ਸੁਪਰੀਮ ਕੋਰਟ 'ਚ ਨਿਯੁਕਤੀ ਲਈ ਸਿਫਾਰਸ਼ ਕੀਤੇ 9 ਨਾਵਾਂ ਨੂੰ ਕੇਂਦਰ ਵੱਲੋਂ ਮਨਜੂਰੀ, ਦੇਸ਼ ਨੂੰ ਮਿਲ ਸਕਦੀ ਪਹਿਲੀ ਮਹਿਲਾ ਚੀਫ਼ ਜਸਟਿਸ
ਛੇਤੀ ਹੀ ਇਨ੍ਹਾਂ ਜੱਜਾਂ ਵੱਲੋਂ ਸਹੁੰ ਚੁੱਕੀ ਜਾ ਸਕਦੀ ਹੈ। ਸੁਪਰੀਮ ਕੋਰਟ 'ਚ ਜੱਜਾਂ ਦੇ ਕੁੱਲ 34 ਅਹੁਦਿਆਂ 'ਚੋਂ 33 ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਭਰ ਜਾਣਗੇ।
ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਜੱਜਾਂ ਦੇ 9 ਖਾਲੀ ਅਹੁਦਿਆਂ 'ਤੇ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਰਅਸਲ ਸਰਵਉੱਚ ਅਦਾਲਤ 'ਚ ਛੇਤੀ 9 ਜੱਜਾਂ ਦੀ ਨਿਯੁਕਤੀ ਹੋਵੇਗੀ। ਚੀਫ ਜਸਟਿਸ ਐਨ ਵੀ ਰਮਨਾ ਦੀ ਅਗਵਾਈ ਵਾਲੇ ਕੌਲੇਜੀਅਮ ਵੱਲੋਂ 18 ਅਗਸਤ ਨੂੰ ਭੇਜੇ ਗਏ ਸਾਰੇ 9 ਨਾਵਾਂ ਨੂੰ ਕੇਂਦਰ ਨੇ ਮਨਜੂਰੀ ਦੇ ਦਿੱਤੀ ਹੈ। ਇਨ੍ਹਾਂ 'ਚ 3 ਮਹਿਲਾ ਜੱਜ ਹਨ। ਇਸ ਦੇ ਨਾਲ ਹੀ ਸੀਨੀਅਰ ਵਕੀਲ ਦੀ ਸਿੱਧਾ ਸੁਪਰੀਮ ਕੋਰਟ 'ਚ ਨਿਯੁਕਤੀ ਦੀ ਸਿਫਾਰਸ਼ ਕੀਤੀ ਗਈ ਹੈ। ਛੇਤੀ ਹੀ ਇਨ੍ਹਾਂ ਜੱਜਾਂ ਵੱਲੋਂ ਸਹੁੰ ਚੁੱਕੀ ਜਾ ਸਕਦੀ ਹੈ। ਸੁਪਰੀਮ ਕੋਰਟ 'ਚ ਜੱਜਾਂ ਦੇ ਕੁੱਲ 34 ਅਹੁਦਿਆਂ 'ਚੋਂ 33 ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਭਰ ਜਾਣਗੇ।
ਜਿੰਨ੍ਹਾਂ ਲੋਕਾਂ ਦੇ ਨਾਂਅ ਕੇਂਦਰ ਨੂੰ ਭੇਜੇ ਗਏ ਉਹ ਇਸ ਤਰ੍ਹਾਂ ਹਨ:
ਤੇਲੰਗਾਨਾ ਹਾਈਕੋਰਟ ਦੀ ਚੀਫ਼ ਜਸਟਿਸ ਹਿਮਾ ਕੋਹਲੀ
ਕਰਨਾਟਕ ਹਾਈਕਰੋਟ ਦੀ ਜੱਜ ਜਸਟਿਸ ਬੀ ਵੀ ਨਾਗਰਤਨਾ
ਗੁਜਰਾਤ ਹਾਈਕਰੋਟ ਦੀ ਜੱਜ ਬੇਲਾ ਤ੍ਰਿਵੇਦੀ
ਸੀਨੀਅਰ ਵਕੀਲ ਪੀਐਸ ਨਰਸਿਮ੍ਹਾ
ਕਰਨਾਟਕ ਹਾਈਕੋਰਟ ਦੇ ਚੀਫ ਜਸਟਿਸ ਏਐਸ ਓਕਾ
ਗੁਜਰਾਤ ਹਾਈਕਰੋਟ ਦੇ ਚੀਫ ਜਸਟਿਸ ਵਿਕਰਮਨਾਥ
ਸਿਕਮ ਹਾਈਕਰੋਟ ਦੇ ਚੀਫ ਜਸਟਿਸ ਜੇਕੇ ਮਾਹੇਸ਼ਵਰੀ
ਕੇਰਲ ਹਾਈਕੋਰਟ ਦੇ ਜੱਜ ਜਸਟਿਸ ਸੀਟੀ ਰਵਿੰਦਰਕੁਮਾਰ
ਮਦਰਾਸ ਹਾਈਕੋਰਟ ਦੇ ਜੱਜ ਐਮ ਐਮ ਸੁੰਦਰੇਸ਼
ਜੇਕਰ ਕੇਂਦਰ ਇਨ੍ਹਾਂ ਸਾਰੀਆਂ ਸਿਫਾਰਸ਼ਾਂ ਨੂੰ ਮੰਨ ਲੈਂਦਾ ਹੈ ਤਾਂ ਭਵਿੱਖ 'ਚ ਜਸਟਿਸ ਵਿਕਰਮਨਾਥ, ਜਸਟਿਸ ਬੀਵੀ ਨਾਗਰਤਨਾ ਤੇ ਪੀਐਸ ਨਰਸਿਮ੍ਹਾ ਭਾਰਤ ਦੇ ਮੁੱਖ ਜਸਟਿਸ ਬਣ ਸਕਦੇ ਹਨ। ਹੁਣ ਤਕ ਸੁਪਰੀਮ ਕੋਰਟ 'ਚ ਕੋਈ ਵੀ ਮਹਿਲਾ ਚੀਫ ਜਸਟਿਸ ਨਹੀਂ ਹੋਈ। ਜਸਟਿਸ ਨਾਗਰਤਨਾ ਦੇ ਰੂਪ 'ਚ ਭਾਰਤ ਨੂੰ ਪਹਿਲੀ ਮਹਿਲਾ ਚੀਫ ਜਸਟਿਸ ਮਿਲ ਸਕਦੀ ਹੈ।
ਇਹ ਵੀ ਪੜ੍ਹੋ: School-College Reopening: ਦੇਸ਼ ਭਰ ਦੇ ਸਕੂਲ ਤੇ ਕਾਲਜ ਮੁੜ ਖੋਲ੍ਹਣ ਬਾਰੇ ਜਾਣੋ ਤਾਜ਼ਾ ਸਥਿਤੀ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin