ਦੇਸ਼ 'ਚ ਸਿੱਖਿਆ ਦੀ ਨਵੀਂ ਮਿਸਾਲ, ਮਿਜ਼ੋਰਮ ਬਣਿਆ ਪਹਿਲਾ ਪੂਰੀ ਤਰ੍ਹਾਂ ਸਾਖਰ ਰਾਜ, 98% ਦਰ ਹਾਸਿਲ
ਮਿਜ਼ੋਰਮ ਨੇ ਸਿੱਖਿਆ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਮਿਜ਼ੋਰਮ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਸ ਨੂੰ ਪੂਰਨ ਸਾਖਰ ਸੂਬਾ ਘੋਸ਼ਿਤ ਕੀਤਾ ਗਿਆ ਹੈ।

Mizoram Becomes India's First Fully Literate State: ਮਿਜ਼ੋਰਮ ਨੇ ਸਿੱਖਿਆ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਮਿਜ਼ੋਰਮ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਸ ਨੂੰ ਪੂਰਨ ਸਾਖਰ ਸੂਬਾ ਘੋਸ਼ਿਤ ਕੀਤਾ ਗਿਆ ਹੈ। ਮਿਜ਼ੋਰਮ ਯੂਨੀਵਰਸਿਟੀ (MZU) ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਲਾਲਦੁਹੋਮਾ ਨੇ ਮੰਗਲਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਇਸ ਮੌਕੇ ਕੇਂਦਰੀ ਸਿੱਖਿਆ ਰਾਜ ਮੰਤਰੀ ਜੈਂਤ ਚੌਧਰੀ ਵੀ ਹਾਜ਼ਰ ਸਨ। ਪਿਛਲੇ 14 ਸਾਲਾਂ ਵਿੱਚ ਮਿਜ਼ੋਰਮ ਦੀ ਸਾਖਰਤਾ ਦਰ 91.33 ਪ੍ਰਤੀਸ਼ਤ ਤੋਂ ਵਧ ਕੇ 98.2 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।
"As we celebrate this achievement, we also renew our commitment to sustaining literacy through continuous education, digital access, and vocational skill training"
— CM Office Mizoram (@CMOMizoram) May 20, 2025
"Let us now aim higher: digital literacy, financial literacy, and entrepreneurial skill for all Mizos"
- CM pic.twitter.com/8aPNdenGJ4
ਮੁੱਖ ਮੰਤਰੀ ਲਾਲਦੁਹੋਮਾ ਨੇ ਕੀ ਕਿਹਾ?
ਮੁੱਖ ਮੰਤਰੀ ਲਾਲਦੁਹੋਮਾ ਨੇ ਕਿਹਾ ਕਿ ਇਹ ਉਪਲਬਧੀ ਮਨਾਉਂਦੇ ਹੋਏ ਅਸੀਂ ਲਗਾਤਾਰ ਸਿੱਖਿਆ, ਡਿਜੀਟਲ ਪਹੁੰਚ ਅਤੇ ਵਿਅਵਸਾਇਕ ਹੁਨਰ ਸਿੱਖਿਆ ਰਾਹੀਂ ਸਾਖਰਤਾ ਨੂੰ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਂਦੇ ਹਾਂ। ਹੁਣ ਸਾਨੂੰ ਡਿਜੀਟਲ ਸਾਖਰਤਾ, ਵਿੱਤੀ ਸਾਖਰਤਾ ਅਤੇ ਉਦਮਿਤਾ ਸਿੱਖਲਾਈ ਵੱਲ ਅੱਗੇ ਵਧਣਾ ਹੋਵੇਗਾ ਤਾਂ ਜੋ ਮਿਜੋ ਸਮਾਜ ਦੇ ਸਾਰੇ ਲੋਕ ਸਮਰਥ ਬਣ ਸਕਣ।
ਕੇਂਦਰੀ ਮੰਤਰੀ ਜਯੰਤ ਚੌਧਰੀ ਨੇ ਕੀ ਕਿਹਾ?
ਕੈਂਦਰੀ ਮੰਤਰੀ ਜਯੰਤ ਚੌਧਰੀ ਨੇ ਇਸ ਉਪਲਬਧੀ ਲਈ ਮੁੱਖ ਮੰਤਰੀ ਲਾਲਦੁਹੋਮਾ ਅਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ "ਨਵ ਭਾਰਤ ਸਾਖਰਤਾ ਪ੍ਰੋਗਰਾਮ" ਦੇ ਤਹਿਤ ਮਿਜ਼ੋਰਮ ਨੂੰ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਸਾਖਰ ਰਾਜ ਘੋਸ਼ਿਤ ਕਰਨਾ ਮੈਨੂੰ ਮਾਣ ਦੀ ਭਾਵਨਾ ਦਿੰਦਾ ਹੈ।
The soaring melodies of bagpipes mark a historic milestone for India!
— Jayant Singh (@jayantrld) May 20, 2025
Today, we proudly declared Mizoram as the first fully literate state under the visionary Ullas – Nav Bharat Saaksharta Karyakram.
Congratulations to the people of Mizoram and Hon’ble CM @PuLalduhoma for this… pic.twitter.com/hqrWWC0MSZ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI






















