ਕੰਮ ਦੇ ਬੋਝ 'ਚ ਗਈ 26 ਸਾਲਾ CA ਦੀ ਜਾਨ, ਕੰਪਨੀ ਦੇ ਮਾਲਕ 'ਤੇ ਭੜਕੀ ਕੁੜੀ ਦੀ ਮਾਂ, ਸੋਸ਼ਲ ਮੀਡੀਆ 'ਤੇ ਚਿੱਠੀ ਹੋਈ ਵਾਇਰਲ
Young CA Succumbed: ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੰਮ ਦਾ ਜ਼ਿਆਦਾ ਬੋਝ ਹੋਣ ਕਰਕੇ ਉਨ੍ਹਾਂ ਦੀ ਬੇਟੀ ਦੀ ਜਾਨ ਚਲੀ ਗਈ। ਇਸ ਸਬੰਧੀ ਲੜਕੀ ਦੀ ਮਾਂ ਨੇ ਭਾਰਤ ਸਥਿਤ ਕੰਪਨੀ ਦੇ ਮੁਖੀ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
Young CA Succumbed: ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ 26 ਸਾਲਾ ਕੁੜੀ ਦੀ ਮੌਤ ਹੋ ਗਈ। ਕੁੜੀ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਸੀ। ਕੁੜੀ ਪੁਣੇ ਦੀ EY ਕੰਪਨੀ ਵਿੱਚ ਮੁਲਾਜ਼ਮ ਸੀ। ਕਥਿਤ ਤੌਰ 'ਤੇ ਕੰਮ ਦੇ ਬੋਝ ਕਰਕੇ ਹੋਈ ਮੌਤ ਸੋਸ਼ਲ ਮੀਡੀਆ 'ਤੇ ਵੱਡੀ ਬਹਿਸ ਦਾ ਕਾਰਨ ਬਣ ਗਈ ਹੈ।
ਉੱਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੰਮ ਦਾ ਜ਼ਿਆਦਾ ਬੋਝ ਹੋਣ ਕਰਕੇ ਉਨ੍ਹਾਂ ਦੀ ਬੇਟੀ ਦੀ ਜਾਨ ਚਲੀ ਗਈ। ਇਸ ਸਬੰਧੀ ਲੜਕੀ ਦੀ ਮਾਂ ਨੇ ਭਾਰਤ ਸਥਿਤ ਕੰਪਨੀ ਦੇ ਮੁਖੀ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮਾਂ ਦੀ ਇਹ ਚਿੱਠੀ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬੱਚੀ ਦੀ ਮਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਬੇਟੀ ਦੇ ਅੰਤਿਮ ਸੰਸਕਾਰ 'ਚ ਦਫਤਰ ਤੋਂ ਕੋਈ ਵੀ ਸ਼ਾਮਲ ਨਹੀਂ ਹੋਇਆ ਸੀ।
26 ਸਾਲਾ ਏਨਾ ਸੇਬੇਸਟੀਅਨ ਪਿਰੇਇਲ ਨੇ ਮਾਰਚ 2024 ਵਿੱਚ ਪੁਣੇ, ਮਹਾਰਾਸ਼ਟਰ ਵਿੱਚ EY ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹ ਕੇਰਲਾ ਦੀ ਰਹਿਣ ਵਾਲੀ ਸੀ। ਏਨਾ ਦੀ ਮੌਤ 20 ਜੁਲਾਈ ਨੂੰ ਹੋਈ ਸੀ। ਏਨਾ ਦੀ ਮਾਂ ਅਨੀਤਾ ਆਗਸਟਿਨ ਨੇ EY ਦੇ ਇੰਡੀਆ ਹੈੱਡ ਰਾਜੀਵ ਮੇਮਨੀ ਨੂੰ ਪੱਤਰ ਲਿਖ ਕੇ ਕੰਪਨੀ ਦੇ ਵਰਕ ਕਲਚਰ 'ਤੇ ਗੰਭੀਰ ਦੋਸ਼ ਲਗਾਏ ਹਨ। ਅਨੀਤਾ ਨੇ ਲਿਖਿਆ- ਏਨਾ ਨੇ ਨਵੰਬਰ 2023 ਵਿੱਚ ਸੀਏ ਦੀ ਪ੍ਰੀਖਿਆ ਪਾਸ ਕੀਤੀ ਸੀ
Heartbreaking news from EY Pune - a young CA succumbed to the work pressure and nobody from EY even attended her funeral - this is so appalling and nasty!!! pic.twitter.com/pt8ThUKiNR
— Malavika Rao (@kaay_rao) September 17, 2024
ਮਾਰਚ 2024 ਵਿੱਚ EY ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹ ਊਰਜਾ ਨਾਲ ਭਰਪੂਰ ਸੀ। ਇੰਨੀ ਵਧੀਆ ਕੰਪਨੀ ਵਿੱਚ ਨੌਕਰੀ ਮਿਲਣ ਦੀ ਖੁਸ਼ੀ ਤਾਂ ਸੀ, ਪਰ ਚਾਰ ਮਹੀਨਿਆਂ ਬਾਅਦ ਜਦੋਂ ਮੈਨੂੰ ਏਨਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਮੇਰੀ ਦੁਨੀਆ ਉਜੜ ਗਈ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਉਸ ਦੇ ਅੰਤਿਮ ਸੰਸਕਾਰ ਵਿਚ ਕੰਪਨੀ ਦਾ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਹੋਇਆ।
ਇਹ ਵੀ ਪੜ੍ਹੋ: Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਯੈਲੋ ਅਲਰਟ ਜਾਰੀ, ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਮਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਸ ਦੀ ਧੀ ਪਹਿਲੀ ਨੌਕਰੀ ਸੀ ਜਿਸ ਕਰਕੇ ਏਨਾ ਬਗੈਰ ਥਕਿਆ ਕੰਪਨੀ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਲੱਗੀ ਰਹੀ। ਲਗਾਤਾਰ ਕੰਮ ਕਰਨ ਨਾਲ ਉਸ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ 'ਤੇ ਡੂੰਘਾ ਅਸਰ ਪਿਆ। ਮਾਂ ਦਾ ਇਲਜ਼ਾਮ ਹੈ ਕਿ ਜੁਆਇਨ ਕਰਨ ਤੋਂ ਕੁਝ ਸਮੇਂ ਬਾਅਦ ਹੀ ਏਨਾ ਬੇਚੈਨੀ, ਨੀਂਦ ਨਾ ਆਉਣਾ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੋਣ ਲੱਗ ਪਈ ਸੀ।
ਉਨ੍ਹਾਂ ਲਿਖਿਆ- ਐਤਵਾਰ ਨੂੰ ਵੀ ਕਰਮਚਾਰੀਆਂ ਨੂੰ ਕੰਮ 'ਚ ਵਿਅਸਤ ਰੱਖਣ ਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾ ਸਕਦਾ। ਕੁੜੀ ਦੀ ਮਾਂ ਨੇ ਲਿਖਿਆ ਕਿ ਉਸ ਦੇ ਐਸੀਸਟੈਂਟ ਮੈਨੇਜਰ ਨੇ ਰਾਤ ਨੂੰ ਵੀ ਉਸ ਤੋਂ ਕੰਮ ਕਰਵਾਇਆ। ਉਹ ਅਗਲੀ ਸਵੇਰ ਤੱਕ ਉਸ ਕੰਮ ਨੂੰ ਪੂਰਾ ਕਰ ਸਕੀ। ਜਦੋਂ ਬੇਟੀ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਤਾਂ ਬੌਸ ਨੇ ਕਿਹਾ ਕਿ ਅਸੀਂ ਸਾਰੇ ਵੀ ਕਰਦੇ ਹਾਂ।
ਏਨਾ ਦੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਲੜਕੀ ਦੀ ਮਾਂ ਦਾ ਇਲਜ਼ਾਮ ਹੈ ਕਿ ਉਸ ਦੀ ਧੀ ਦੀ ਮੌਤ ਜ਼ਿਆਦਾ ਕੰਮ ਕਰਨ ਅਤੇ ਜ਼ਿਆਦਾ ਕੰਮ ਕਰਨ ਵਿੱਚ ਵਿਅਸਤ ਰਹਿਣ ਕਰਕੇ ਹੋਈ ਹੈ। ਅਨੀਤਾ ਨੇ ਚਿੱਠੀ 'ਚ ਲਿਖਿਆ ਕਿ ਉਸ ਦੀ ਬੇਟੀ ਨੇ ਛੇ ਮਹੀਨੇ ਪਹਿਲਾਂ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਫਿਰ ਉਹ ਉਸ ਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਮੱਸਿਆ ਘੱਟ ਨੀਂਦ ਅਤੇ ਘੱਟ ਖਾਣ ਕਾਰਨ ਹੋ ਰਹੀ ਹੈ। ਉਸ ਦਿਨ ਵੀ ਉਸ ਨੇ ਦਫਤਰ ਦਾ ਕੰਮ ਕੀਤਾ ਕਿਉਂਕਿ ਉਸ ਦਾ ਕਹਿਣਾ ਸੀ ਕਿ ਦਫਤਰ ਵਿਚ ਬਹੁਤ ਕੰਮ ਹੈ।
ਇਹ ਵੀ ਪੜ੍ਹੋ: CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ