Ram mandir inaugration: ਰਾਮ ਮੰਦਿਰ ਦੇ ਨਿਰਮਾਣ 'ਚ ਕਿਸਦਾ ਯੋਗਦਾਨ? ਸੁਪਰੀਮ ਕੋਰਟ ਜਾਂ ਮੋਦੀ ਸਰਕਾਰ...ਜਾਣੋ ਸਰਵੇ 'ਚ ਕੀ ਕਿਹਾ
Ram mandir opening: ਅਯੁੱਧਿਆ 'ਚ ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨ ਹੋਣ ਜਾ ਰਿਹਾ ਹੈ। ਰਾਮ ਮੰਦਰ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਰਿਹਾ ਹੈ, ਸੁਪਰੀਮ ਕੋਰਟ ਜਾਂ ਮੋਦੀ ਸਰਕਾਰ। ਇਸ ਸਵਾਲ ‘ਤੇ ਲੋਕਾਂ ਨੇ ਆਪਣੀ ਰਾਏ ਸੀ-ਵੋਟਰ ਦੇ ਸਰਵੇ ਵਿੱਚ ਸਾਂਝਾ ਕੀਤਾ ਹੈ।
Ram mandir opening survey: ਅਯੁੱਧਿਆ ਦੇ ਵਿਸ਼ਾਲ ਰਾਮ ਮੰਦਿਰ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਣ ਵਾਲੀ ਹੈ। ਸੋਮਵਾਰ (22 ਦਸੰਬਰ) ਨੂੰ ਪ੍ਰਾਣ ਪ੍ਰਤੀਸ਼ਠਾ ਦਾ ਵਿਸ਼ੇਸ਼ ਪ੍ਰੋਗਰਾਮ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ।
ਵਿਰੋਧੀ ਪਾਰਟੀਆਂ ਰਾਮ ਮੰਦਰ ਨੂੰ ਲੈ ਕੇ ਭਾਜਪਾ 'ਤੇ ਲਗਾਤਾਰ ਦੋਸ਼ ਲਾ ਰਹੀਆਂ ਹਨ ਕਿ ਪਾਰਟੀ ਨੇ ਇਸ ਨੂੰ ਸਿਆਸੀ ਪ੍ਰੋਗਰਾਮ ਬਣਾ ਲਿਆ ਹੈ। ਇਸ ਦੌਰਾਨ ਏਬੀਪੀ ਨਿਊਜ਼ ਲਈ ਸੀ-ਵੋਟਰ ਨੇ ਰਾਮ ਮੰਦਰ ਬਾਰੇ ਸਾਰੇ ਸਵਾਲਾਂ 'ਤੇ ਜਨਤਾ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਸੀ-ਵੋਟਰ ਨੇ ਇਕ ਤਤਕਾਲ ਸਰਵੇਖਣ ਕੀਤਾ ਹੈ, ਜਿਸ 'ਚ ਪੁੱਛਿਆ ਗਿਆ ਕਿ ਰਾਮ ਮੰਦਰ ਦੇ ਨਿਰਮਾਣ 'ਚ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਰਿਹਾ ਹੈ, ਸੁਪਰੀਮ ਕੋਰਟ ਜਾਂ ਮੋਦੀ ਸਰਕਾਰ? ਇਸ 'ਤੇ ਜਨਤਾ ਨੇ ਹੈਰਾਨ ਕਰਨ ਵਾਲੇ ਜਵਾਬ ਦਿੱਤੇ ਹਨ।
ਸਰਵੇ 'ਚ ਸ਼ਾਮਲ ਲੋਕਾਂ 'ਚੋਂ ਸਭ ਤੋਂ ਵੱਧ 37 ਫੀਸਦੀ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ 'ਚ ਸਭ ਤੋਂ ਵੱਡਾ ਯੋਗਦਾਨ ਸੁਪਰੀਮ ਕੋਰਟ ਦਾ ਹੈ। ਦੂਜੇ ਨੰਬਰ 'ਤੇ 34 ਫੀਸਦੀ ਲੋਕਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਯੋਗਦਾਨ ਵੱਡਾ ਹੈ। 8 ਫੀਸਦੀ ਲੋਕਾਂ ਨੇ ਆਰਐਸਐਸ ਅਤੇ ਵੀਐਚਪੀ ਦੇ ਯੋਗਦਾਨ ਨੂੰ ਵੱਡਾ ਦੱਸਿਆ, ਜਦਕਿ 3 ਫੀਸਦੀ ਲੋਕਾਂ ਨੇ ਰਾਜੀਵ ਗਾਂਧੀ ਸਰਕਾਰ ਦੇ ਯੋਗਦਾਨ ਨੂੰ ਵੱਡਾ ਦੱਸਿਆ।
ਇਹ ਵੀ ਪੜ੍ਹੋ: Ram mandir inauguration: ਸ਼੍ਰੀ ਦੇਵੀ ਤਾਲਾਬ ਮੰਦਿਰ 'ਚ ਜਗਾਏ ਜਾਣਗੇ 1.21 ਲੱਖ ਦੀਵੇ, ਫ਼ਿਰੋਜ਼ਪੁਰ 'ਚ ਵੀ ਹੋਵੇਗਾ ਸ਼ਾਨਦਾਰ ਪ੍ਰੋਗਰਾਮ
ਰਾਮ ਮੰਦਿਰ ਦੇ ਨਿਰਮਾਣ 'ਚ ਕਿਸਦਾ ਯੋਗਦਾਨ?
ਸੁਪਰੀਮ ਕੋਰਟ 37
ਨਰਿੰਦਰ ਮੋਦੀ ਸਰਕਾਰ 34
RSS ਅਤੇ VHP 8
ਰਾਜੀਵ ਗਾਂਧੀ ਸਰਕਾਰ 3
ਨਰਸਿਮਹਾ ਰਾਓ ਸਰਕਾਰ 1
ਕਲਿਆਣ ਸਿੰਘ ਸਰਕਾਰ 1
ਰਾਮ ਭਗਤ ਕਾਰਸੇਵਕ 6
ਕਹਿ ਨਹੀਂ ਸਕਦੇ 10
ਇਹ ਵੀ ਪੜ੍ਹੋ: Ram Mandir Inauguration: ਨਿਊਜ਼ੀਲੈਂਡ ਦੇ ਮੰਤਰੀ ਨੇ PM ਮੋਦੀ ਦੀ ਕੀਤੀ ਤਾਰੀਫ਼, ਕਿਹਾ- ‘500 ਸਾਲ ਦੀ ਲੰਬੀ ਉਡੀਕ ਕਰਵਾਈ ਖ਼ਤਮ’