ਪੜਚੋਲ ਕਰੋ
ਦਲੇਰ ਮਹਿੰਦੀ ਨੂੰ ਮਹਿੰਗੇ ਪਏ ਰੁੱਖ ਵੱਢਣੇ, 88,000 ਤੋਂ ਵੱਧ ਜ਼ੁਰਮਾਨਾ ਤੇ ਹੁਣ ਲਾਉਣੇ ਪੈਣਗੇ 10,000 ਬੂਟੇ
ਜੰਗਲਾਤ ਵਿਭਾਗ ਨੂੰ 20 ਜੂਨ ਨੂੰ ਸੂਚਨਾ ਪੁੱਜੀ ਸੀ ਕਿ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਵਿੱਚ ਕਾਫੀ ਗਿਣਤੀ 'ਚ ਬਿਨਾਂ ਇਜਾਜ਼ਤ ਦੇ ਰੁੱਖ ਕੱਟ ਦਿੱਤੇ ਗਏ ਹਨ। ਅਧਿਕਾਰੀਆਂ ਨੇ ਉਸੇ ਦਿਨ ਟੀਮ ਬਣਾ ਕੇ ਮੌਕੇ 'ਤੇ ਭੇਜੀ। ਫਾਰਮ ਹਾਊਸ ਵਿਚ ਕਈ ਰੁੱਖ ਵੱਢੇ ਮਿਲੇ ਸਨ।
ਨਵੀਂ ਦਿੱਲੀ: ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਸਾਂਪ ਕੀ ਨੰਗਲੀ ਵਿੱਚ ਸਥਿਤ ਉੱਘੇ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਵਿੱਚ ਬਿਨਾਂ ਆਗਿਆ ਦੇ 190 ਤੋਂ ਵੱਧ ਰੁੱਖ ਵੱਢ ਦਿੱਤੇ ਗਏ। ਜੰਗਲਾਤ ਵਿਭਾਗ ਨੇ ਜਾਂਚ ਤੋਂ ਬਾਅਦ ਤੋਂ 88,840 ਰੁਪਏ ਜੁਰਮਾਨਾ ਵਸੂਲਿਆ ਹੈ। ਮਹਿੰਦੀ ਵੱਲੋਂ ਵਾਤਾਵਰਨ ਨੂੰ ਪਾਏ ਇਸ ਘਾਟੇ ਬਦਲੇ 10,000 ਪੌਦੇ ਵੀ ਲਾਉਣੇ ਪੈਣਗੇ।
ਜੰਗਲਾਤ ਵਿਭਾਗ ਨੂੰ 20 ਜੂਨ ਨੂੰ ਸੂਚਨਾ ਪੁੱਜੀ ਸੀ ਕਿ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਵਿੱਚ ਕਾਫੀ ਗਿਣਤੀ 'ਚ ਬਿਨਾਂ ਇਜਾਜ਼ਤ ਦੇ ਰੁੱਖ ਕੱਟ ਦਿੱਤੇ ਗਏ ਹਨ। ਅਧਿਕਾਰੀਆਂ ਨੇ ਉਸੇ ਦਿਨ ਟੀਮ ਬਣਾ ਕੇ ਮੌਕੇ 'ਤੇ ਭੇਜੀ। ਫਾਰਮ ਹਾਊਸ ਵਿਚ ਕਈ ਰੁੱਖ ਵੱਢੇ ਮਿਲੇ ਸਨ। ਇਸ ਤੋਂ ਬਾਅਦ ਵਿਭਾਗ ਨੇ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ (PLPA) ਤਹਿਤ ਕਾਰਵਾਈ ਕੀਤੀ ਅਤੇ ਜ਼ੁਰਮਾਨੇ ਦੀ ਰਾਸ਼ੀ ਤੈਅ ਕਰ ਦਿੱਤੀ।
ਗੁਰੂਗ੍ਰਾਮ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਦੀਪਕ ਨੰਦਾ ਦਾ ਕਹਿਣਾ ਹੈ ਕਿ ਇੱਥੇ 196 ਰੁੱਖ ਕੱਟਣ ਦੀ ਖ਼ਬਰ ਮਿਲੀ ਸੀ। ਉਨ੍ਹਾਂ ਦੱਸਿਆ ਕਿ ਜ਼ਮੀਨ ਦੇ ਮਾਲਕ ਨੂੰ ਘੱਟੋ-ਘੱਟ 10,000 ਬੂਟੇ ਲਾਉਣ ਦੀ ਹਦਾਇਤ ਵੀ ਕੀਤੀ ਹੈ। ਹੁਣ ਰੁੱਖ ਲਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਦਲੇਰ ਮਹਿੰਦੀ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟਾਂ ਵੀ ਪਾਉਂਦੇ ਵਿਖਾਈ ਦੇ ਰਹੇ ਹਨ।
After my appeal to the people of Himmatnagar, today the students of Social Service Group College from https://t.co/ofwnI3Drz3 College, Plant 50 trees in college. Thank you so much for taking quick action#GreenWithDaler #DalerMehndiGreenDrive #DalerMehndiGreenWorrior#SurkshaSetu pic.twitter.com/z5albgQpPi
— Daler Mehndi (@dalermehndi) June 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement