(Source: ECI/ABP News/ABP Majha)
Maggi-KitKat ਬਣਾਉਣ ਵਾਲੀ Nestlé ਦੇ 70% ਪ੍ਰੋਡਕਟ ਸਿਹਤਮੰਦ ਨਹੀਂ
Maggi ਨੂਡਲਸ, KitKat ਚੋਕਲੇਟ ਅਤੇ Nescafe ਵਰਗੇ ਪ੍ਰੋਡਕਟਸ ਬਣਾਉਣ ਵਾਲੇ Nestlé ਦੇ ਕੁੱਝ ਅੰਦਰੂਨੀ ਦਸਤਾਵੇਜ਼ਾਂ ਨੇ ਐਸਾ ਖੁਲਾਸਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਇਨ੍ਹਾਂ ਦਸਤਾਵੇਜ਼ਾਂ ਮੁਤਾਬਿਕ Nestlé ਦੇ 70 ਫੀਸਦ ਤੋਂ ਵੱਧ ਪ੍ਰੋਡਕਟਸ ਸਿਹਤਮੰਦ ਨਹੀਂ ਹਨ।
ਨਵੀਂ ਦਿੱਲੀ: Maggi ਨੂਡਲਸ, KitKat ਚੋਕਲੇਟ ਅਤੇ Nescafe ਵਰਗੇ ਪ੍ਰੋਡਕਟਸ ਬਣਾਉਣ ਵਾਲੇ Nestlé ਦੇ ਕੁੱਝ ਅੰਦਰੂਨੀ ਦਸਤਾਵੇਜ਼ਾਂ ਨੇ ਐਸਾ ਖੁਲਾਸਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਇਨ੍ਹਾਂ ਦਸਤਾਵੇਜ਼ਾਂ ਮੁਤਾਬਿਕ Nestlé ਦੇ 70 ਫੀਸਦ ਤੋਂ ਵੱਧ ਪ੍ਰੋਡਕਟਸ ਸਿਹਤਮੰਦ ਨਹੀਂ ਹਨ।
ਨੈਸਲੇ ਦਾ ਇਹ ਵੀ ਕਹਿਣਾ ਹੈ ਕਿ ਕੁੱਝ ਪ੍ਰੋਡਕਟਸ ਐਸੇ ਹਨ ਕਿ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਠੀਕ ਕਰ ਲਿਆ ਜਾਏ ਪਰ ਉਹ ਕਦੇ ਵੀ ਸਿਹਤਮੰਦ ਜਾਂ ਹੈਲਦੀ ਫੂਡ ਨਹੀਂ ਬਣ ਸਕਣਗੇ।
ਯੂਕੇ ਦੇ ਰੁਜ਼ਾਨਾ ਅਖ਼ਬਾਰ Financial Times, ਦੇ ਅਨੁਸਾਰ, 2021 ਦੇ ਅਰੰਭ ਵਿੱਚ ਚੋਟੀ ਦੇ ਅਧਿਕਾਰੀਆਂ ਵਿੱਚ ਪ੍ਰਸਤੁਤ ਕੀਤੀ ਗਈ ਇੱਕ ਪ੍ਰੈਜ਼ੰਨਟੇਸ਼ ਵਿੱਚ ਕਿਹਾ ਗਿਆ ਹੈ ਕਿ ਨੈਸਲੇ ਦੇ ਸਿਰਫ 37% ਉਤਪਾਦਾਂ ਨੇ ਪਾਲਤੂ ਭੋਜਨ ਅਤੇ ਵਿਸ਼ੇਸ਼ ਡਾਕਟਰੀ ਪੋਸ਼ਣ ਨੂੰ ਛੱਡ ਕੇ ਆਸਟਰੇਲੀਆ ਦੀ ਸਿਹਤ ਸਟਾਰ ਰੇਟਿੰਗ ਪ੍ਰਣਾਲੀ ਤਹਿਤ 3.5 ਜਾਂ ਇਸ ਤੋਂ ਵੱਧ ਦੀ ਰੇਟਿੰਗ ਪ੍ਰਾਪਤ ਕੀਤੀ ਹੈ। ਕੰਪਨੀ ਨੇ 3.5-ਸਟਾਰ ਦਰਜਾਬੰਦੀ ਨੂੰ "ਸਿਹਤ ਦੀ ਮਾਨਤਾ ਪ੍ਰਾਪਤ ਪਰਿਭਾਸ਼ਾ" ਮੰਨਿਆ ਹੈ। ਪ੍ਰਣਾਲੀ 5 ਸਟਾਰ ਦੇ ਪੈਮਾਨੇ ਤੇ ਭੋਜਨ ਨੂੰ ਦਰਜਾ ਦਿੰਦੀ ਹੈ ਅਤੇ ਅੰਤਰਰਾਸ਼ਟਰੀ ਸਮੂਹਾਂ ਵੱਲੋਂ ਮਾਪਦੰਡ ਵਜੋਂ ਵਰਤੀ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :