ਦਿੱਲੀ ਪਹੁੰਚੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੇਵੇਗੀ ਇਹ ਤੋਹਫ਼ਾ
'ਆਪ' ਲੀਡਰ ਰਾਘਵ ਚੱਢਾ ਨੇ ਕਿਹਾ, 'ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨ ਭਰਾਵਾਂ ਨੂੰ ਇੰਟਰਨੈੱਟ ਐਕਸੈਸ ਕਰਨ 'ਚ ਦਿੱਕਤ ਆ ਰਹੀ ਸੀ।
ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ 'ਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਲਗਾਤਾਰ 34ਵੇਂ ਦਿਨ ਜਾਰੀ ਰਿਹਾ। ਇਸ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਮੁਫ਼ਤ WiFi ਸੁਵਿਧਾ ਦਿੱਤੀ ਜਾਵੇਗੀ।
'ਆਪ' ਲੀਡਰ ਰਾਘਵ ਚੱਢਾ ਨੇ ਕਿਹਾ, 'ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨ ਭਰਾਵਾਂ ਨੂੰ ਇੰਟਰਨੈੱਟ ਐਕਸੈਸ ਕਰਨ 'ਚ ਦਿੱਕਤ ਆ ਰਹੀ ਸੀ। ਇਸ ਦਿੱਕਤ ਨੂੰ ਦੂਰ ਕਰਨ ਲਈ ਸੇਵਾਦਾਰ ਕੇਜਰੀਵਾਲ ਨੇ WiFi ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।'ਰਾਗਵ ਚੱਢਾ ਨੇ ਕਿਹਾ, 'ਅਸੀਂ ਲੋਕ ਚਾਹੁੰਦੇ ਹਾਂ ਕਿ ਕਿਸਾਨ ਆਪਣੇ ਪਰਿਵਾਰ ਦੇ ਨਾਲ ਸੰਪਰਕ 'ਚ ਰਹੇ। ਸਾਡੇ ਫਰੀ ਵਾਈਫਾਈ ਹੌਟਸਪੌਟ ਲਈ ਕੁਝ ਥਾਵਾਂ ਦੀ ਪਛਾਣ ਕੀਤੀ। ਇਹ ਅਰਵਿੰਦ ਕੇਜਰੀਵਾਲ ਤੇ ਪਾਰਟੀ ਵੱਲੋਂ ਇਕ ਪਹਿਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੌਟਸਪੌਟ ਇਕ-ਦੋ ਦਿਨ 'ਚ ਲਾ ਦਿੱਤਾ ਜਾਵੇਗਾ। ਮੰਗ ਹੋਣ 'ਤੇ ਹੋਰ ਹੌਟਸਪੌਟ ਲਾਏ ਜਾਣਗੇ।
'ਆਪ' ਲੀਡਰ ਨੇ ਕਿਹਾ, 'ਹਰ ਵਾਈਫਾਈ ਹੌਟਸਪੌਟ 100 ਮੀਟਰ ਦਾ ਦਾਇਰਾ ਕਵਰ ਕਰੇਗਾ। ਕਿਸਾਨਾਂ ਨੇ ਇਲਾਕੇ 'ਚ ਇੰਟਰਨੈੱਟ ਦੀ ਸੀਮਤ ਉਪਲਬਧਤਾ ਦੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਚੱਡਾ ਨੇ ਕਿਹਾ, 'ਅਸੀਂ ਇਸ ਦੀ ਸ਼ੁਰੂਆਤ ਸਿੰਘੂ ਬਾਰਡਰ ਤੋਂ ਕਰ ਰਹੇ ਹਨ। ਪਰ ਮੰਗ ਹੋਣ 'ਤੇ ਅਸੀਂ ਇਸਦਾ ਵਿਸਥਾਰ ਹੋਰ ਸਰਹੱਦਾਂ 'ਤੇ ਵੀ ਕਰਾਂਗੇ ਤੇ ਅਜਿਹੇ ਹੋਰ ਹੌਟਸੌਪਟ ਲਾਵਾਂਗੇ।'
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਕੇਜਰੀਵਾਲ ਨੇ ਸਿੰਘੂ ਬਾਰਡਰ ਦਾ ਦੌਰਾ ਕੀਤਾ ਸੀ ਤੇ ਉੱਥੋਂ ਇੰਤਜ਼ਾਮ ਦਾ ਜਾਇਜ਼ਾ ਲਿਆ ਸੀ। ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ। ਬੁੱਧਵਾਰ ਨੂੰ ਕਿਸਾਨ ਸੰਗਠਨਾਂ ਤੇ ਹੋਰ ਕੇਂਦਰ ਸਰਕਾਰ ਦੇ ਵਿਚ ਬੈਠਕ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ