ABP Ideas Of India Summit 2023 : 24-25 ਫ਼ਰਵਰੀ ਨੂੰ ਮੁੰਬਈ 'ਚ ਦੂਜਾ ਐਡੀਸ਼ਨ, ਇੱਕ ਹੀ ਮੰਚ 'ਤੇ ਦਿਖਾਈ ਦੇਣਗੀਆਂ ਤਮਾਮ ਮਸ਼ਹੂਰ ਹਸਤੀਆਂ
ਏਬੀਪੀ ਨੈੱਟਵਰਕ ਦਾ ਇਹ ਸੰਮੇਲਨ ਅਜਿਹੇ ਸਮੇਂ 'ਚ ਹੋਣ ਜਾ ਰਿਹਾ ਹੈ ਜਦੋਂ ਦੁਨੀਆ ਭੂ-ਰਾਜਨੀਤਿਕ ਤਣਾਅ ਵਿੱਚੋਂ ਲੰਘ ਰਹੀ ਹੈ। ਭਾਰਤ 'ਚ ਅਗਲੇ ਸਾਲ 2024 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
Ideas of India Summit 2023: ਏਬੀਪੀ ਨੈੱਟਵਰਕ (ABP Network) ਇੱਕ ਵਾਰ ਫਿਰ ਆਪਣਾ ਦੋ ਰੋਜ਼ਾ ਪ੍ਰੋਗਰਾਮ 'ਆਈਡੀਆਜ਼ ਆਫ਼ ਇੰਡੀਆ ਸਮਿਟ 2023' (Ideas of India Summit 2023) ਆਯੋਜਿਤ ਕਰਨ ਜਾ ਰਿਹਾ ਹੈ। ਇਸ ਸੰਮੇਲਨ ਦਾ ਇਹ ਦੂਜਾ ਐਡੀਸ਼ਨ ਹੋਵੇਗਾ, ਜੋ 24-25 ਫ਼ਰਵਰੀ ਨੂੰ ਗ੍ਰੈਂਡ ਹਯਾਤ ਮੁੰਬਈ ਵਿਖੇ ਹੋਣਾ ਹੈ। ਇਸ 'ਚ ਸਾਰੀਆਂ ਪ੍ਰਸਿੱਧ ਸ਼ਖਸੀਅਤਾਂ ਇੱਕ ਮੰਚ 'ਤੇ ਸਬੰਧਤ ਵਿਸ਼ਿਆਂ ਅਤੇ ਮੁੱਦਿਆਂ 'ਤੇ ਆਪਣੇ ਵਿਚਾਰ ਪੇਸ਼ ਕਰਨਗੀਆਂ।
ਏਬੀਪੀ ਨੈੱਟਵਰਕ ਦੇ ਸੀਈਓ ਅਵਿਨਾਸ਼ ਪਾਂਡੇ ਨੇ ਕਿਹਾ ਕਿ 2022 'ਚ ਏਬੀਪੀ ਨੈੱਟਵਰਕ ਦੇ 'ਆਈਡੀਆਜ਼ ਆਫ਼ ਇੰਡੀਆ' ਦਾ ਉਦਘਾਟਨੀ ਐਡੀਸ਼ਨ ਇੱਕ ਵੱਡੀ ਸਫ਼ਲਤਾ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਏਬੀਪੀ ਆਈਡੀਆਜ਼ ਆਫ਼ ਇੰਡੀਆ ਦਾ ਪ੍ਰੋਗਰਾਮ ਸਿਰਫ਼ ਇੱਕ ਸੰਮੇਲਨ ਨਹੀਂ ਹੈ, ਸਗੋਂ ਇਹ ਇੱਕ ਪਲੇਟਫਾਰਮ ਹੈ ਜੋ ਬਾਹੁਲਵਾਦ ਦੀ ਪ੍ਰਤੀਨਿੱਧਤਾ ਕਰਦਾ ਹੈ ਅਤੇ ਇਸ ਦਾ ਵਿਸਤਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਲ 2023 ਦਾ ਸੰਮੇਲਨ ਨਵਾਂ ਭਾਰਤ ਬਣਾਉਣ ਬਾਰੇ ਸੋਚਦਾ ਹੈ ਅਤੇ ਦੁਨੀਆ ਤੱਕ ਪਹੁੰਚਣ ਦਾ ਰਾਹ ਲੱਭਦਾ ਹੈ।
ਇਸ ਸੰਮੇਲਨ 'ਚ ਕਿਹੜੇ ਸਵਾਲ ਹੋਣਗੇ?
ਏਬੀਪੀ ਨੈੱਟਵਰਕ ਦਾ ਇਹ ਸੰਮੇਲਨ ਅਜਿਹੇ ਸਮੇਂ 'ਚ ਹੋਣ ਜਾ ਰਿਹਾ ਹੈ ਜਦੋਂ ਦੁਨੀਆ ਭੂ-ਰਾਜਨੀਤਿਕ ਤਣਾਅ ਵਿੱਚੋਂ ਲੰਘ ਰਹੀ ਹੈ। ਭਾਰਤ 'ਚ ਅਗਲੇ ਸਾਲ 2024 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਸਮੇਂ 'ਨਿਊ ਇੰਡੀਆ: ਲੁਕਿੰਗ ਇਨਵਰਡ, ਰੀਚਿੰਗ ਆਊਟ' ਵਿਸ਼ੇ 'ਤੇ ABP ਦਾ ਇਹ ਸੰਮੇਲਨ ਦੇਸ਼ ਦੇ ਕਈ ਸਵਾਲਾਂ ਦੇ ਜਵਾਬ ਦੇਵੇਗਾ। ਦੋ ਰੋਜ਼ਾ ਪ੍ਰੋਗਰਾਮ 'ਚ ਭਾਰਤ ਇਸ ਸਮੇਂ ਇਤਿਹਾਸ 'ਚ ਕਿੱਥੇ ਖੜ੍ਹਾ ਹੈ, ਮਹਾਂਮਾਰੀ ਤੋਂ ਬਾਅਦ ਦੀਆਂ ਤਬਦੀਲੀਆਂ, ਨਵੇਂ ਕਾਰਪੋਰੇਟ ਸੱਭਿਆਚਾਰ ਬਾਰੇ ਚਰਚਾ ਕੀਤੀ ਜਾਵੇਗੀ।
ਇਸ ਕਾਨਫ਼ਰੰਸ 'ਚ ਕੌਣ ਸ਼ਾਮਲ ਹੋਵੇਗਾ?
ਏਬੀਪੀ ਨੈੱਟਵਰਕ ਆਈਡੀਆਜ਼ ਆਫ਼ ਇੰਡੀਆ ਸਮਿਟ ਦੇ ਦੂਜੇ ਐਡੀਸ਼ਨ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਖ਼ਾਸ ਤੌਰ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਦੇ ਨਾਲ ਹੀ ਲੇਖਕ ਅਮਿਤਾਵ ਘੋਸ਼ ਅਤੇ ਦੇਵਦੱਤ ਪਟਨਾਇਕ ਦੇ ਨਾਲ-ਨਾਲ ਅਦਾਕਾਰਾ ਆਸ਼ਾ ਪਾਰੇਖ ਅਤੇ ਅਦਾਕਾਰ ਆਯੁਸ਼ਮਾਨ ਖੁਰਾਨਾ ਵਰਗੀਆਂ ਮਸ਼ਹੂਰ ਹਸਤੀਆਂ ਵੀ ਇਸ ਦਾ ਹਿੱਸਾ ਬਣਨਗੀਆਂ। ਅਮਨ ਅਤੇ ਆਸ਼ਾ ਪਾਰੇਖ ਦੇ ਨਾਲ-ਨਾਲ ਆਯੁਸ਼ਮਾਨ ਖੁਰਾਨਾ ਵਰਗੇ ਸਮਾਜਿਕ ਸੰਦੇਸ਼ ਦੇਣ ਵਾਲੇ ਫ਼ਿਲਮਾਂ ਦੇ ਸੁਪਰਸਟਾਰ ਵੀ ਇਸ ਰਾਹੀਂ ਆਪਣਾ ਸੰਦੇਸ਼ ਦੇਣਗੇ।