ਵੱਡਾ ਖੁਲਾਸਾ! 71 ਫ਼ੀਸਦੀ ਬੱਚਿਆਂ ਨੇ ਵਿਕਸਤ ਕੀਤੀਆਂ ਐਂਟੀਬਾਡੀਜ਼, ਕੋਵਿਡ ਤੀਜੀ ਲਹਿਰ ਦੌਰਾਨ ਨਹੀਂ ਹੋਣਗੇ ਪ੍ਰਭਾਵਿਤ
ਪੀਜੀਆਈਐਮਈਆਰ ਚੰਡੀਗੜ੍ਹ ਵੱਲੋਂ 2700 ਬੱਚਿਆਂ 'ਚੇ ਕੀਤੇ ਇੱਕ ਸੀਰੋ ਸਰਵੇ ਦਰਸ਼ਾਉਂਦਾ ਹੈ ਕਿ ਉਨ੍ਹਾਂ ਚੋਂ 71 ਪ੍ਰਤੀਸ਼ਤ ਬੱਚਿਆਂ ਦੇ ਸਰੀਰ 'ਚ ਐਂਟੀਬਾਡੀਜ਼ ਵਿਕਸਤ ਹੋਈਆਂ ਹਨ। ਤੀਜੀ ਲਹਿਰ ਦੌਰਾਨ ਬੱਚਿਆਂ 'ਤੇ ਕੁਝ ਖਾਸ ਪ੍ਰਭਾਵ ਨਹੀਂ ਪਵੇਗਾ।
ਚੰਡੀਗੜ੍ਹ: ਪੀਜੀਆਈਐਮਈਆਰ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਸੋਮਵਾਰ ਨੂੰ ਦੱਸਿਆ ਕਿ ਪੋਸਟ ਗ੍ਰੈਜੂਏਟ ਇੰਸਟੀਚਿਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਵੱਲੋਂ ਕੀਤੇ ਗਏ ਇੱਕ ਸੀਰੋ ਸਰਵੇ ਨੇ ਦਿਖਾਇਆ ਹੈ ਕਿ 71 ਪ੍ਰਤੀਸ਼ਤ ਬੱਚਿਆਂ ਦੇ ਨਮੂਨਿਆਂ ਵਿੱਚ ਐਂਟੀਬਾਡੀਜ਼ ਵਿਕਸਤ ਹੋਈਆਂ ਹਨ।
ਇਹ ਸੀਰੋ ਸਰਵੇ 2,700 ਬੱਚਿਆਂ ਵਿੱਚ ਕੀਤਾ ਗਿਆ। ਸਰਵੇਖਣ 'ਤੇ ਟਿੱਪਣੀ ਕਰਦਿਆਂ ਡਾ. ਜਗਤ ਰਾਮ ਨੇ ਕਿਹਾ, "ਅਸੀਂ ਕੋਵਿਡ-19 ਮਹਾਂਮਾਰੀ ਦੀ ਤੀਜੀ ਲਹਿਰ ਦੇ ਸ਼ੁਰੂ ਵਿੱਚ ਹਾਂ। 2700 ਬੱਚਿਆਂ ਦੇ ਵਿੱਚ ਪੀਜੀਆਈਐਮਈਆਰ, ਚੰਡੀਗੜ੍ਹ ਵੱਲੋਂ ਕਰਵਾਏ ਗਏ ਇੱਕ ਸੀਰੋ ਸਰਵੇ ਦਰਸਾਉਂਦਾ ਹੈ ਕਿ ਉਨ੍ਹਾਂ ਵਿੱਚੋਂ 71 ਪ੍ਰਤੀਸ਼ਤ ਨੇ ਐਂਟੀਬਾਡੀਜ਼ ਵਿਕਸਤ ਕੀਤੀਆਂ ਹਨ। ਇਹ ਦਿਖਾਉਂਦਾ ਹੈ ਕਿ ਤੀਜੀ ਲਹਿਰ ਦੇ ਦੌਰਾਨ ਬੱਚੇ ਜ਼ਿਆਦਾ ਪ੍ਰਭਾਵਿਤ ਨਹੀਂ ਹੋ ਹੋਣਗੇ।”
ਇਹ ਵੀ ਪੜ੍ਹੋ: ਅਣਵਿਆਹੀ ਜਾਂ ਵਿਧਵਾ ਧੀ ਨੂੰ ਹੀ ਰਹਿਮ ਦੀ ਨਿਯੁਕਤੀ ਲਈ ਨਿਰਭਰ ਮੰਨਿਆ ਜਾਵੇਗਾ: ਸੁਪਰੀਮ ਕੋਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin