700 ਤੋਂ ਲੈਕੇ 1500 ਰੁਪਏ ਤਕ ਵੈਕਸੀਨ ਦੀ ਕੀਮਤ ਵਸੂਲ ਰਹੇ ਨਿੱਜੀ ਹਸਪਤਾਲ, ਲੋਕ ਹੋ ਰਹੇ ਖੱਜਲ ਖੁਆਰ
ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਕੋਰੋਨਾ ਵੈਕਸੀਨ ਲਵਾਉਣੀ ਹੈ ਤਾਂ ਕਿੰਨੇ ਪੈਸੇ ਦੇਣੇ ਹੋਣਗੇ? ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਹੈ। ਕਿਉਂ ਕਿ ਵੱਖ-ਵੱਖ ਹਸਪਤਾਲਾਂ 'ਚ ਇਸ ਲਈ ਵੱਖ-ਵੱਖ ਕੀਮਤ ਵਸੂਲੀ ਜਾ ਰਹੀ ਹੈ।
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਦੇ ਖਿਲਾਫ ਲੜਾਈ 'ਚ ਵੈਕਸੀਨੇਸ਼ਨ ਨੂੰ ਇਕ ਪ੍ਰਮੁੱਖ ਹਥਿਆਰ ਮੰਨਿਆ ਜਾ ਰਿਹਾ ਹੈ। ਇਸ ਲਈ ਸਰਕਾਰ ਵੀ ਕੋਵਿਡ-19 ਵੈਕਸੀਨ ਪਾਲਿਸੀ ਨੂੰ ਲੈਕੇ ਸਥਿਤੀ ਡਾਂਵਾਡੋਲ ਹੈ। ਦਰਅਸਲ ਵੈਕਸੀਨ ਦੀ ਕਿੱਲਤ ਦੇ ਵਿਚ ਉਸ ਦੀ ਕੀਮਤ ਨੂੰ ਲੈਕੇ ਵੀ ਸਥਿਤੀ ਵਿਗੜ ਰਹੀ ਹੈ। ਹਾਲਾਤ ਇਹ ਹਨ ਕਿ ਇਕ ਹੀ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਇਕ ਹੀ ਪ੍ਰਕਾਰ ਦੀ ਵੈਕਸੀਨ ਦੀ ਵੱਖ-ਵੱਖ ਕੀਮਤ ਵਸੂਲੀ ਜਾ ਰਹੀ ਹੈ।
ਵੈਕਸੀਨ ਦੇ 700 ਤੋਂ ਲੈਕੇ 1500 ਰੁਪਏ ਤਕ ਵਸੂਲੇ ਜਾ ਰਹੇ
ਜੇਕਰ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਕੋਰੋਨਾ ਵੈਕਸੀਨ ਲਵਾਉਣੀ ਹੈ ਤਾਂ ਕਿੰਨੇ ਪੈਸੇ ਦੇਣੇ ਹੋਣਗੇ? ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਹੈ। ਕਿਉਂ ਕਿ ਵੱਖ-ਵੱਖ ਹਸਪਤਾਲਾਂ 'ਚ ਇਸ ਲਈ ਵੱਖ-ਵੱਖ ਕੀਮਤ ਵਸੂਲੀ ਜਾ ਰਹੀ ਹੈ। ਸੋਮਵਾਰ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ 'ਚ ਕੋਵਿਸ਼ੀਲਡ ਵੈਕਸੀਨ ਲਈ 700 ਰੁਪਏ ਦੇਣੇ ਪੈ ਰਹੇ ਸਨ। ਉੱਥੇ ਹੀ ਮੁੰਬਈ ਦਾ ਹੀ ਨਾਨਾਵਤੀ ਹਸਪਤਾਲ ਇਸ ਵੈਕਸੀਨ ਲਈ 900 ਰੁਪਏ ਵਸੂਲ ਰਿਹਾ ਸੀ। ਜਦਕਿ ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਸ਼ੀਲਡ ਦੀ ਕੀਮਤ 600 ਰੁਪਏ ਤੈਅ ਕੀਤੀ ਹੈ।
ਇਸ ਤਰ੍ਹਾਂ ਦਿੱਲੀ ਦੇ ਬੀਐਲ ਕਪੂਰ ਤੇ ਮੈਕਸ ਹਸਪਤਾਲ 'ਚ ਕੋਵਿਸ਼ੀਲਡ ਲਈ 900 ਰੁਪਏ ਲਏ ਜਾ ਰਹੇ ਹਨ। ਕੋਲਕਾਤਾ ਦੇ ਵੁਡਲੈਂਡ ਤੇ ਬੈਂਗਲੁਰੂ ਦੇ ਗਲੋਬਸ ਹਸਪਤਾਲ 'ਚ ਕੋਵੈਕਸੀਨ ਦੀ ਇਕ ਡੋਜ਼ ਲਈ 500 ਰੁਪਏ ਵਸੂਲੇ ਜਾ ਰਹੇ ਹਨ। ਜਦਕਿ ਭਾਰਤ ਬਾਇਓਟੈਕ ਨੇ ਨਿੱਜੀ ਹਸਪਤਾਲਾਂ ਲਈ ਇਸ ਦੀ ਕੀਮਤ 1200 ਰੁਪਏ ਰੱਖੀ ਹੈ।
ਪਾਰਦਰਸ਼ਤਾ ਦੀ ਕਮੀ
ਜਾਣਕਾਰਾਂ ਦਾ ਮੰਨਣਾ ਹੈ ਕਿ ਵੈਕਸੀਨ ਦੀਆਂ ਕੀਮਤਾਂ ਤੈਅ ਕਰਨ 'ਚ ਪਾਰਦਰਸ਼ਤਾ ਦੀ ਕਮੀ ਕਾਰਨ ਇਹ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਦਰਅਸਲ ਪ੍ਰਾਈਵੇਟ ਸੈਕਟਰ 'ਚ ਵੈਕਸੀਨ ਦੀ ਸਪਲਾਈ ਕੁਝ ਵੱਡੇ ਹਸਪਤਾਲਾਂ ਤਕ ਹੀ ਸੀਮਿਤ ਹੈ। ਕਈ ਸੂਬੇ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ। ਹਸਪਤਾਲਾਂ ਦੇ ਮਾਰਜਨ ਨੂੰ ਲੈਕੇ ਵੀ ਸਥਿਤੀ ਸਪਸ਼ਟ ਨਹੀਂ ਹੈ।
ਵੈਕਸੀਨ ਦੀ ਮੰਗ ਉਸ ਦੀ ਉਪਲਬਧਤਾ ਤੋਂ ਕਿਤੇ ਜ਼ਿਆਦਾ ਹੈ। ਵੈਕਸੀਨ ਸਟੋਰ ਕਰਨ, ਉਸ ਦੇ ਟ੍ਰਾਂਸਪੋਰਟ ਤੇ ਲਾਉਣ ਲਈ ਲੋਕਾਂ ਦੀ ਕਮੀ ਹੈ। ਇਹੀ ਵਜ੍ਹਾ ਹੈ ਕਿ ਹਸਪਤਾਲ ਵੈਕਸੀਨ ਦੀ ਕੀਮਤ ਆਪਣੇ ਹਿਸਾਬ ਨਾਲ ਤੈਅ ਕਰ ਰਹੇ ਹਨ।