ਮਹਾਰਾਸ਼ਟਰ ਦੇ 1,100 ਤੋਂ ਵੱਧ ਪੁਲਿਸ ਕਰਮੀ ਕੋਰੋਨਾ ਪੌਜ਼ੇਟਿਵ, 10 ਦੀ ਹੋ ਚੁੱਕੀ ਮੌਤ
ਸੂਬੇ 'ਚ ਕੁੱਲ ਕੋਰੋਨਾ ਪੌਜ਼ੇਟਵ ਪੁਲਿਸ ਕਰਮੀਆਂ ਦੀ ਗਿਣਤੀ 1,140 ਹੋ ਗਈ ਹੈ। ਇਨ੍ਹਾਂ 'ਚੋਂ 10 ਦੀ ਮੌਤ ਹੋ ਚੁੱਕੀ ਹੈ, 268 ਪੁਲਿਸ ਕਰਮੀ ਠੀਕ ਹੋ ਚੁੱਕੇ ਹਨ ਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।
ਨਵੀਂ ਦਿੱਲੀ: ਦੇਸ਼ 'ਚ ਇਸ ਸਮੇਂ ਮਹਾਰਾਸ਼ਟਰ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਸੂਬਾ ਹੈ। ਪਿਛਲੇ 24 ਘੰਟਿਆਂ 'ਚ ਮਹਾਰਾਸ਼ਟਰ ਪੁਲਿਸ ਦੇ 79 ਪੁਲਿਸਕਰਮੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਸੂਬੇ 'ਚ ਕੁੱਲ ਕੋਰੋਨਾ ਪੌਜ਼ੇਟਵ ਪੁਲਿਸ ਕਰਮੀਆਂ ਦੀ ਗਿਣਤੀ 1,140 ਹੋ ਗਈ ਹੈ। ਇਨ੍ਹਾਂ 'ਚੋਂ 10 ਦੀ ਮੌਤ ਹੋ ਚੁੱਕੀ ਹੈ, 268 ਪੁਲਿਸ ਕਰਮੀ ਠੀਕ ਹੋ ਚੁੱਕੇ ਹਨ ਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।
ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਪੌਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 29,100 ਹੋ ਚੁੱਕੀ ਹੈ। ਸ਼ੁੱਕਰਵਾਰ 1,576 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਕੁੱਲ 1,068 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਹਾਲਾਂਕਿ ਇਸ ਦੌਰਾਨ 6,564 ਲੋਕ ਠੀਕ ਹੋਕੇ ਡਿਸਚਾਰਜ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਲੌਕਡਾਊਨ-4 ਲਈ ਵੱਖ-ਵੱਖ ਸੂਬਿਆਂ ਨੇ ਦਿੱਤੇ ਇਹ ਸੁਝਾਅ
ਇਹ ਵੀ ਪੜ੍ਹੋ: ਯੋਗੀ ਸਰਕਾਰ ਨੇ ਲਿਆ ਯੂ-ਟਰਨ, ਮਜ਼ਦੂਰਾਂ ਦੇ ਕੰਮ ਦੇ ਘੰਟੇ ਮੁੜ ਘਟਾਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ