂ ਦੁੱਧ ਵੇਚਣਾ ਸ਼ੁਰੂ ਕੀਤਾ।
ਕਾਸਗੰਜ: ਯੂਪੀ ਦੇ ਕਾਸਗੰਜ ਜ਼ਿਲ੍ਹੇ ਦੀ ਸ਼ੀਲਾ ਭੂਆ ਨੇ ਅਣਥੱਕ ਮਿਹਨਤ ਸਦਕਾ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ। ਛੋਟੇ ਜਿਹੇ ਪਿੰਡ ਖੇੜਾ 'ਚ ਰਹਿਣ ਵਾਲੀ 62 ਸਾਲਾ ਸ਼ੀਲਾ ਭੂਆ ਮਹਿਲਾ ਸਸ਼ਕਤੀਕਰਨ ਦੀ ਵੱਡੀ ਉਦਾਹਰਨ ਹੈ।
ਵਿਆਹ ਤੋਂ ਇਕ ਸਾਲ ਬਾਅਦ ਹੋਈ ਪਤੀ ਦੀ ਮੌਤ
ਵਿਆਹ ਤੋਂ ਇਕ ਸਾਲ ਬਾਅਦ ਹੀ ਸ਼ੀਲਾ ਦੇ ਪਤੀ ਦੀ ਮੌਤ ਹੋ ਗਈ ਸੀ। ਪਤੀ ਦੀ ਮੌਤ ਮਗਰੋਂ ਸ਼ੀਲਾ ਵਾਪਸ ਆਪਣੇ ਪਿਤਾ ਦੇ ਘਰ ਰਹਿਣ ਲੱਗੀ। ਪਰਿਵਾਰ ਦਾ ਖਰਚਾ ਚਲਾਉਣ ਲਈ ਉਨ੍ਹਾਂ ਦੁੱਧ ਵੇਚਣਾ ਸ਼ੁਰੂ ਕੀਤਾ। ਕਰੀਬ 40 ਸਾਲ ਪਹਿਲਾਂ ਇਕ ਮਹਿਲਾ ਪਿੰਡ ਤੋਂ 6 ਕਿਲੋਮੀਟਰ ਦੂਰ ਤਕ ਜਾਕੇ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਚਲਾਉਣਾ ਕਿਸੇ ਬੁਰੇ ਸੁਫ਼ਨੇ ਤੋਂ ਘੱਟ ਨਹੀਂ ਸੀ।
ਪਰ ਸ਼ੀਲਾ ਭੂਆ ਨੇ ਆਪਣੇ ਮਜਬੂਤ ਇਰਾਦਿਆਂ ਨਾਲ ਉਹ ਕਰ ਦਿਖਾਇਆ ਜਿਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ। ਮੁਸੀਬਤਾਂ ਤੇ ਅੜਚਨਾਂ ਵੀ ਉਨ੍ਹਾਂ ਦਾ ਰਾਹ ਨਹੀਂ ਰੋਕ ਸਕੀਆਂ। ਅੱਜ ਵੀ ਉਹ 62 ਸਾਲ ਦੀ ਉਮਰ 'ਚ ਆਪਣੇ ਘਰ 'ਚ ਮੱਝਾਂ ਰੱਖ ਕੇ ਘਰ ਦਾ ਸਾਰਾ ਕੰਮ ਕਰਕੇ 6 ਕਿਲੋਮੀਟਰ ਦੂਰ ਖੁਦ ਸਾਇਕਲ ਚਲਾ ਕੇ ਦੁੱਧ ਵੇਚਣ ਜਾਂਦੀ ਹੈ।
ਖੇਤਾਂ 'ਚ ਵੀ ਕੀਤਾ ਕੰਮ
ਆਪਣੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਹਿੰਮਤ ਕਰਕੇ ਆਪਣੇ ਬਜ਼ੁਰਗ ਪਿਤਾ ਦੀ 4 ਵਿਘੇ ਜ਼ਮੀਨ 'ਚ ਖੇਤੀਬਾੜੀ 'ਚ ਹੱਥ ਵਟਾਉਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਆਪਣੀਆਂ ਚਾਰ ਭੈਣਾਂ ਤੇ ਭਰਾ ਦਾ ਵਿਆਹ ਕੀਤਾ। ਇਸ ਮਗਰੋਂ 24 ਸਾਲ ਪਹਿਲਾਂ ਮਾਤਾ-ਪਿਤਾ ਦੀ ਮੌਤ ਮਗਰੋਂ ਵੀ ਸ਼ੀਲਾ ਭੂਆ ਨੇ ਹਾਰ ਨਾ ਮੰਨੀ।
ਉਨ੍ਹਾਂ ਫਿਰ ਤੋਂ ਮੱਝਾਂ ਪਾਲ ਕੇ ਆਸਪਾਸ ਦੇ ਪਿੰਡਾਂ 'ਚ ਦੁੱਧ ਵੇਚਣਾ ਸ਼ੁਰੂ ਕੀਤਾ। ਇਸ ਕਮਾਈ ਨਾਲ ਉਨ੍ਹਾਂ ਹੋਰ ਮੱਝਾਂ ਖਰੀਦੀਆਂ। ਕੰਮ ਵਧਣ 'ਤੇ ਉਹ ਪਿੰਡ ਤੋਂ ਦੂਰ ਜਾਕੇ ਦੁੱਧ ਵੇਚਣ ਲੱਗੀ। ਅੱਜ 62 ਸਾਲ ਦੀ ਉਮਰ 'ਚ ਵੀ ਸ਼ੀਲਾ ਭੂਆ ਉਸੇ ਜੋਸ਼ ਨਾਲ ਖੁਦ ਸਾਇਕਲ ਚਲਾ ਕੇ ਦੁੱਧ ਵਚੇਣ ਜਾਂਦੀ ਹੈ। ਪਿਛਲੇ 25 ਸਾਲਾਂ 'ਚ ਉਹ ਆਪਣਾ, ਆਪਣੇ ਪਰਿਵਾਰ, ਭਰਾ, ਭਤੀਜਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ।
ਸ਼ੀਲਾ ਭੂਆ ਅੱਜ ਘਰ 'ਚ 5 ਮੱਝਾਂ ਦੀ ਦੇਖਭਾਲ ਕਰਦੀ ਹੈ। ਇਸ ਕੰਮ 'ਚ ਉਨ੍ਹਾਂ ਦੀ ਉਮਰ ਵੀ ਅੜਿੱਕਾ ਨਹੀਂ ਬਣਦੀ। ਪਿੰਡ ਦੇ ਲੋਕ ਉਨ੍ਹਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਹਨ ਤੇ ਪਿਆਰ ਨਾਲ ਉਨ੍ਹਾਂ ਨੂੰ ਸ਼ੀਲਾ ਭੂਆ ਕਹਿੰਦੇ ਹਨ।।