ਅਦਾਕਾਰ ਗੋਵਿੰਦਾ ਨੂੰ ਲੱਗੀ ਗੋਲੀ, ਆਪਣੀ ਹੀ ਬੰਦੂਕ ਤੋਂ ਹੋਏ ਜ਼ਖ਼ਮੀ
Govinda: ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ 'ਚ ਗੋਲੀ ਲੱਗੀ ਹੈ। ਇਹ ਅੱਜ ਸਵੇਰ ਦੀ ਘਟਨਾ ਹੈ ਜਿਸ ਵਿੱਚ ਅਦਾਕਾਰ ਜ਼ਖ਼ਮੀ ਹੋ ਗਿਆ ਹੈ।
Govinda: ਅਦਾਕਾਰ ਗੋਵਿੰਦਾ ਨੂੰ ਆਪਣੀ ਹੀ ਬੰਦੂਕ ਨਾਲ ਲੱਤ ਵਿੱਚ ਗੋਲੀ ਲੱਗ ਗਈ ਹੈ। ਇਹ ਘਟਨਾ ਸਵੇਰੇ ਪੌਣੇ ਪੰਜ ਵਜੇ ਵਾਪਰੀ। ਉਹ ਸਵੇਰੇ ਕਿਤੇ ਜਾਣ ਲਈ ਨਿਕਲ ਰਹੇ ਸਨ। ਉਸੇ ਸਮੇਂ ਗਲਤੀ ਨਾਲ ਮਿਸ ਫਾਇਰ ਹੋ ਗਿਆ। ਹੁਣ ਅਦਾਕਾਰ CRITI ਕੇਅਰ ਹਸਪਤਾਲ ਵਿੱਚ ਦਾਖਲ ਹੈ।
ਪੁਲਿਸ ਮੁਤਾਬਕ ਗੋਲੀ ਚੱਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਗੋਵਿੰਦਾ ਦੀ ਬੰਦੂਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦੀ ਲੱਤ 'ਚੋਂ ਬਹੁਤ ਖੂਨ ਵਹਿ ਗਿਆ ਹੈ। ਜਿਸ ਕਾਰਨ ਉਨ੍ਹਾਂ ਦੀ ਹਾਲਤ ਕਾਫੀ ਵਿਗੜ ਗਈ ਹੈ। ਫਿਲਹਾਲ ਗੋਵਿੰਦਾ ਅੰਧੇਰੀ ਦੇ ਕ੍ਰਿਟੀ ਕੇਅਰ ਹਸਪਤਾਲ 'ਚ ਭਰਤੀ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁਪਰਸਟਾਰ ਰਜਨੀਕਾਂਤ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ 'ਏਬੀਪੀ ਲਾਈਵ' ਨੂੰ ਦੱਸਿਆ ਕਿ ਅਦਾਕਾਰ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਉਹ ਕੋਲਕਾਤਾ ਜਾਣ ਦੀ ਤਿਆਰੀ ਕਰ ਰਹੇ ਸੀ। ਉਹ ਅਲਮਾਰੀ ਵਿੱਚ ਰਿਵਾਲਵਰ ਸਾਫ਼ ਕਰਕੇ ਰੱਖ ਰਹੇ ਸੀ। ਇਸ ਦੌਰਾਨ ਪਿਸਤੌਲ ਜ਼ਮੀਨ 'ਤੇ ਡਿੱਗ ਗਈ, ਜਿਸ ਤੋਂ ਬਾਅਦ ਮਿਸ ਫਾਇਰ ਹੋ ਗਿਆ। ਉਨ੍ਹਾਂ ਦੇ ਗੋਡੇ ਦੇ ਹੇਠਾਂ ਗੋਲੀ ਲੱਗੀ ਹੈ। ਘਬਰਾਉਣ ਦੀ ਲੋੜ ਨਹੀਂ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਗੋਵਿੰਦਾ ਨੇ ਇਨ੍ਹੀਂ ਦਿਨੀਂ ਐਕਟਿੰਗ ਦੀ ਦੁਨੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਉਹ ਲੰਬੇ ਸਮੇਂ ਤੋਂ ਕਿਸੇ ਫਿਲਮ 'ਚ ਨਜ਼ਰ ਨਹੀਂ ਆ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਮਿਊਜ਼ਿਕ ਵੀਡੀਓ ਆਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੇ ਹਨ। ਗੋਵਿੰਦਾ ਆਪਣੀ ਪਤਨੀ ਸੁਨੀਤਾ ਨਾਲ ਟੀਵੀ 'ਤੇ ਨਜ਼ਰ ਆਉਂਦੇ ਹਨ। ਜਿੱਥੇ ਉਹ ਕਈ ਵਾਰ ਆਪਣੀ ਪ੍ਰੋਫੈਸ਼ਨਲ ਅਤੇ ਕਈ ਵਾਰ ਨਿੱਜੀ ਜ਼ਿੰਦਗੀ ਬਾਰੇ ਅਜਿਹੇ ਖੁਲਾਸੇ ਕਰਦੇ ਹਨ ਜਿਸ ਬਾਰੇ ਫੈਨਜ਼ ਨੂੰ ਪਤਾ ਵੀ ਨਹੀਂ ਹੁੰਦਾ।
ਇਹ ਵੀ ਪੜ੍ਹੋ: Spotify Users ਨੂੰ ਵੱਡੀ ਰਾਹਤ! ਆਊਟੇਜ ਤੋਂ ਬਾਅਦ ਸਰਵਿਸ ਮੁੜ ਹੋਈ ਸ਼ੁਰੂ, ਕੰਪਨੀ ਨੇ ਕੱਢਿਆ ਹੱਲ