ਪੜਚੋਲ ਕਰੋ
ਆਸ਼ੂ ਬਾਬਾ ਨਿਕਲਿਆ ਆਸਿਫ਼ ਖ਼ਾਨ, ਨਾਂ ਬਦਲ ਕੇ ਬਲਾਤਕਾਰ ਤੇ ਧੋਖਾਧੜੀ!

ਨਵੀਂ ਦਿੱਲੀ: ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਰਈਸ ਇਲਾਕੇ ਵਿੱਚੋਂ ਸਨਖੀਖੇਜ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਇੱਕ ਔਰਤ ਨੇ 'ਆਸ਼ੂ ਮਹਾਰਾਜ' ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਔਰਤ ਨੇ ਬੀਤੀ ਛੇ ਅਗਸਤ ਨੂੰ ਆਸ਼ੂ, ਉਸ ਦੇ ਪੁੱਤਰ ਤੇ ਪੁੱਤਰ ਦੇ ਦੋਸਤ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਉੱਥੇ ਹੀ ਮਹਿਲਾ ਨੇ ਇਹ ਵੀ ਇਲਜ਼ਾਮ ਲਾਏ ਹਨ ਕਿ ਉਕਤ ਮੁਲਜ਼ਮ ਉਸ ਦੀ ਧੀ ਨੂੰ ਵੀ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ। ਦਿੱਲੀ ਵਿੱਚ ਘੁੰਮ-ਘੁੰਮ ਕੇ ਲੋਕਾਂ ਨੂੰ ਠੱਗਿਆ ਆਸ਼ੂ ਉਰਫ਼ ਆਸਿਫ਼ ਖ਼ਾਨ ਬਾਰੇ ਪਤਾ ਲੱਗਾ ਹੈ ਕਿ ਇਹ ਸਾਲ 1997 ਤਕ ਦਿੱਲੀ ਦੇ ਵਜ਼ੀਰਪੁਰ ਇਲਾਕੇ ਦੀ ਜੇਜੇ ਕਾਲੋਨੀ ਵਿੱਚ ਰਹਿੰਦਾ ਸੀ। ਵਸ਼ੀਕਰਨ ਤੇ ਜਾਦੂ-ਟੂਣਾ ਸਿੱਖਣ ਤੋਂ ਪਹਿਲਾਂ ਉਹ ਦਿੱਲੀ ਦੇ ਤ੍ਰੀਨਗਰ ਵਿੱਚ ਸਰਗਰਮ ਸੀ। ਉਸ ਨੇ ਸਰਾਏ ਰੋਹਿੱਲਾ ਦੇ ਪਦਮ ਨਗਰ ਵਿੱਚ ਆਪਣਾ ਅੱਡਾ ਬਣਾ ਲਿਆ। ਆਪਣੇ ਕਲਾਇੰਟਸ ਦੀਆਂ ਸਮੱਸਿਆਵਾਂ ਹੱਲ ਨਾ ਹੋਣ 'ਤੇ ਇਹ ਉੱਥੋਂ ਫਰਾਰ ਵੀ ਹੋ ਗਿਆ। ਇਸ ਤੋਂ ਬਾਅਦ ਆਸਿਫ਼ ਉਰਫ਼ ਆਸ਼ੂ ਪੀਤਮਪੁਰਾ ਆਇਆ ਤੇ ਆਪਣਾ ਆਸ਼ਰਮ ਬਣਾ ਲਿਆ। ਅੱਜ-ਕੱਲ੍ਹ ਇਸ ਦਾ ਦਫ਼ਤਰ ਦਿੱਲੀ ਦੇ ਹੌਜ਼ ਖ਼ਾਸ ਵਿੱਚ ਹੈ। ਬਾਬਾਗਿਰੀ ਦੇ ਪੈਸਿਆਂ ਨਾਲ ਬਣਾਈ ਵੱਡੀ ਜਾਇਦਾਦ ਤੁਹਾਨੂੰ ਦੱਸ ਦੇਈਏ ਕਿ ਬਾਬਗਿਰੀ ਦੇ ਧੰਦੇ ਵਿੱਚੋਂ ਆਸਿਫ਼ ਨੇ ਪੈਸਾ ਕਮਾ ਕੇ ਉਹ ਰੀਅਲ ਅਸਟੇਟ ਕਾਰੋਬਾਰ ਵਿੱਚ ਲਾਉਂਦਾ ਸੀ। ਇਸ ਵਿੱਚ ਉਸ ਦੇ ਪੁੱਤਰ ਦਾ ਦੋਸਤ ਵੀ ਉਸ ਦੀ ਮਦਦ ਕਰਦਾ ਸੀ। ਨੇਤਾ, ਪੁਲਿਸ, ਫ਼ਿਲਮੀ ਹਸਤੀਆਂ ਨੂੰ ਬਣਾਇਆ ਸ਼ਿਕਾਰ ਆਸ਼ੂ ਆਪਣੇ ਗਾਹਕਾਂ ਨੂੰ ਮੁਲਾਕਾਤ ਲਈ ਪੰਜ ਸਿਤਾਰਾ ਹੋਟਲਾਂ ਵਿੱਚ ਬੁਲਾਉਂਦਾ ਹੈ, ਜਿਨ੍ਹਾਂ ਵਿੱਚ ਸਿਆਸਤਦਾਨਾਂ ਤੋਂ ਇਲਾਵਾ ਆਈਏਐਸ ਅਫ਼ਸਰ ਤੇ ਦਿੱਲੀ ਪੁਲਿਸ ਦੇ ਕਈ ਵੱਡੇ ਅਫ਼ਸਰ ਸ਼ਾਮਲ ਹਨ। ਪੁਲਿਸ ਦੇ ਕਈ ਵੱਡੇ ਅਧਿਕਾਰੀ ਆਪਣੀ ਪਦ-ਉੱਨਤੀ ਤੇ ਨੇਤਾ ਚੋਣਾਂ ਵਿੱਚ ਮਦਦ ਲਈ ਉਸ ਦੇ ਦਫ਼ਤਰ ਦੇ ਗੇੜੇ ਮਾਰਦੇ ਸਨ। ਆਸ਼ੂ ਨੇ ਇਨ੍ਹਾਂ ਕੋਲੋਂ ਪਾਠ-ਪੂਜਾ ਦੇ ਨਾਂਅ 'ਤੇ ਲੱਖਾਂ ਰੁਪਏ ਠੱਗੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਇੱਕ ਅਦਾਕਾਰਾ ਦਾ ਦੁੱਖ ਦੂਰ ਕਰਨ ਲਈ ਉਸ ਦੇ ਮੁੰਬਈ ਵਿਚਲੇ ਘਰ ਵੀ ਗਿਆ ਸੀ। ਆਸ਼ੂ ਉਰਫ਼ ਆਸਿਫ਼ ਬਾਰੇ ਹੋਰ ਜਾਣਕਾਰੀ ਸੂਤਰਾਂ ਮੁਤਾਬਕ, ਆਸ਼ੂ ਦੇ ਦੋ ਨੌਕਰਾਂ ਨੇ ਸਾਲ 2011 ਵਿੱਚ ਉਸ ਦੇ ਰੋਹਿਣੀ ਵਾਲੇ ਦਫ਼ਤਰ ਵਿੱਚੋਂ 50 ਲੱਖ ਰੁਪਏ ਦੀ ਚੋਰੀ ਵੀ ਕੀਤੀ ਸੀ। ਹਾਲਾਂਕਿ, ਉਹ ਗ੍ਰਿਫ਼ਤਾਰ ਤਾਂ ਹੋ ਗਏ ਸੀ ਪਰ ਬਾਬੇ ਦੇ ਅੱਠ ਲੱਖ ਰੁਪਏ ਖ਼ਰਚ ਵੀ ਕਰ ਆਏ ਸਨ। ਆਸਿਫ਼ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਉਸ ਦੀ ਭੈਣ ਵੀ ਰੋਹਿਣੀ ਵਿੱਚ ਰਹਿੰਦੀ ਹੈ, ਪਰ ਉਸ ਨੇ ਕੁਝ ਸਾਲ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















