Haryana News: ਤੇਜ਼ ਰਫਤਾਰ ਦਾ ਕਹਿਰ, ਕੈਂਟਰ ਨੇ ਖੜ੍ਹੀ ਕਾਰ ਨੂੰ ਮਾਰੀ ਟੱਕਰ, ਦੋ ਬੱਚਿਆਂ ਸਣੇ ਚਾਰ ਦੀ ਮੌਤ
Haryana News: ਤੇਜ਼ ਰਫ਼ਤਾਰ ਕੈਂਟਰ ਨੇ ਸੜਕ ਕਿਨਾਰੇ ਖੜ੍ਹੀ ਟਾਟਾ ਟਿਆਗੋ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ ਦੋ ਛੋਟੇ ਬੱਚਿਆਂ ਤੇ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।
ਬਹਾਦਰਗੜ੍ਹ ਤੋਂ ਪ੍ਰਦੀਪ ਧਨਖੜ ਦੀ ਰਿਪੋਰਟ
Haryana News: ਬਹਾਦੁਰਗੜ੍ਹ ਤੋਂ ਲੰਘਦੇ ਕੇਐਮਪੀ ਐਕਸਪ੍ਰੈਸ ਵੇਅ 'ਤੇ ਇੱਕ ਵਾਰ ਫਿਰ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਥੇ ਤੇਜ਼ ਰਫ਼ਤਾਰ ਕੈਂਟਰ ਨੇ ਸੜਕ ਕਿਨਾਰੇ ਖੜ੍ਹੀ ਟਾਟਾ ਟਿਆਗੋ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ ਦੋ ਛੋਟੇ ਬੱਚਿਆਂ ਤੇ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਇਲਾਜ ਲਈ ਪਹਿਲਾਂ ਬਹਾਦਰਗੜ੍ਹ ਜਨਰਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ।
ਇਹ ਹਾਦਸਾ ਬਹਾਦੁਰਗੜ੍ਹ ਦੇ ਪਿੰਡ ਮੰਡੌਠੀ ਨੇੜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ 'ਚ ਜੁੱਟ ਗਈ। ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਬਹਾਦਰਗੜ੍ਹ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਮੇਰਠ ਤੇ ਮੁਰਾਦਾਬਾਦ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਗੱਡੀ ਦੇ ਡਰਾਈਵਰ ਅਰੁਣ ਕੁਮਾਰ ਨੇ ਦੱਸਿਆ ਕਿ ਉਹ ਖਾਟੂ ਸ਼ਿਆਮ ਮੰਦਰ ਤੇ ਅਜਮੇਰ ਸ਼ਰੀਫ ਦਰਗਾਹ ਦੇ ਦਰਸ਼ਨ ਕਰਕੇ ਰਾਜਸਥਾਨ ਦੇ ਪੁਸ਼ਕਰ ਰਾਹੀਂ ਵਾਪਸ ਮੇਰਠ ਜਾ ਰਿਹਾ ਸੀ। ਰਾਤ ਸਾਢੇ ਤਿੰਨ ਵਜੇ ਦੇ ਕਰੀਬ ਜਦੋਂ ਉਹ ਪਿੰਡ ਮੰਡੌਠੀ ਨੇੜੇ ਪਹੁੰਚੇ ਤਾਂ ਅਰੁਣ ਨੇ ਸ਼ੱਕ ਪੈਣ ’ਤੇ ਕਾਰ ਨੂੰ ਸੜਕ ਕਿਨਾਰੇ ਰੋਕ ਲਿਆ ਤੇ ਉਹ ਕਾਰ ਤੋਂ ਹੇਠਾਂ ਉਤਰ ਗਿਆ। ਇਸੇ ਦੌਰਾਨ ਪਿੱਛੇ ਤੋਂ ਇੱਕ ਕੈਂਟਰ ਤੇਜ਼ ਰਫ਼ਤਾਰ ਨਾਲ ਆਇਆ, ਜਿਸ ਨੇ ਕਾਰ ਸਿੱਧੀ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: Parliament Monsoon Session 2023: ਅਵਿਸ਼ਵਾਸ ਪ੍ਰਸਤਾਵ 'ਤੇ ਸੱਚ ਸਾਬਤ ਹੋਈ PM ਮੋਦੀ ਦੀ 2018 'ਚ ਕੀਤੀ ਭਵਿੱਖਬਾਣੀ
ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਦੋ ਛੋਟੇ ਬੱਚਿਆਂ ਤੇ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਡਰੇ ਹੋਏ ਡਰਾਈਵਰ ਨੇ ਰੌਲਾ ਪਾਇਆ ਤੇ ਹੋਰ ਡਰਾਈਵਰਾਂ ਤੋਂ ਮਦਦ ਦੀ ਗੁਹਾਰ ਲਗਾਈ। ਕਾਫੀ ਮੁਸ਼ੱਕਤ ਤੋਂ ਬਾਅਦ ਇਕ ਔਰਤ ਜ਼ਖਮੀ ਹਾਲਤ ਵਿੱਚ ਕਾਰ ਤੋਂ ਕੱਢੀ ਗਈ ਤੇ ਉਸ ਨੂੰ ਬਹਾਦਰਗੜ੍ਹ ਜਨਰਲ ਹਸਪਤਾਲ ਪਹੁੰਚਾਇਆ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਬਹਾਦਰਗੜ੍ਹ ਜਨਰਲ ਹਸਪਤਾਲ ਭੇਜ ਦਿੱਤਾ। ਇਸੇ ਤੇਜ਼ ਰਫ਼ਤਾਰ ਕਾਰਨ ਕੋਈ ਹੋਰ ਹਾਦਸਾ ਨਾ ਵਾਪਰੇ, ਇਸ ਲਈ ਤੁਰੰਤ ਐਕਸਪ੍ਰੈਸ ਵੇਅ 'ਤੇ ਖਿੱਲਰੇ ਵਾਹਨ ਦੇ ਮਲਬੇ ਨੂੰ ਵੀ ਮੌਕੇ ਤੋਂ ਹਟਾਇਆ ਗਿਆ। ਫਿਲਹਾਲ ਪੁਲਿਸ ਨੇ ਹਾਦਸੇ ਸਬੰਧੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਹੈ। ਰਿਸ਼ਤੇਦਾਰਾਂ ਦੇ ਪਹੁੰਚਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ। ਪੁਲਿਸ ਨੇ ਫਰਾਰ ਕੈਂਟਰ ਚਾਲਕ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Fraud Case: ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਦੋਸਤ ਦੱਸ ਦੇ ਠੱਗੇ ਲੱਖਾਂ ਰੁਪਏ, ਦੋਸ਼ੀ ਨੇ ਕਿਹਾ ਸੀ-'ਇੰਦੌਰ ਦੇ ਕਲੈਕਟਰ ਵੀ...'