Lok Sabha 2nd Phase Election 2024: ਅੱਜ ਸ਼ਾਮ 6 ਵਜੇ ਤੋਂ ਬਾਅਦ 13 ਸੂਬਿਆਂ 'ਚ ਚੋਣ ਪ੍ਰਚਾਰ 'ਤੇ ਲੱਗ ਜਾਵੇਗੀ ਬ੍ਰੇਕ, 26 ਅਪਰੈਲ ਨੂੰ ਪੈਣਗੀਆਂ ਵੋਟਾਂ
Lok Sabha Election 2024: ਅੱਜ ਸ਼ਾਮ 6 ਵਜੇ 13 ਸੂੂਬਿਆਂ ਦੀਆਂ 88 ਸੀਟਾਂ 'ਤੇ ਚੋਣ ਪ੍ਰਚਾਰ ਕਰਨ 'ਤੇ ਬ੍ਰੇਕ ਲੱਗ ਜਾਵੇਗੀ। ਦੱਸ ਦਈਏ ਕਿ 26 ਅਪਰੈਲ ਨੂੰ ਦੂਜੇ ਪੜਾਅ ਤਹਿਤ ਵੋਟਾਂ ਪੈਣਗੀਆਂ ਜਿਸ ਕਰਕੇ 48 ਘੰਟੇ ਪਹਿਲਾਂ ਚੋਣ ਪ੍ਰਚਾਰ ਰੁੱਕ ਜਾਵੇਗਾ।
Lok Sabha Election: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਾਂ ਪੈ ਗਈਆਂ ਹਨ ਅਤੇ ਉੱਥੇ ਹੀ ਅੱਜ ਦੂਜੇ ਪੜਾਅ ਲਈ ਵੀ ਵੋਟਾਂ ਪੈਣ ਦਾ ਸਮਾਂ ਆ ਗਿਆ ਹੈ। ਇਸ ਤਹਿਤ ਅੱਜ ਸ਼ਾਮ 13 ਸੂਬਿਆਂ ਦੀਆਂ 88 ਸੀਟਾਂ 'ਤੇ ਅੱਜ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਭਾਵ ਕਿ ਸਿਆਸੀ ਆਗੂ ਅੱਜ ਸ਼ਾਮ ਤੋਂ ਬਾਅਦ ਇਨ੍ਹਾਂ ਸੂਬਿਆਂ ਵਿੱਚ ਵੋਟ ਲੈਣ ਲਈ ਪ੍ਰਚਾਰ ਨਹੀਂ ਕਰ ਸਕਣਗੇ। ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰੈਲੀ ਕਰਨਗੇ।
ਇਸ ਤੋਂ ਬਾਅਦ ਕੋਈ ਵੀ ਜਨਤਕ ਮੀਟਿੰਗ ਨਹੀਂ ਹੋਵੇਗੀ, ਉਮੀਦਵਾਰ ਅਤੇ ਉਨ੍ਹਾਂ ਦੇ ਸਟਾਰ ਪ੍ਰਚਾਰਕ ਅਗਲੇ 48 ਘੰਟਿਆਂ ਤੱਕ ਘਰ-ਘਰ ਜਾ ਕੇ ਵੋਟ ਮੰਗ ਸਕਣਗੇ। ਦੂਜੇ ਪੜਾਅ 'ਚ 26 ਅਪ੍ਰੈਲ ਨੂੰ 12 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 88 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ। ਇਸ ਪੜਾਅ ਵਿੱਚ 1,206 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਕਾਂਗਰਸ ਆਗੂ ਰਾਹੁਲ ਗਾਂਧੀ, ਸ਼ਸ਼ੀ ਥਰੂਰ, ਅਦਾਕਾਰਾ ਹੇਮਾ ਮਾਲਿਨੀ, ਰਾਮਾਇਣ ਸੀਰੀਅਲ ਦੇ ਰਾਮ ਅਰੁਣ ਗੋਵਿਲ ਸ਼ਾਮਲ ਹਨ।
ਉੱਥੇ ਹੀ ਪਹਿਲੇ ਪੜਾਅ 'ਚ ਘੱਟ ਮਤਦਾਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਆਪਣੇ ਕਰਮਚਾਰੀਆਂ ਨੂੰ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਵੀ ਇਸ ਵਾਰ ਇੱਕ ਨਵਾਂ ਤਜਰਬਾ ਕਰਦਿਆਂ ਸ਼ਹਿਰੀ ਖੇਤਰਾਂ ਵਿੱਚ ਬਹੁਮੰਜ਼ਿਲਾ ਇਮਾਰਤਾਂ ਵਿੱਚ ਵੋਟਾਂ ਪਾਉਣ ਦਾ ਪ੍ਰਬੰਧ ਕੀਤਾ ਹੈ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈ, ਪਰ ਜੇਕਰ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਲੋਕ ਕਤਾਰਾਂ ਵਿੱਚ ਖੜ੍ਹੇ ਰਹਿੰਦੇ ਹਨ ਤਾਂ ਉਨ੍ਹਾਂ ਦੀ ਵੋਟ ਵੀ ਪਾਈ ਜਾਵੇਗੀ।
ਦੂਜੇ ਪੜਾਅ ਵਿੱਚ ਵਾਇਨਾਡ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਮਥੁਰਾ ਤੋਂ ਹੇਮਾ ਮਾਲਿਨੀ ਅਤੇ ਮੇਰਠ ਤੋਂ ਅਰੁਣ ਗੋਵਿਲ ਚੋਣ ਮੈਦਾਨ ਵਿੱਚ ਹਨ। ਸ਼ਸ਼ੀ ਥਰੂਰ ਤਿਰੂਵਨੰਤਪੁਰਮ ਤੋਂ ਕੇਂਦਰੀ ਮੰਤਰੀ ਚੰਦਰਸ਼ੇਖਰ ਤੋਂ ਚੋਣ ਲੜ ਰਹੇ ਹਨ। ਭਾਜਪਾ ਦੇ ਜੁਗਲ ਕਿਸ਼ੋਰ ਜੰਮੂ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਰਮਨ ਭੱਲਾ ਨਾਲ ਚੋਣ ਲੜ ਰਹੇ ਹਨ, ਉਥੇ ਹੀ ਗੁਲਾਮ ਨਬੀ ਆਜ਼ਾਦ ਦੀ ਪਾਰਟੀ ਡੀਪੀਏਪੀ ਨੇ ਜੀਐਮ ਸਰੂਰੀ ਨੂੰ ਮੈਦਾਨ ਵਿੱਚ ਉਤਾਰ ਕੇ ਮੁਕਾਬਲੇ ਨੂੰ ਤਿਕੋਣਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਕੁੱਲ 22 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਇਹ ਵੀ ਪੜ੍ਹੋ: Punjab politics: ਮਾਨ ਦੇ ਇੰਟਰਵਿਊ ਚੋਂ ਜਾਖੜ ਨੇ ਕੱਢਿਆ ਅਜਿਹਾ ਨੁਕਤਾ ਕਿ ਆਪ ਵਾਲਿਆਂ ਨੂੰ ਜਵਾਬ ਦੇਣਾ ਹੋ ਜਾਵੇਗਾ ਔਖਾ ?