Farmer Protest: ਕਿਸਾਨਾਂ ਦੇ ਅੰਦੋਲਨ ਦਾ 81ਵਾਂ ਦਿਨ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਸ਼ਹਾਦਤ ਦੇ ਨਾਂ, ਦੇਸ਼ਭਰ ‘ਚ ਕੈਂਡਲ ਮਾਰਚ ਦਾ ਐਲਾਨ
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲਗਾਤਾਰ 81 ਦਿਨ ਹੋ ਗਏ ਹਨ ਦਿੱਲੀ ਦੀਆਂ ਸਰਹੱਦਾਂ ‘ਤੇ ਡੱਟੇ ਹੋਏ। ਇਸੇ ਦੌਰਾਨ ਅੱਜ ਜਿੱਥੇ ਪਿਆਰ ਦੇ ਇਜ਼ਹਾਰ ਦਿਨ ਹੈ ਉੱਥੇ ਹੀ ਭਾਰਤੀ ਇਤਿਹਾਸ ‘ਚ ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਨੂੰ ਸ਼ਰਧਾਂਜਲੀ ਦੇਣ ਦਾ ਵੀ ਦਿਨ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ (Central Gvernment) ਨੇ ਸਾਲ 2020 ‘ਚ ਕਿਸਾਨਾਂ ਲਈ ਤਿੰਨ ਖੇਤੀ ਬਿੱਲ (Farm Laws) ਲਿਆਂਦੇ ਸੀ, ਜਿਨ੍ਹਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸੇ ਵਿਰੋਧ ਪ੍ਰਦਰਸ਼ਨ (Farmers Protest) ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਵੱਖ ਸਰਹੱਦਾਂ ‘ਤੇ ਪ੍ਰਦਰਸ਼ਨ ਕਰਦਿਆਂ 81 ਦਿਨ ਹੋ ਗਏ ਹਨ। ਹੁਣ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਦਾ ਦੌਰ ਵੀ ਬੰਦ ਹੈ। ਪਰ ਪਹਿਲਾਂ ਹੋਈਆਂ 11 ਮੀਟਿੰਗਾਂ ਬੇਸਿੱਟੀ ਹੀ ਰਹੀਆਂ। ਇਸੇ ਦਰਮਿਆਨ ਅੱਜ ਯਾਨੀ 14 ਫਰਵਰੀ ਨੂੰ ਪਿਆਰ ਦਾ ਦਿਨ ਵੈਲੇਂਟਾਈਨ ਡੇਅ (Valentine Day) ਮਨਾਇਆ ਜਾ ਰਿਹਾ ਹੈ ਨਾਲ ਹੀ ਪੁਲਵਾਮਾ ਹਮਲੇ (Pulwama Attack) ਦੌਰਾਨ ਸ਼ਹੀਦ 40 ਸੈਨਿਕਾਂ ਨੂੰ ਵੀ ਸ਼ਰਧਾਂਜਲੀ (Martyrs in Pulwama Attack) ਦਿੱਤੀ ਜਾ ਰਹੀ ਹੈ।
ਇਸੇ ਦੌਰਾਨ ਕਿਸਾਨਾਂ ਨੇ ਵੀ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਦੇਸ਼ਭਰ ‘ਚ ਕੈਂਡਲ ਮਾਰਚ (Farmers candle March) ਕਰਨ ਅਤੇ ਜਲੂਸ ਕੱਢਣ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਕਿਸਾਨਾਂ ਖਿਲਾਫ ਦਿੱਲੀ ਪੁਲਿਸ ਨੇ ਮਾਮਲੇ ਦਰਜ ਕੀਤੇ ਗਏ ਜਿਸਦੀ ਕਿਸਾਨਾਂ ਵਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਨਾਲ ਹੀ ਸ਼ਨੀਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਸਿੰਘੂ ਸਰਹੱਦ 'ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਪੁਲਿਸ ਨੋਟਿਸ ਮਿਲ ਰਹੇ ਹਨ ਉਹ ਸਿੱਧੇ ਇਸ (ਪੁਲਿਸ) ਸਾਹਮਣੇ ਪੇਸ਼ ਨਾ ਹੋਣ, ਸਗੋਂ ਮਦਦ ਲਈ ਕਿਸਾਨ ਯੂਨੀਅਨਾਂ ਵਲੋਂ ਸਥਾਪਤ ਕਾਨੂੰਨੀ ਸੈੱਲ ਨਾਲ ਸੰਪਰਕ ਕਰਨ।
ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ’ਤੇ ਡਕੈਤੀ ਅਤੇ ਕਤਲ ਦੇ ਦੋਸ਼ ਲਗਾ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਰਚਾ ਦੇ ਕਾਨੂੰਨੀ ਸੈੱਲ ਦੇ ਮੈਂਬਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੋਰਚਾ ਫੜੇ ਗਏ ਹਰ ਇੱਕ ਕਿਸਾਨ ਨੂੰ ਦੋ-ਦੋ ਹਜ਼ਰ ਰੁਪਏ ਮੁਹੱਈਆ ਕਰਵਾਏਗਾ ਤਾਂ ਜੋ ਉਹ ਜੇਲ੍ਹ ਦੀ ਕੰਟੀਨ ਵਿੱਚ ਖਾਣਾ ਖਰੀਦ ਸਕਣ।
ਸ਼ਹੀਦਾਂ ਲਈ ਕਿਸਾਨ ਜਥੇਬੰਦੀਆਂ ਦੇਸ਼ ਭਰ ਵਿੱਚ ਕਰਨਗੇ ਕੈਂਡਲ ਮਾਰਚ
ਦੱਸ ਦੇਈਏ ਕਿ ਕਿਸਾਨ ਸੰਗਠਨ ਸ਼ਹੀਦ ਸੈਨਿਕਾਂ ਦੀ ਯਾਦ ਵਿਚ ਦੇਸ਼ ਭਰ ਵਿਚ ਕੈਂਡਲ ਮਾਰਚ, 'ਮਸ਼ਾਲ ਜਲੂਸਾਂ' ਅਤੇ ਹੋਰ ਪ੍ਰੋਗਰਾਮ ਆਯੋਜਿਤ ਕਰਨਗੇ। ਕਿਸਾਨਾਂ ਨੇ ਅੱਤਵਾਦੀਆਂ ਵਲੋਂ ਪੁਲਵਾਮਾ ਹਮਲੇ 'ਚ ਸ਼ਹੀਦ 40 ਜਵਾਨਾਂ ਦੀ ਸ਼ਹਾਦਤ ਦੀ ਦੂਜੇ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Punjab Municipal Election 2021: ਪੰਜਾਬ ਵਿੱਚ ਮਿਊਂਸਪਲ ਚੋਣਾਂ ਦਾ ਦਿਨ, ਰਹੇਗੀ ਖਾਸ ਨਜ਼ਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin