ਪੜਚੋਲ ਕਰੋ
Advertisement
Rape In Uttar Pradesh: ਆਖਰ ਕਦੋਂ ਤਕ ਚੁੱਪ, ਹਾਥਰਸ ਕੇਸ ਤੋਂ ਬਾਅਦ ਵੀ ਕਈਂ ਥਾਂਵਾਂ 'ਤੇ ਹੋਈ ਦਰਿੰਦਗੀ, ਉੱਠ ਰਹੇ ਨੇ ਕਾਨੂੰਨ ਵਿਵਸਥਾ 'ਤੇ ਸਵਾਲ
ਦੇਸ਼ ਨਿਰਭਿਆ ਕੇਸ ਅਜੇ ਤਕ ਨਹੀਂ ਭੁਲਿਆ ਸੀ ਕਿ ਇਸ ਤੋਂ ਬਾਅਦ ਵੀ ਕਈ ਅਜਿਹੇ ਰੁਹ ਨੂੰ ਝਿੰਝੌਰਨ ਵਾਲਿਆਂ ਘਟਨਾਵਾਂ ਔਰਤਾਂ ਨਾਲ ਵਾਪਰੀਆਂ। ਪਹਿਲਾਂ ਜਨਤਾ ਨੂੰ ਲੱਗਦਾ ਸੀ ਕਿ ਸ਼ਾਇਦ ਨਿਰਭਿਆ ਦੇ ਦੋਸ਼ੀਆਂ ਨੂੰ ਮਿਲੀ ਸਜਾ ਤੋਂ ਬਾਅਦ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੁਝ ਸਬਕ ਮਿਲੇਗੀ ਪਰ ਅਜਿਹਾ ਕੁਧ ਹੁੰਦਾ ਨਜ਼ਰ ਨਹੀਂ ਆ ਰਿਹਾ।
ਚੰਡੀਗੜ੍ਹ/ਲਖਨਊ: ਬੀਤੇ ਕੁਝ ਦਿਨ ਪਹਿਲਾਂ ਉਤਰ ਪ੍ਰਦੇਸ਼ 'ਚ ਇੱਕ 19 ਸਾਲਾਂ ਲੜਕੀ ਨਾਲ ਗੈਂਗਰੇਪ ਕੀਤਾ ਗਿਆ, ਜਿਸ ਦੀ ਬੀਤੇ ਦਿਨੀਂ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮਾਂ ਨੰੂ ਗ੍ਰਿਫ਼ਤਾਰ ਕਰ ਲਿਆ। ਪਰ ਇਸ ਤੋਂ ਬਾਅਦ ਵੀ ਯੂਪੀ 'ਚ ਇੱਕ ਤੋਂ ਬਾਅਦ ਇੱਕ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆਇਆ ਜਿਨ੍ਹਾਂ ਨੇ ਕਾਨੂੰਨ ਵਿਵਸਥਾ ਸਣੇ ਪ੍ਰਸਾਸ਼ਨ ਅਤੇ ਸਰਕਾਰ ਦੇ ਮਹਿਲਾ ਸੁਰੱਖਿਆ ਦੇ ਦਾਵਿਆਂ ਦੀ ਪੋਲ ਖੋਲ ਦਿੱਤੀ ਹੈ।
ਬਲਰਾਮਪੁਰ 'ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਢਾਹੇ ਗਏ ਤਸੀਹੇ:
ਅਜੇ ਹਾਥਰਸ ਗੋਂਗਰੇਪ ਨੂੰ ਲੈ ਕੇ ਜਨਤਾ ਦਾ ਗੁੱਸਾ ਘੱਟ ਨਹੀਂ ਸੀ ਹੋਇਆ ਕਿ ਹੁਣ ਬਲਰਾਮਪੁਰ 'ਚ ਇੱਕ 22 ਸਾਲਾ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਮਾਮਲਾ ਮੰਗਲਵਾਰ ਨੂੰ ਬਲਰਾਮਪੁਰ ਦੇ ਕੋਤਵਾਲੀ ਗਾਂਸਦੀ ਖੇਤਰ ਨਾਲ ਸਬੰਧਤ ਹੈ। ਪੀੜਤ ਮਾਂ ਦੀ ਮੰਨੀਏ ਤਾਂ ਗੈਂਗਸਟਰਾਂ ਨੇ ਉਸ ਦੀ ਧੀ ਦੀ ਕਮਰ ਅਤੇ ਲੱਤਾਂ ਤੋੜ ਦਿੱਤੀਆਂ ਅਤੇ ਉਹ ਖੜ੍ਹੀ ਨਹੀਂ ਹੋ ਸਕੀ।
ਯੂਪੀ 'ਚ ਦਰਿੰਦਗੀ ਇੱਥੇ ਹੀ ਨਹੀਂ ਰੁੱਕੀ। ਪਿਛਲੇ 24 ਘੰਟਿਆਂ ਵਿੱਚ ਆਜ਼ਮਗੜ੍ਹ, ਬੁਲੰਦਸ਼ਹਿਰ ਅਤੇ ਫਤਿਹਪੁਰ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਡਰਾਉਣੀ ਗੱਲ ਇਹ ਹੈ ਕਿ ਤਿੰਨੋਂ ਮਾਮਲਿਆਂ ਵਿਚ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ।
ਆਜ਼ਮਗੜ੍ਹ 'ਚ ਅੱਠ ਸਾਲਾ ਬੱਚੀ ਨਾਲ 20 ਸਾਲਾ ਨੌਜਵਾਨ ਨੇ ਕੀਤਾ ਬਲਾਤਕਾਰ:
ਆਜ਼ਮਗੜ੍ਹ ਦੇ ਜੀਅਨਪੁਰ ਖੇਤਰ ਦੇ ਇੱਕ ਪਿੰਡ ਵਿੱਚ ਇੱਕ 20 ਸਾਲਾ ਨੌਜਵਾਨ ਨੇ ਅੱਠ ਸਾਲ ਦੀ ਇੱਕ ਲੜਕੀ ਨਾਲ ਬਲਾਤਕਾਰ ਕੀਤਾ। ਲੜਕੀ ਦੀ ਮਾਂ ਨੇ ਮੁਲਜ਼ਮ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮਾਂ ਦਾ ਕਹਿਣਾ ਹੈ ਕਿ ਦੋਸ਼ੀ ਦਾਨਿਸ਼ ਉਨ੍ਹਾਂ ਦਾ ਗੁਆਂਢੀ ਹੈ ਅਤੇ ਨਹਾਉਣ ਦੇ ਬਹਾਨੇ ਉਹ ਲੜਕੀ ਨੂੰ ਆਪਣੇ ਘਰ ਲੈ ਗਿਆ।
ਆਜ਼ਮਗੜ੍ਹ ਬਲਾਤਕਾਰ ਦੇ ਦੋਸ਼ੀ ਗ੍ਰਿਫਤਾਰ:
ਆਜ਼ਮਗੜ੍ਹ ਦੇ ਐਸਪੀ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਮੁਲਜ਼ਮ ਦਾਨਿਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੜਕੀ ਦਾ ਮੈਡੀਕਲ ਕਰਵਾਇਆ ਦਾ ਰਿਹਾ ਹੈ।
ਗੁਆਂਢੀ ਨੌਜਵਾਨ ਨੇ ਬਣਾਇਆ ਲੜਕੀ ਨੂੰ ਨਿਸ਼ਾਸ਼ਾਨਾ:
ਦੂਜੀ ਘਟਨਾ ਬੁਲੰਦਸ਼ਹਿਰ ਦੀ ਹੈ। ਇੱਥੇ ਇੱਕ 14 ਸਾਲ ਦੀ ਨਾਬਾਲਗ ਲੜਕੀ ਨਾਲ ਉਸ ਦੇ ਗੁਆਂਢੀ ਨੇ ਬਲਾਤਕਾਰ ਕੀਤਾ। ਇਸ ਮਾਮਲੇ ਵਿੱਚ ਲੜਕੀ ਦੇ ਪਿਤਾ ਨੇ ਬੁੱਧਵਾਰ ਰਾਤ ਨੂੰ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਗੁਆਂਢ ਦੇ ਰਹਿਣ ਵਾਲੇ ਰਿਜਵਾਨ (20) 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਦੋਸ਼ੀ ਰਿਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਘਰ ਤੋਂ ਕੁਝ ਦੂਰੀ 'ਤੇ ਖੇਡ ਰਹੀ ਲੜਕੀ ਹੋਈ ਲਾਪਤਾ:
ਤੀਜੀ ਘਟਨਾ ਫਤਿਹਪੁਰ ਦੇ ਲਾਲੌਲੀ ਥਾਣੇ ਖੇਤਰ ਵਿੱਚ ਵਾਪਰੀ। ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਇਥੇ ਸੱਤ ਸਾਲ ਦੀ ਇੱਕ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ। ਲੜਕੀ ਆਪਣੇ ਘਰ ਤੋਂ ਕੁਝ ਦੂਰੀ 'ਤੇ ਇਕੱਲੇ ਖੇਡ ਰਹੀ ਸੀ। ਇਸ ਸਮੇਂ ਦੌਰਾਨ ਉਹ ਲਾਪਤਾ ਹੋ ਗਈ।
ਸਿਰਫ ਯੂਪੀ ਹੀ ਨਹੀਂ ਮੱਧ ਪ੍ਰਦੇਸ਼ ਦੇ ਖਰਗੋਨ 'ਚ ਵੀ ਹੋਈ 15 ਸਾਲਾ ਲੜਕੀ ਨਾਲ ਹਾਥਰਸ ਜਿਹੀ ਵਾਰਦਾਤ:
ਉੱਤਰ ਪ੍ਰਦੇਸ਼ ਵਿੱਚ ਹਾਥਰਸ ਵਰਗੀ ਇੱਕ ਘਟਨਾ ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਵੀ ਸਾਹਮਣੇ ਆਈ ਹੈ। ਇ੍ਰਥੇ ਵੀ ਇੱਕ ਨਾਬਾਲਗ ਬਦਮਾਸ਼ਾਂ ਦਾ ਸ਼ਿਕਾਰ ਹੋਈ। ਪਾਣੀ ਪੀਣ ਦੇ ਬਹਾਨੇ ਆਏ ਤਿੰਨ ਬਦਮਾਸ਼ ਲੜਕੀ ਨੂੰ ਚੁੱਕ ਕੇ ਲੈ ਗਏ ਅਤੇ ਫਿਰ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਇਥੋਂ ਦੀ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਕਰੀਬ ਡੇਢ ਘੰਟੇ ਬਾਅਦ ਮੌਕੇ 'ਤੇ ਪਹੁੰਚ ਗਈ।
Coronavirus in September: ਭਾਰਤ 'ਚ ਕੋਰੋਨਾ ਦਾ ਸਭ ਤੋਂ ਭੈੜਾ ਮਹੀਨੇ ਰਿਹਾ ਸਤੰਬਰ, ਮਹੀਨੇ 'ਚ ਆਏ 41 ਫੀਸਦ ਨਵੇਂ ਕੇਸ ਤੇ 34 ਫੀਸਦ ਲੋਕਾਂ ਦੀ ਹੋਈ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement