ਜੰਮੂ-ਕਸ਼ਮੀਰ 'ਚ 12 ਦਿਨਾਂ ਅੰਦਰ ATM 'ਚੋਂ ਨਿਕਲੇ 800 ਕਰੋੜ
ਜੰਮੂ ਕਸ਼ਮੀਰ ਵਿੱਚ ਬੀਤੇ 12 ਦਿਨਾਂ ਅੰਦਰ 734 ATM ਵਿੱਚੋਂ 800 ਕਰੋੜ ਰੁਪਏ ਦੀ ਨਿਕਾਸੀ ਹੋਈ। ਘਾਟੀ ਦੇ ਸਾਰੇ ਏਟੀਐਮ ਚੱਲ ਰਹੇ ਹਨ। ਲੋਕ ਆਰਾਮ ਨਾਲ ਪੈਸੇ ਕਢਵਾ ਰਹੇ ਹਨ ਤੇ ਖ਼ਰਚ ਕਰ ਰਹੇ ਹਨ। ਮਤਲਬ ਸਾਫ ਹੈ ਕਿ ਵਾਦੀ ਵਿੱਚ ਹਾਲਾਤ ਆਮ ਹਨ। ਦੁਕਾਨਾਂ ਖੁੱਲ੍ਹੀਆਂ ਹਨ ਤੇ ਲੋਕ ਖ਼ਰੀਦਾਰੀ ਕਰ ਰਹੇ ਹਨ।
ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਬੀਤੇ 12 ਦਿਨਾਂ ਅੰਦਰ 734 ATM ਵਿੱਚੋਂ 800 ਕਰੋੜ ਰੁਪਏ ਦੀ ਨਿਕਾਸੀ ਹੋਈ। ਘਾਟੀ ਦੇ ਸਾਰੇ ਏਟੀਐਮ ਚੱਲ ਰਹੇ ਹਨ। ਲੋਕ ਆਰਾਮ ਨਾਲ ਪੈਸੇ ਕਢਵਾ ਰਹੇ ਹਨ ਤੇ ਖ਼ਰਚ ਕਰ ਰਹੇ ਹਨ। ਮਤਲਬ ਸਾਫ ਹੈ ਕਿ ਵਾਦੀ ਵਿੱਚ ਹਾਲਾਤ ਆਮ ਹਨ। ਦੁਕਾਨਾਂ ਖੁੱਲ੍ਹੀਆਂ ਹਨ ਤੇ ਲੋਕ ਖ਼ਰੀਦਾਰੀ ਕਰ ਰਹੇ ਹਨ।
ਪ੍ਰਾਇਮਰੀ ਸਕੂਲ ਤੋਂ ਬਾਅਦ ਹੁਣ ਵਾਦੀ ਵਿੱਚ ਬੰਦ ਪਏ ਮਿਡਲ ਸਕੂਲ ਵੀ ਬੁੱਧਵਾਰ ਨੂੰ ਖੋਲ੍ਹ ਦਿੱਤੇ ਗਏ ਹਨ। ਹਫ਼ਤੇ ਦੇ ਅੰਤ ਤੱਕ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੀਆਂ ਦੈਨਿਕ ਗਤੀਵਿਧੀਆਂ ਤੇ ਵਾਦੀ ਦੀ ਸਥਿਤੀ ਦੀ ਸਮੁੱਚੀ ਸਮੀਖਿਆ ਤੋਂ ਬਾਅਦ ਹੋਰ ਸਾਰੇ ਸਕੂਲ ਵੀ ਖੋਲ੍ਹੇ ਜਾ ਸਕਣਗੇ। ਇਹ ਜਾਣਕਾਰੀ ਰਾਜਪਾਲ ਦੇ ਮੁੱਖ ਸਕੱਤਰ ਰੋਹਿਤ ਕੰਸਲ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਘਾਟੀ ਦੇ ਸਰਕਾਰੀ ਦਫਤਰਾਂ ਵਿੱਚ ਹਾਜ਼ਰੀ ਬਿਹਤਰ ਸੀ ਤੇ ਹੁਣ ਅੰਤਰ ਜ਼ਿਲ੍ਹਾ ਟਰਾਂਸਪੋਰਟ ਸਹੂਲਤ ਵੀ ਸ਼ੁਰੂ ਹੋ ਗਈ ਹੈ। ਰੋਹਿਤ ਕੰਸਲ ਨੇ ਦੱਸਿਆ ਕਿ ਲਗਪਗ 14 ਦਿਨਾਂ ਬਾਅਦ ਸੋਮਵਾਰ ਨੂੰ ਵਾਦੀ ਵਿੱਚ ਪ੍ਰਾਇਮਰੀ ਸਕੂਲ ਖੋਲ੍ਹ ਦਿੱਤੇ ਗਏ। 73 ਹਜ਼ਾਰ ਲੈਂਡਲਾਈਨ ਵੀ ਬਹਾਲ ਕੀਤੇ ਗਏ ਹਨ। ਵਾਦੀ ਦੇ ਲੋਕ ਰੇਡੀਓ ਦਾ ਸਹਾਰਾ ਲੈ ਰਹੇ ਹਨ।