Ambala Firing: ਅੰਬਾਲਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਨੌਜਵਾਨਾਂ ਦੀ ਮੌਤ, 2 ਜ਼ਖਮੀ
Firing incident at Kalka Chowk Ambala: ਅੰਬਾਲਾ ਦੇ ਕਾਲਕਾ ਚੌਕ ਵਿੱਚ ਸਵਿਫਟ ਡਿਜ਼ਾਈਰ ਕਾਰ ਵਿੱਚ ਤਕਰੀਬਨ ਚਾਰ ਲੋਕ ਆਏ। ਚੰਡੀਗੜ੍ਹ ਨੰਬਰ ਦੀ ਕਾਰ ਵਿੱਚ ਸਵਾਰ ਲੋਕਾਂ ਨੇ ਕਾਰ ਨੂੰ ਦੂਜੀ ਕਾਰ ਦੇ ਅੱਗੇ ਲਾਇਆ ਤੇ ਤਾਬੜ-ਤੋੜ ਫਾਇਰਿੰਗ ਕਰ ਦਿੱਤੀ। ਇਸ ਦੌਰਾਨ 20 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ।
ਅੰਬਾਲਾ: ਹਰਿਆਣਾ ਦੇ ਅੰਬਾਲਾ (Ambala) 'ਚ ਦਿਨ-ਦਿਹਾੜੇ ਕਾਲਕਾ ਚੌਕ (Kalka Chowk) ਵਿੱਚ ਵੀਰਵਾਰ ਦੁਪਹਿਰ ਫਾਇਰਿੰਗ (Firing at Ambala) ਦੀ ਘਟਨਾ ਹੋਈ। ਇਹ ਘਟਨਾ ਵਿੱਚ ਦੋ ਨੌਜਵਾਨਾਂ ਦੀ ਮੌਤ (2 Youth Died) ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਭੂਪੀ ਰਾਣਾ ਤੇ ਇੱਕ ਹੋਰ ਗਰੋਹ ਵਿਚਕਾਰ ਆਪਸੀ ਰੰਜਿਸ਼ ਕਰਕੇ ਹੋਈ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਨੰਬਰ ਦੀ ਕਾਰ (Chandigarh number Car) ਵਿੱਚ ਸਵਾਰ ਨੌਜਵਾਨਾਂ ਨੇ ਅੱਗੇ ਕਾਰ ਲਾਈ ਤੇ ਫਿਰ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਘਟਨਾ ਵਿੱਚ ਦੋ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਗੰਭੀਰ ਜ਼ਖਮੀ (2 Youth injured) ਹਨ। ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ।
ਮਰਨ ਵਾਲਿਆਂ ਵਿਚ 32 ਸਾਲਾ ਰਾਹੁਲ ਤੇ ਪੰਜਾ ਸ਼ਾਮਲ ਹਨ, ਜਦਕਿ 25 ਸਾਲਾ ਅਸ਼ਵਨੀ ਤੇ 24 ਸਾਲਾ ਗੌਰਵ ਜ਼ਖਮੀ ਹਨ। ਇਹ ਚਾਰੋਂ ਲੋਕ ਪੰਜਾਬ (Punjab) ਦੇ ਪਿੰਡ ਮੌਲੀ ਦੇ ਵਸਨੀਕ ਹਨ। ਸਾਰੇ ਪੇਸ਼ੀ ਲਈ ਕੋਰਟ ਆ ਰਹੇ ਸੀ। ਕੋਰੋਨਾ ਕਾਰਨ ਪੇਸ਼ੀਆਂ ਨਾ ਹੋਣ ਕਰਕੇ ਇਹ ਵਾਪਸ ਜਾ ਰਹੇ ਸੀ ਕਿ ਕਾਲਕਾ ਚੌਕ ਵਿਖੇ ਸਵਿਫਟ ਡਿਜ਼ਾਈਰ ਕਾਰ ਵਿੱਚ ਆਏ ਤਕਰੀਬਨ ਚਾਰ ਲੋਕਾਂ ਨੇ ਇਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਸ ਘਟਨਾ ਮਗਰੋਂ ਪੁਲਿਸ ਕਾਰਵਾਈ (Ambala Police) ਵਿੱਚ ਲੱਗੀ ਹੋਈ ਹੈ ਜਿਸ ਕਾਰ 'ਤੇ ਗੋਲੀਆਂ ਚੱਲੀਆਂ ਸੀ, ਉਹ ਚੰਡੀਗੜ੍ਹ ਨੰਬਰ ਕਾਰ ਸੀ। ਇਸ ਘਟਨਾ ਤੋਂ ਬਾਅਦ ਬਾਜ਼ਾਰ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਕਣਕ ਦੀ ਖਰੀਦ ਤੋਂ ਪਹਿਲਾਂ ਐਫਸੀਆਈ ਵੱਲੋਂ ਜਾਰੀ ਨਿਯਮਾਂ 'ਤੇ ਆੜਤੀਆਂ ਦਾ ਵੱਡਾ ਐਲਾਨ